May 1, 2026 2:48 am

ਸੀ.ਬੀ.ਆਈ. ਕੇਂਦਰ ਦੀ ਕਠਪੁਤਲੀ : ਸਿੱਧੂ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਬੇਅਦਬੀ ਮਾਮਲਿਆਂ ਬਾਰੇ ਰਿਪੋਰਟ ’ਤੇ ਅ¤ਜ ਬਹਿਸ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿ¤ਧੂ ਨੇ ਝੋਲੀ ਅ¤ਡ ਕੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਸਿ¤ਧੂ ਨੇ ਕਿਹਾ ਕਿ ਬੇਅਦਬੀ ਦਾ ਮਾਮਲਾ ਬਾਦਲਾਂ ਦੇ ਮ¤ਥੇ ’ਤੇ ਕਾਲਾ ਧ¤ਬਾ ਹੈ।ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕਹਿਣ ’ਤੇ ਬਹਿਬਲ ਕਲਾਂ ਵਿਚ ਸਿ¤ਖਾਂ ’ਤੇ ਗੋਲੀਆਂ ਚਲਾਈਆਂ ਗਈਆਂ।ਉਨ੍ਹਾਂ ਕਿਹਾ ਕਿ ਇਸ ਲਈ ਬਾਦਲਾਂ ਖਿਲਾਫ 302 ਅਧੀਨ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।ਸਿ¤ਧੂ ਨੇ ਕਿਹਾ ਕਿ ਸੀ. ਬੀ. ਆਈ. ਕੇਂਦਰ ਸਰਕਾਰ ਦੀ ਕਠਪੁਤਲੀ ਹੈ, ਇਸ ਲਈ ਬੇਅਦਬੀ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਨਹੀਂ ਦਿ¤ਤੀ ਜਾਣੀ ਚਾਹੀਦੀ।ਸਿ¤ਧੂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦਾ ਫੈਸਲਾ ਕੇਂਦਰ ਨੂੰ ਨਹੀਂ ਸਗੋਂ ਕੈਪਟਨ ਸਰਕਾਰ ਨੂੰ ਕਰਨਾ ਚਾਹੀਦਾ ਹੈ।

Send this to a friend