ਕੋਈ ਵਿਅਕਤੀ ਪਿਆਰ ਕਿਉਂ ਕਰਦਾ ਹੈ? ਕਿੰਨੀ ਅਜੀਬ ਗੱਲ ਹੈ ਕਿ ਪਿਆਰ ਕਰਨ ਵਾਲੇ ਨੂੰ ਸੰਸਾਰ ਵਿਚ ਕੇਵਲ ਇਕ ਹੀ ਵਿਅਕਤੀ ਦਿਖਾਈ ਦਿੰਦਾ ਹੈ, ਮਨ ਵਿਚ ਕੇਵਲ ਇਕ ਹੀ ਵਿਚਾਰ ਆਉਂਦਾ ਹੈ, ਦਿਲ ਵਿਚ ਕੇਵਲ ਇਕ ਹੀ ਇੱਛਾ ਉਤਪੰਨ ਹੁੰਦੀ ਹੈ ਅਤੇ ਬੁੱਲ੍ਹਾਂ ਉ¤ਪਰ ਕੇਵਲ ਇਕ ਹੀ ਨਾਂ ਆਉਂਦਾ ਹੈ ਅਤੇ ਇਹ ਨਾਂ ਇਕ ਚਸ਼ਮੇ ਦੇ ਪਾਣੀ ਵਾਂਗ ਰੂਹ ਦੀ ਗਹਿਰਾਈ ਵਿਚੋਂ ਲਗਾਤਾਰ ਉ¤ਠਦਾ ਹੋਇਆ ਬੁੱਲ੍ਹਾਂ ਤਕ ਪਹੁੰਚਦਾ ਹੈ। ਅਜਿਹਾ ਨਾਂ ਜਿਸ ਨੂੰ ਕੋਈ ਵਾਰ-ਵਾਰ ਦਹੁਰਾਵੇ, ਵਾਰ-ਵਾਰ ਬੋਲੇ, ਲਗਾਤਾਰ, ਹਰ ਥਾਂ, ਬਿਲਕੁਲ ਪ੍ਰਾਰਥਨਾ ਵਾਂਗ।
ਮੈਂ ਤੁਹਾਨੂੰ ਸਾਡੀ ਕਹਾਣੀ ਸੁਣਾਉਣ ਲੱਗਾ ਹਾਂ, ਉਂਝ ਪਿਆਰ ਦੀ ਕੇਵਲ ਇਕ ਹੀ ਕਹਾਣੀ ਹੁੰਦੀ ਹੈ ਅਤੇ ਉਹ ਹਮੇਸ਼ਾ ਇਕੋ ਜਿਹੀ ਹੁੰਦੀ ਹੈ। ਸਾਡੀ ਪਿਆਰ ਕਹਾਣੀ ਕੇਵਲ ਇੰਨੀ ਹੈ ਕਿ ਮੈਂ ਉਸ ਨੂੰ ਮਿਲਿਆ ਅਤੇ ਪਿਆਰ ਕਰਨ ਲੱਗ ਪਿਆ। ਮੈਂ ਪੂਰਾ ਇਕ ਸਾਲ ਉਸਦੀ ਸੂਖ਼ਮਤਾ, ਉਸਦੇ ਲਾਡ, ਉਸਦੇ ਸ਼ਬਦ, ਉਸ ਦੀਆਂ ਬਾਹਾਂ ਅਤੇ ਉਸਦੇ ਪਹਿਰਾਵੇ ਵਿਚ ਪੂਰੀ ਤਰ੍ਹਾਂ ਉਲਝਿਆ ਰਿਹਾ, ਖੋਇਆ ਰਿਹਾ ਅਤੇ ਬੰਨ੍ਹਿਆਂ ਰਿਹਾ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਮੈਂ ਮਰ ਚੁੱਕਾ ਸੀ ਜਾਂ ਜੀਵਿਤ ਸੀ ਅਤੇ ਦਿਨ ਸੀ ਜਾਂ ਰਾਤ! ਅਤੇ ਫਿਰ ਉਸਦੀ ਮੌਤ ਹੋ ਗਈ। ਕਿਵੇਂ ਹੋਈ? ਇਸ ਬਾਰੇ ਮੈਨੂੰ ਜਾਣਕਾਰੀ ਨਹੀਂ। ਅਸਲ ਵਿਚ ਮੈਨੂੰ ਕੁਝ ਵੀ ਪਤਾ ਨਹੀਂ। ਇਕ ਸ਼ਾਮ ਭਾਰੀ ਮੀਂਹ ਪੈ ਰਿਹਾ ਸੀ ਅਤੇ ਉਹ ਭਿੱਜੀ-ਭਜਾਈ ਘਰ ਆਈ। ਅਗਲੇ ਦਿਨ ਉਸ ਨੂੰ ਖੰਘ ਹੋ ਗਈ ਅਤੇ ਉਹ ਇਸ ਖੰਘ ਨਾਲ ਤਕਰੀਬਨ ਇਕ ਹਫ਼ਤਾ ਬੀਮਾਰ ਰਹੀ। ਡਾਕਟਰ ਆਉਂਦੇ ਅਤੇ ਦਵਾਈ ਲਿਖਕੇ ਚਲੇ ਜਾਂਦੇ। ਦਵਾਈਆਂ ਲਿਆਂਦੀਆਂ ਜਾਂਦੀਆਂ ਅਤੇ ਕੁਝ ਔਰਤਾਂ ਉਸ ਨੂੰ ਦਵਾਈਆਂ ਪਿਲਾ ਦਿੰਦੀਆਂ। ਉਸਦੇ ਹੱਥ ਗਰਮ ਸਨ, ਉਸਦਾ ਮੱਥਾ ਭਖ਼ਦਾ ਸੀ ਅਤੇ ਉਸ ਦੀਆਂ ਅੱਖਾਂ ਵਿਚ ਉਦਾਸੀ ਭਰੀ ਚਮਕ ਸੀ। ਜਦ ਮੈਂ ਉਸ ਨੂੰ ਬੁਲਾਉਂਦਾ ਤਾਂ ਉਹ ਹੂੰਗਾਰਾ ਭਰਦੀ। ਪਰ ਅਸੀਂ ਕੀ ਗੱਲਾਂ ਕਰਦੇ ਸੀ, ਇਹ ਮੇਰੇ ਚੇਤੇ ਨਹੀਂ। ਮੈਂ ਸਭ ਕੁਝ ਹੀ ਭੁੱਲ ਗਿਆ ਹਾਂ। ਉਹ ਮਰ ਗਈ ਮੈਨੂੰ ਉਸਦੀ ਹਲਕੀ ਅਤੇ ਜਿਹੀ ਹਿਚਕੀ ਯਾਦ ਹੈ। ਨਰਸ ਨੇ ਠਆਹ!ੂ ਕਿਹਾ ਅਤੇ ਮੈਂ ਸਮਝ ਗਿਆ।
ਮੈਨੂੰ ਹੋਰ ਕੁਝ ਨਹੀਂ ਪਤਾ ਸੀ। ਮੈਂ ਇਕ ਪਾਦਰੀ ਨੂੰ ਬੁਲਾਇਆ, ਜਿਸਨੇ ਪੁੱਛਿਆ, ਠਇਹ ਤੁਹਾਡੀ ਰਖੇਲ ਹੈ?ੂ ਮੈਨੂੰ ਇੰਝ ਜਾਪਿਆ ਜਿਵੇਂ ਉਹ ਉਸਦਾ ਅਪਮਾਨ ਕਰ ਰਿਹਾ ਹੋਵੇ। ਉਹ ਮਰ ਚੁੱਕੀ ਸੀ। ਇਸ ਲਈ ਕਿਸੇ ਨੂੰ ਵੀ ਉਸ ਪ੍ਰਤੀ ਅਜਿਹੇ ਸ਼ਬਦ ਵਰਤਣ ਦਾ ਅਧਿਕਾਰ ਨਹੀਂ ਸੀ। ਮੈਂ ਉਸ ਪਾਦਰੀ ਨੂੰ ਬਾਹਰ ਕੱਢ ਦਿੱਤਾ। ਇਕ ਹੋਰ ਪਾਦਰੀ ਆਇਆ ਜਿਹੜਾ ਕਿ ਬਹੁਤ ਨੇਕ ਅਤੇ ਸੂਖ਼ਮ-ਚਿੱਤ ਸੀ। ਉਸਨੇ ਮੇਰੇ ਨਾਲ ਉਸ ਬਾਰੇ ਗੱਲਾਂ ਕੀਤੀਆਂ ਅਤੇ ਮੇਰੇ ਹੰਝੂ ਵਹਿ ਰਹੇ ਸਨ।
ਉਸਨੇ ਮੇਰੇ ਨਾਲ ਉਸ ਦੀਆਂ ਆਖ਼ਰੀ ਰਸਮਾਂ ਬਾਰੇ ਸਲਾਹ-ਮਸ਼ਵਰਾ ਕੀਤਾ। ਉਸਨੇ ਮੈਨੂੰ ਕੀ ਕਿਹਾ, ਮੇਰੇ ਕੁਝ ਯਾਦ ਨਹੀਂ। ਪਰ ਉਸਦਾ ਕਫ਼ਨ ਅਤੇ ਘੜਿਆਲ ਦੀ ਅਵਾਜ਼, ਜਦ ਉਨ੍ਹਾਂ ਨੇ ਉਸ ਨੂੰ ਕਫ਼ਨ ਵਿਚ ਲਿਟਾਇਆ ਸੀ, ਮੇਰੇ ਅਜੇ ਵੀ ਯਾਦ ਹੈ। ਹੇ ਪਰਮਾਤਮਾ! ਹੇ ਈਸ਼ਵਰ! ਉਸ ਨੂੰ ਕਬਰ ਵਿਚ ਦਫ਼ਨਾ ਦਿੱਤਾ ਗਿਆ। ਕੁਝ ਲੋਕ, ਅਤੇ ਖ਼ਾਸ ਤੌਰ ’ਤੇ ਉਸ ਦੀਆਂ ਕੁਝ ਸਹੇਲੀਆਂ, ਪਹੁੰਚ ਗਈਆਂ ਸਨ। ਮੈਂ ਉ¤ਥੋਂ ਭੱਜ ਨਿਕਲਿਆ ਅਤੇ ਕਾਫ਼ੀ ਦੇਰ ਤਕ ਦੌੜਦਾ ਰਿਹਾ। ਫਿਰ ਗਲ਼ੀ ਵਿਚ ਵੀ ਤੁਰਦਾ ਹੋਇਆ ਘਰ ਪਹੁੰਚ ਗਿਆ ਅਤੇ ਅਗਲੇ ਦਿਨ ਇਕ ਸਫ਼ਰ ’ਤੇ ਚੱਲ ਪਿਆ।
ਕੱਲ ਮੈਂ ਪੈਰਿਸ ਵਾਪਸ ਪਰਤਿਆ। ਜਦ ਮੈਂ ਆਪਣੇ ਕਮਰੇ ਨੂੰ ਅਤੇ ਇਸ ਵਿਚ ਪਈਆਂ ਹੋਰ ਵਸਤਾਂ ਨੂੰ ਦੇਖਿਆ ਤਾਂ ਮੇਰਾ ਦੁੱਖ ਇਸ ਕਦਰ ਤਾਜ਼ਾ ਹੋ ਗਿਆ ਕਿ ਮੇਰਾ ਮਨ ਕੀਤਾ ਕਿ ਖਿੜਕੀ ਖੋਲ੍ਹ ਕੇ ਗਲੀ ਵਿਚ ਛਾਲ ਮਾਰ ਦੇਵਾਂ। ਮੈਂ ਉਨ੍ਹਾਂ ਚੀਜ਼ਾਂ ਅਤੇ ਉਨ੍ਹਾਂ ਦੀਵਾਰਾਂ ਵਿਚਕਾਰ ਨਹੀਂ ਰਹਿ ਸਕਦਾ ਸਾਂ, ਜਿਨ੍ਹਾਂ ਦਰਮਿਆਨ ਕਦੇ ਉਹ ਮੇਰੇ ਨਾਲ ਰਹੀ ਸੀ ਅਤੇ ਜਿਨ੍ਹਾਂ ਦਾ ਕਿਣਕਾ-ਕਿਣਕਾ ਉਸ ਦੀਆਂ ਯਾਦਾਂ ਨਾਲ ਗੜੁੱਚ ਸੀ। ਮੈਂ ਆਪਣਾ ਟੋਪ ਚੁੱਕਿਆ ਅਤੇ ਬਾਹਰ ਵੱਲ ਤੁਰ ਪਿਆ। ਜਿਉਂ ਹੀ ਮੈਂ ਕਮਰੇ ਦੇ ਦਰਵਾਜ਼ੇ ’ਤੇ ਪਹੁੰਚਿਆ ਤਾਂ ਮੈਂ ਹਾਲ ਵਿਚ ਉਹ ਆਦਮ-ਕੱਦ ਸ਼ੀਸ਼ਾ ਦੇਖਿਆ ਜਿਹੜਾ ਉਸਨੇ ਖ਼ੁਦ ਉ¤ਥੇ ਲਗਵਾਇਆ ਸੀ ਤਾਂ ਕਿ ਬਾਹਰ ਜਾਣ ਤੋਂ ਪਹਿਲਾਂ ਉਹ ਸਿਰ ਤੋਂ ਪੈਰਾਂ ਤਕ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਨੂੰ ਠੀਕ ਤਰ੍ਹਾਂ ਦੇਖ ਸਕੇ।
ਮੈਂ ਕੁਝ ਸਮੇਂ ਲਈ ਉਸ ਸ਼ੀਸ਼ੇ ਅੱਗੇ ਰੁਕ ਗਿਆ, ਜਿਸਨੇ ਇੰਨੀ ਵਾਰ ਉਸਦੇ ਅਕਸ ਨੂੰ ਪ੍ਰਤੀਬਿੰਬਿਤ ਕੀਤਾ ਸੀ ਸ਼ਾਇਦ ਉਸਦੇ ਬਿੰਬ ਦਾ ਕੁਝ ਅੰਸ਼ ਉਸ ਵਿਚ ਅਜੇ ਵੀ ਮੌਜੂਦ ਹੋਵੇ! ਮੈਂ ਸ਼ੀਸ਼ੇ ਅੱਗੇ ਕੰਬਦਾ ਰਿਹਾ ਅਤੇ ਉਸ ਵੱਲ ਲਗਾਤਾਰ ਦੇਖਦਾ ਰਿਹਾ। ਮੈਨੂੰ ਲੱਗਿਆ ਕਿ ਮੈਂ ਸ਼ੀਸ਼ੇ ਨੂੰ ਪਿਆਰ ਕਰਨ ਲੱਗ ਪਿਆ ਹਾਂ। ਇਸ ਸ਼ੀਸ਼ੇ ਨੇ ਵੀ ਉਸ ਨੂੰ ਉਸੇ ਤਰ੍ਹਾਂ ਹੀ ਸਮੋਇਆ ਹੋਇਆ ਸੀ ਜਿਵੇਂ ਮੇਰੀਆਂ ਪਿਆਰ-ਵਿਗੁੱਤੀਆਂ ਨਜ਼ਰਾਂ ਨੇ। ਮੈਂ ਇਸ ਨੂੰ ਛੂਹਿਆ ਪਰ ਇਹ ਠੰਢਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਸੋਚਣ ਲੱਗਾ ਕਿ ਉਹ ਵਿਅਕਤੀ ਕਿੰਨਾ ਖ਼ੁਸ਼ ਹੁੰਦਾ ਹੈ, ਜਿਸਦਾ ਦਿਲ ਸਭ ਕੁਝ ਭੁੱਲਣ ਦੇ ਸਮਰਥ ਹੋਵੇ। ਮੈਂ ਕਿੰਨਾ ਦੁਖੀ ਹਾਂ।
ਮੈਂ ਨਾ ਜਾਣਦੇ ਅਤੇ ਨਾ ਚਾਹੁੰਦੇ ਹੋਏ ਵੀ ਕਬਰਸਤਾਨ ਵੱਲ ਚੱਲ ਪਿਆ। ਮੈਂ ਉਸਦੀ ਚਿੱਟੇ ਸੰਗਮਰਮਰ ਦੀ ਬਣੀ ਸਿੱਧੀ-ਸਾਦੀ ਕਬਰ ਦੇਖੀ ਜਿਸ ਉ¤ਪਰ ਲਿਖਿਆ ਹੋਇਆ ਸੀ:
ਠਉਸਨੇ ਪਿਆਰ ਕੀਤਾ, ਉਸ ਨੂੰ ਪਿਆਰ ਕੀਤਾ ਗਿਆ ਅਤੇ ਉਹ ਮਰ ਗਈ।ੂ
ਉਹ ਇੱਥੇ ਕਬਰ ਵਿਚ ਪਈ ਗਲ-ਸੜ ਰਹੀ ਹੈ। ਉਫ਼, ਇੰਨਾ ਭਿਆਨਕ! ਮੈਂ ਆਪਣਾ ਮੱਥਾ ਜ਼ਮੀਨ ’ਤੇ ਛੂਹਿਆ ਅਤੇ ਹਉਕੇ ਲੈਣ ਲੱਗਾ। ਮੈਂ ਇੱਥੇ ਕਾਫ਼ੀ ਸਮਾਂ ਰੁਕਿਆ। ਫਿਰ ਮੈਂ ਦੇਖਿਆ ਕਿ ਹਨ੍ਹੇਰਾ ਹੋਣ ਲੱਗ ਪਿਆ ਸੀ ਅਤੇ ਮੇਰੇ ਮਨ ਵਿਚ ਇਕ ਮਾਯੂਸ ਪ੍ਰੇਮੀ ਵਾਲੀ ਅਜੀਬ ਅਤੇ ਪਾਗਲ ਜਿਹੀ ਇੱਛਾ ਉਤਪੰਨ ਹੋਈ। ਮੈਂ ਇਹ ਰਾਤ ਆਪਣੀ ਆਖ਼ਰੀ ਰਾਤ ਸਮਝ ਕੇ ਉਸਦੀ ਕਬਰ ਉ¤ਪਰ ਰੋ-ਰੋ ਕੇ ਗੁਜ਼ਾਰਨੀ ਚਾਹੁੰਦਾ ਸੀ। ਪਰ ਮੈਂ ਇਹ ਨਹੀਂ ਚਾਹੁੰਦਾ ਸਾਂ ਕਿ ਮੈਨੂੰ ਕੋਈ ਦੇਖੇ ਅਤੇ ਇਸ ਥਾਂ ਤੋਂ ਬਾਹਰ ਲੈ ਜਾਵੇ। ਮੈਂ ਬਹੁਤ ਚਲਾਕ ਸਾਂ। ਇਸ ਲਈ ਮੈਂ ਉ¤ਠ ਕੇ ਮੁਰਦਿਆਂ ਦੇ ਇਸ ਸ਼ਹਿਰ ਵਿਚ ਘੁੰਮਣਾ ਸ਼ੁਰੂ ਕੀਤਾ। ਮੈਂ ਤੁਰਦਾ ਰਿਹਾ, ਤੁਰਦਾ ਰਿਹਾ। ਜਿਸ ਸ਼ਹਿਰ ਵਿਚ ਅਸੀਂ ਰਹਿੰਦੇ ਹਾਂ, ਉਸ ਸ਼ਹਿਰ ਦੀ ਤੁਲਨਾ ਵਿਚ ਇਹ ਸ਼ਹਿਰ ਬਹੁਤ ਛੋਟਾ ਸੀ। ਪਰ ਮਰ ਚੁੱਕੇ ਲੋਕਾਂ ਦੀ ਗਿਣਤੀ ਜਿਉਂਦੇ ਲੋਕਾਂ ਨਾਲੋਂ ਕਿਤੇ ਵੱਧ ਸੀ। ਅਸੀਂ ਉ¤ਚੇ-ਉ¤ਚੇ ਘਰ, ਚੌੜੀਆਂ ਗਲੀਆਂ ਅਤੇ ਇੰਨੀ ਖੁੱਲ੍ਹੀ ਥਾਂ ਚਾਹੁੰਦੇ ਹਾਂ ਜਿਹੜੀ ਕਿ ਆਉਣ ਵਾਲੀਆਂ ਚਾਰ ਪੀੜ੍ਹੀਆਂ ਲਈ ਵੀ ਕਾਫ਼ੀ ਹੋਵੇ। ਅਸੀਂ ਚਸ਼ਮਿਆਂ ਦਾ ਠੰਢਾ ਪਾਣੀ ਪੀਂਦੇ ਹਾਂ, ਅੰਗੂਰਾਂ ਦੀ ਸ਼ਰਾਬ ਪੀਂਦੇ ਹਾਂ ਅਤੇ ਖੇਤਾਂ ਵਿਚੋਂ ਰੋਟੀ ਪ੍ਰਾਪਤ ਕਰਦੇ ਹਾਂ ਪਰ ਇਨ੍ਹਾਂ ਮੁਰਦਿਆਂ ਨੂੰ ਕਿਸੇ ਵੀ ਚੀਜ਼ ਦੀ ਜਰੂਰਤ ਨਹੀਂ। ਉਹ ਧਰਤੀ ਵਿਚ ਸਮਾ ਜਾਂਦੇ ਹਨ ਅਤੇ ਉਨ੍ਹਾਂ ਬਾਰੇ ਸਭ ਕੁਝ ਭੁੱਲ ਜਾਂਦਾ ਹੈ।
ਕਬਰਸਤਾਨ ਦੇ ਇਕ ਸਿਰੇ ’ਤੇ ਪਹੁੰਚ ਕੇ ਮੈਂ ਦੇਖਿਆ ਕਿ ਇਹ ਕਬਰਸਤਾਨ ਦਾ ਸਭ ਤੋਂ ਪੁਰਾਣਾ ਹਿੱਸਾ ਸੀ ਅਤੇ ਇੱਥੇ ਦੋ ਮੁਰਦਿਆਂ ਨੂੰ ਮਿੱਟੀ ਵਿਚ ਮਿਲਿਆਂ ¦ਮਾਂ ਸਮਾਂ ਗੁਜ਼ਰ ਚੁੱਕਿਆ ਸੀ ਅਤੇ ਇਨ੍ਹਾਂ ਦੀਆਂ ਕਬਰਾਂ ਉ¤ਪਰ ਲੱਗੇ ਕਰਾਸ ਚਿੰਨ੍ਹ ਵੀ ਨਸ਼ਟ ਹੁੰਦੇ ਜਾ ਰਹੇ ਸਨ। ਇੱਥੇ ਕੱਲ੍ਹ ਹੀ ਨਵੇਂ ਮੁਰਦਿਆਂ ਨੂੰ ਦਫ਼ਨਾਇਆ ਜਾ ਸਕਦਾ ਸੀ। ਇਸ ਥਾਂ ’ਤੇ ਬਹੁਤ ਸਾਰੇ ਆਪ-ਮੁਹਾਰੇ ਗ਼ੁਲਾਬ ਅਤੇ ਸਰੂ ਦੇ ਦਰੱਖ਼ਤ ਉ¤ਗੇ ਹੋਏ ਸਨ।
ਮੈਂ ਇਕੱਲਾ, ਬਿਲਕੁਲ ਹੀ ਇਕੱਲਾ ਸੀ। ਸੋ, ਮੈਂ ਇਕ ਹਰੇ-ਭਰੇ ਦਰੱਖ਼ਤ ਉ¤ਪਰ ਸੁੰਗੜ ਕੇ ਬੈਠ ਗਿਆ ਅਤੇ ਉਸ ਦੀਆਂ ਟਹਿਣੀਆਂ ਵਿਚ ਪੂਰੀ ਤਰ੍ਹਾਂ ਲੁਕ ਗਿਆ। ਮੈਂ ਦਰੱਖ਼ਤ ਦੇ ਤਣਿਆਂ ਨੂੰ ਇਸ ਤਰ੍ਹਾਂ ਚਿੰਬੜਿਆ ਹੋਇਆਂ ਸੀ, ਜਿਵੇਂ ਕੋਈ ਤਬਾਹ ਹੋਏ ਜਹਾਜ਼ ਦਾ ਮੁਸਾਫ਼ਿਰ ਕਿਸੇ ਲੱਕੜ ਦੇ ਫ਼ੱਟੇ ਨੂੰ ਚਿੰਬੜਿਆ ਹੁੰਦਾ ਹੈ। ਜਦ ਬਿਲਕੁਲ ਹਨ੍ਹੇਰਾ ਹੋ ਗਿਆ ਤਾਂ ਮੈਂ ਆਪਣੀ ਛੁਪਣਗਾਹ ਤੋਂ ਬਾਹਰ ਆ ਗਿਆ ਅਤੇ ਹੌਲੀ-ਹੌਲੀ ਕਬਰਸਤਾਨ ਵਿਚ ਤੁਰਨਾ ਸ਼ੁਰੂ ਕਰ ਦਿੱਤਾ। ਮੈਂ ਕਾਫ਼ੀ ਦੇਰ ਘੁੰਮਦਾ ਰਿਹਾ ਪਰ ਮੈਨੂੰ ਮੁੜ ਉਸਦੀ ਕਬਰ ਨਾ ਲੱਭੀ। ਕਦੀ ਮੇਰੇ ਹੱਥ, ਕਦੀ ਮੇਰੇ ਪੈਰ, ਕਦੀ ਮੇਰੇ ਗੋਡੇ, ਕਦੀ ਮੇਰੀ ਛਾਤੀ ਅਤੇ ਕਦੀ ਮੇਰਾ ਸਿਰ ਕਬਰਾਂ ਨਾਲ ਟਕਰਾ ਜਾਂਦੇ ਪਰ ਫਿਰ ਵੀ ਮੈਨੂੰ ਉਸਦੀ ਕਬਰ ਨਾ ਲੱਭੀ। ਮੈਂ ਇਕ ਨੇਤਰਹੀਣ ਵਿਅਕਤੀ ਵਾਂਗ ਟੋਹ-ਟੋਹ ਕੇ ਚੱਲ ਰਿਹਾ ਸੀ। ਮੈਂ ਆਪਣੀਆਂ ਉਂਗਲਾਂ ਦੀ ਸਹਾਇਤਾ ਨਾਲ ਕਬਰਾਂ ਉ¤ਪਰ ਉ¤ਕਰੇ ਹੋਏ ਨਾਮ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਉਸਦੀ ਕਬਰ ਨਾ ਲੱਭ ਸਕਿਆ। ਬਹੁਤ ਭਿਆਨਕ ਅਤੇ ਡਰਾਉਣੀ ਰਾਤ ਸੀ! ਅਕਾਸ਼ ਵਿਚ ਚੰਦ ਨਹੀਂ ਸੀ। ਮੈਂ ਸਹਿਮਿਆਂ ਹੋਇਆ ਸਾਂ। ਮੇਰੇ ਸਭ ਪਾਸੇ ਕਬਰਾਂ ਹੀ ਕਬਰਾਂ ਸਨ। ਮੈਂ ਥੱਕ ਕੇ ਇਕ ਕਬਰ ’ਤੇ ਬੈਠ ਗਿਆ। ਮੈਨੂੰ ਆਪਣੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ। ਨਾਲ ਹੀ ਮੈਨੂੰ ਕੁਝ ਹੋਰ ਵੀ ਸੁਣਾਈ ਦਿੱਤਾ। ਇਹ ਇਕ ਅਸਪਸ਼ਟ ਗੁੰਮਨਾਮ ਅਵਾਜ਼ ਸੀ। ਇਹ ਅਵਾਜ਼ ਕਿਧਰੋਂ ਆ ਰਹੀ ਸੀ ਅਤੇ ਕਿਸਦੀ ਸੀ? ਮੈਂ ਆਪਣੇ ਚਾਰੇ ਪਾਸੇ ਦੇਖਿਆ। ਮੈਂ ਘਬਰਾਹਟ ਨਾਲ ਕੰਬ ਗਿਆ ਅਤੇ ਡਰ ਨਾਲ ਠੰਢਾ ਹੋ ਗਿਆ। ਮੈਂ ਚੀਖ਼ਣ ਲਈ ਅਤੇ ਮਰਨ ਲਈ ਤਿਆਰ ਸੀ।
ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਜਿਸ ਸੰਗਮਰਮਰ ਦੇ ਟੁਕੜੇ ’ਤੇ ਮੈਂ ਬੈਠਾ ਸਾਂ ਉਹ ਹਿੱਲ ਰਿਹਾ ਸੀ। ਯਕੀਨਨ ਹੀ ਇਹ ਉ¤ਪਰ ਵੱਲ ਨੂੰ ਜਾ ਰਿਹਾ ਜਾਪਦਾ ਸੀ। ਮੈਂ ਛਾਲ ਮਾਰ ਕੇ ਇਕ ਨੇੜਲੀ ਕਬਰ ’ਤੇ ਜਾ ਚੜ੍ਹਿਆ ਅਤੇ ਮੈਂ ਸਾਫ਼-ਸਾਫ਼ ਦੇਖਿਆ ਕਿ ਜਿਸ ਕਬਰ ਨੂੰ ਮੈਂ ਹੁਣੇ-ਹੁਣੇ ਛੱਡਿਆ ਸੀ, ਉਹ ਉ¤ਪਰ ਨੂੰ ਉ¤ਠ ਰਹੀ ਸੀ। ਫਿਰ ਮੇਰੇ ਸਾਹਮਣੇ ਇਕ ਮੁਰਦਾ ਵਿਅਕਤੀ ਪ੍ਰਗਟ ਹੋਇਆ ਜੋ ਇਕ ਨਗਨ ਪਿੰਜਰ ਦੇ ਰੂਪ ਵਿਚ ਸੀ ਅਤੇ ਜਿਹੜਾ ਆਪਣੀ ਕੁੱਬੀ ਪਿੱਠ ਨਾਲ ਕਬਰ ਦੇ ਪੱਥਰ ਨੂੰ ਪਿਛਾਂਹ ਧੱਕ ਰਿਹਾ ਸੀ। ਭਾਵੇਂ ਉ¤ਥੇ ਦੇ ਰੂਪ ਵਿਚ ਹਨ੍ਹੇਰਾ ਸੀ ਪਰ ਫਿਰ ਵੀ ਮੈਂ ਇਹ ਸਭ ਕੁਝ ਸਾਫ਼-ਸਾਫ਼ ਦੇਖਿਆ। ਕਬਰ ਚਿੰਨ੍ਹ ਉ¤ਪਰ ਮੈਂ ਹੇਠ ਲਿਖੇ ਸ਼ਬਦ ਪੜ੍ਹੇ,
ਠਇੱਥੇ ਜੈਕਸ ਓਲੀਵੈਂਟ ਨਾਮੀ ਵਿਅਕਤੀ ਪਿਆ ਹੈ, ਜੋ ਕਿ ਇਕਵੰਜਾ ਸਾਲ ਦੀ ਉਮਰ ਵਿਚ ਪੂਰਾ ਹੋਇਆ। ਉਹ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ। ਉਹ ਬਹੁਤ ਨੇਕ ਅਤੇ ਇੱਜ਼ਤਦਾਰ ਸੀ ਅਤੇ ਉਸਦੀ ਮੌਤ ਪਰਮਾਤਮਾ ਦੇ ਹੁਕਮ ਅਨੁਸਾਰ ਹੋਈ।ੂ
ਮੁਰਦੇ ਆਦਮੀ ਨੇ ਵੀ ਆਪਣੀ ਕਬਰ ਉ¤ਪਰ ਉ¤ਕਰੇ ਹੋਏ ਸ਼ਬਦ ਪੜ੍ਹੇ। ਫਿਰ ਉਸਨੇ ਰਸਤੇ ਵਿਚੋਂ ਇਕ ਛੋਟਾ ਜਿਹਾ ਨੋਕੀਲਾ ਪੱਥਰ ਚੁੱਕਿਆ ਅਤੇ ਆਪਣੀ ਕਬਰ ਉ¤ਪਰ ਉ¤ਕਰੇ ਅੱਖਰਾਂ ਨੂੰ ਮਿਟਾਣ ਲੱਗ ਪਿਆ। ਹੌਲੀ-ਹੌਲੀ ਉਸਨੇ ਸਾਰੇ ਅੱਖਰ ਮਿਟਾ ਦਿੱਤੇ। ਫਿਰ ਉਸਨੇ ਆਪਣੀ ਉਂਗਲ ਦੀ ਹੱਡੀ ਦੇ ਪੋਟੇ ਨਾਲ ਉਸੇ ਥਾਂ ’ਤੇ ਫਿਰ ’ਤੇ ਫਿਰ ਸ਼ਬਦ ਲਿਖ ਦਿੱਤੇ।
ਠਇੱਥੇ ਜੈਕਸ ਓਲੀਵੈਂਟ ਪਿਆ ਹੈ, ਜਿਸ ਦੀ ਮੌਤ ਇਕਵੰਜਾ ਸਾਲ ਦੀ ਉਮਰ ਵਿਚ ਹੋਈ। ਉਹ ਆਪਣੇ ਪਿਤਾ ਦੀ ਦੌਲਤ ਹਥਿਆਉਣੀ ਚਾਹੁੰਦਾ ਸੀ। ਇਸ ਲਈ ਆਪਣੇ ਜ਼ਾਲਿਮ ਵਰਤਾਉ ਦੁਆਰਾ ਉਹ ਆਪਣੇ ਪਿਤਾ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਣ ਬਣਿਆ। ਉਹ ਆਪਣੀ ਪਤਨੀ ਨੂੰ ਦੁਖੀ ਕਰਦਾ ਸੀ, ਬੱਚਿਆਂ ਨੂੰ ਸਤਾਉਂਦਾ ਸੀ, ਗੁਆਂਢੀਆਂ ਨੂੰ ਧੋਖਾ ਦਿੰਦਾ ਸੀ ਅਤੇ ਹਰ ਇਕ ਨੂੰ ਠਗਦਾ ਸੀ। ਉਸਦੀ ਮੌਤ ਇਸ ਘਟੀਆਪੁਣੇ ਵਿਚ ਹੋਈ।ੂ ਜਦ ਮੁਰਦਾ ਆਦਮੀ ਇਹ ਲਿਖ ਚੁੱਕਾ ਤਾਂ ਉਹ ਬੇਹਰਕਤ ਖੜ੍ਹਾ ਇਸ ਵੱਲ ਦੇਖਦਾ ਰਿਹਾ। ਮੈਂ ਆਪਣਾ ਸਿਰ ਘੁੰਮਾਇਆ ਅਤੇ ਦੇਖਿਆ ਕਿ ਉ¤ਥੇ ਬਣੀਆਂ ਸਾਰੀਆਂ ਕਬਰਾਂ ਹੀ ਖੁੱਲ੍ਹ ਗਈਆਂ ਸਨ ਅਤੇ ਸਾਰੇ ਮੁਰਦੇ ਆਪਣੀਆਂ ਕਬਰਾਂ ਵਿਚੋਂ ਬਾਹਰ ਆ ਚੁੱਕੇ ਸਨ। ਉਨ੍ਹਾਂ ਸਾਰਿਆਂ ਨੇ ਆਪਣੀਆਂ ਕਬਰਾਂ ’ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਉ¤ਕਰੇ ਗਏ ਸ਼ਬਦ ਮਿਟਾ ਦਿੱਤੇ ਸਨ ਅਤੇ ਉਨ੍ਹਾਂ ਦੀ ਬਜਾਇ ਸੱਚ ਲਿਖ ਰਹੇ ਸਨ। ਮੈਂ ਦੇਖਿਆ ਕਿ ਸਾਰੇ ਹੀ ਆਪਣੇ ਗੁਆਂਢੀਆਂ ਨੂੰ ਸਤਾਉਣ ਵਾਲੇ, ਕਮੀਨੇ, ਬੇਈਮਾਨ, ਪਖੰਡੀ, ਝੂਠੇ, ਬਦਮਾਸ਼, ਦੁਰਾਚਾਰੀ ਅਤੇ ਈਰਖ਼ਾਲੂ ਸਨ। ਇਹ ਚੰਗੇ ਬਾਪ, ਇਹ ਵਫ਼ਾਦਾਰ ਪਤਨੀਆਂ, ਇਹ ਆਗਿਆਕਾਰੀ ਪੁੱਤਰ, ਇਹ ਪਾਕ-ਪਵਿੱਤਰ ਧੀਆਂ, ਇਹ ਈਮਾਨਦਾਰ ਵਪਾਰੀ ਅਤੇ ਇਹ ਬੇਦਾਗ਼ ਮਰਦ ਅਤੇ ਔਰਤਾਂ; ਸਭ ਨੇ ਹੀ ਚੋਰੀ ਕੀਤੀ ਸੀ, ਧੋਖਾ ਦਿੱਤਾ ਸੀ ਅਤੇ ਹਰ ਸ਼ਰਮਨਾਕ ਅਤੇ ਘਿਰਣਾਯੋਗ ਕਰਤੂਤਾਂ ਕੀਤੀਆਂ ਸਨ। ਉਹ ਸਾਰੇ ਹੀ ਆਪਣੀਆਂ ਇਨ੍ਹਾਂ ਸਦੀਵੀ ਰਿਹਾਇਸ਼ਗਾਹਾਂ ਦੀਆਂ ਦਹਿਲੀਜ਼ਾਂ ’ਤੇ ਸੱਚ ਲਿਖ ਰਹੇ ਸਨ। ਉਹ ਨੰਗਾ ਸੱਚ, ਜਿਸ ਤੋਂ ਹਰ ਕੋਈ ਅਣਜਾਣ ਸੀ ਅਤੇ ਜਾਂ ਫਿਰ ਹਰ ਕੋਈ ਅਣਜਾਣ ਹੋਣ ਦਾ ਦਿਖਾਵਾ ਕਰਦਾ ਸੀ।
ਮੈਂ ਸੋਚਿਆ ਕਿ ਉਸਨੇ ਵੀ ਆਪਣੀ ਕਬਰ ਉ¤ਪਰ ਕੁਝ ਨਾ ਕੁਝ ਜਰੂਰ ਲਿਖਿਆ ਹੋਵੇਗਾ ਅਤੇ ਅੱਧਖੁੱਲ੍ਹੇ ਕਫ਼ਨਾਂ, ਲਾਸ਼ਾਂ ਅਤੇ ਪਿੰਜਰਾਂ ਵਿਚ ਹੀ ਨਿਡਰ ਹੋ ਕੇ ਦੌੜਦਾ ਹੋਇਆ ਮੈਂ ਉਸਦੀ ਕਬਰ ਵੱਲ ਗਿਆ। ਮੈਨੂੰ ਯਕੀਨ ਸੀ ਕਿ ਮੈਂ ਉਸ ਨੂੰ ਤੁਰੰਤ ਲੱਭ ਲਵਾਂਗਾ। ਮੈਂ ਉਸ ਨੂੰ ਉਸਦਾ ਚਿਹਰਾ ਦੇਖਣ ਤੋਂ ਬਿਨਾਂ ਹੀ ਇਕਦਮ ਪਛਾਣ ਲਿਆ ਅਤੇ ਉਸਦੇ ਸੰਗਮਰਮਰੀ ਕਰਾਸ ਉ¤ਪਰ ਜਿੱਥੇ ਪਹਿਲਾਂ ਮੈਂ ਇਹ ਸ਼ਬਦ ਪੜ੍ਹੇ ਸਨ:
ਠਉਸਨੇ ਪਿਆਰ ਕੀਤਾ, ਉਸ ਨੂੰ ਪਿਆਰ ਕੀਤਾ ਗਿਆ ਅਤੇ ਉਹ ਮਰ ਗਈ।ੂ
ਹੁਣ ਮੈਂ ਹੇਠ ਲਿਖੇ ਸ਼ਬਦ ਪੜ੍ਹੇ:
ਠਇਕ ਦਿਨ ਜਦ ਉਹ ਆਪਣੇ ਪ੍ਰੇਮੀ ਨੂੰ ਧੋਖਾ ਦੇਣ ਲਈ ਵਰ੍ਹਦੇ ਮੀਂਹ ਵਿਚ ਬਾਹਰ ਚਲੀ ਗਈ ਸੀ ਤਾਂ ਉਸ ਨੂੰ ਠੰਢ ਲੱਗ ਗਈ ਅਤੇ ਉਹ ਮਰ ਗਈ।ੂ
ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਸਵੇਰੇ-ਸਵੇਰੇ ਮੈਨੂੰ ਕਬਰ ’ਤੇ ਬੇਹੋਸ਼ ਪਏ ਦੇਖਿਆ।