April 30, 2026 3:01 pm

ਕਾਂਗਰਸ ਨੇ ਹਮੇਸ਼ਾਂ ਹੀ ‘ਪਾੜੋ ਤੇ ਰਾਜ’ ਕਰੋ ਦੀ ਨੀਤੀ ਅਪਨਾਈ : ਭਾਈ ਗੋਬਿੰਦ ਲੌਗੋਵਾਲ

ਕਾਂਗਰਸ ਸਰਕਾਰ ਦਾ ਭਾਵੇ ਕੋਈ ਰਾਜਾ ਆਇਆ ਉਹ ਸਿੱਖਾਂ ਦਾ ਦੋਖੀ ਬਣਕੇ ਆਉਦਾ ਹੈ

ਧਨੌਲਾ, 27 ਅਗਸਤ (ਸਰਾਜ ਘਨੌਰ, ਇਕਬਾਲ ਨਹਿਲ)- ਕਾਗਰਸ਼ ਸਰਕਾਰ ਨੇ ਹਮੇਸ਼ਾ ਹੀ ਆਪਣੀ ਨੀਤੀ ਅਪਨਾਈ ਹੈ ਕਿ ਪਾੜੋ ਤੇ ਰਾਜ ਕਰੋ ਵਾਲੀ ਜਿਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਕਾਗਰਸ਼ ਸਰਕਾਰ ਦਾ ਭਾਵੇ ਕੋਈ ਵੀ ਰਾਜਾ ਆਵੇ ਉਹ ਸਿੱਖਾਂ ਦਾ ਦੋਖੀ ਬਣ ਕੇ ਆਉਦਾ ਹੈ। ਇਹ ਪ੍ਰਗਟਾਵਾ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਵਿਖੇ ਅਜੈਨੌਨਿਹਾਲ ਸਿੰਘ ਤੇ ਗੁਰਦੁਆਰਾ ਸਹਿਬ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਵਹਿਗੁਰੂ ਵੱਲੋਂ ਰੱਖੇ ਸਮਾਗਮ ’ਚ ਸਿਰਕਤ ਕਰਨ ਉਪਰੰਤ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕਾਗਰਸ਼ ਸਰਕਾਰ ਹੁੰਦਿਆ ਦੰਗੇ ਹੋਏ, ਅਕਾਲ ਤਖਤ ਸਾਹਿਬ ਢੇਹ ਢੇਰੀ ਕੀਤਾ, ਸਿੱਖ ਨੌਜਵਾਨ ਮੁੰਡੇ ਮਰਵਾਏ ਜੇ ਕਾਗਰਸ਼ ਦਾ ਚਿੱਠਾ ਲਿਖਣ ਲੱਗ ਜਾਏ ਤਾ ਖਤਮ ਹੋਣ ’ਚ ਨਹੀ ਆਉਣਾ। ਕਾਗਰਸ਼ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਾਗਰਸ਼ ਸਰਕਾਰ ਤੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਨਹੀ ਜਾਂਦੇ ਇਸ ਲਈ ਲੋਕਾਂ ਨੂੰ ਝੂਠਾ ਜਾ ਨਵਾ ਵਿਵਾਦ ਖੜਾ ਕਰਕੇ ਦੁਨੀਆਂ ਦਾ ਧਿਆਨ ਉਧਰ ਕਰ ਦੇਣਾ ਹੈ। ਲੌਗੋਵਾਲ ਨੇ ਕਿਹਾ ਕਾਗਰਸ਼ ਸਰਕਾਰ ਦੇ ਆਗੂਆ ਨੂੰ ਲੋਕਾਂ ਨੇ ਪਿੰਡਾਂ ਤੇ ਸ਼ਹਿਰਾਂ ’ਚ ਵੜਨ ਨਹੀ ਦੇਣਾ ਕਿਉਕਿ ਹੁਣ ਵੋਟਾਂ ਆ ਰਹੀ ਹਨ । ਇਸ ਲਈ ਹਰ ਰੋਜ਼ ਨਵੇ ਤੋਂ ਨਵੇ ਟੋਟਕੇ ਛੱਡ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਖ਼ਮੀ ਪੰਨਿਆ ਨੂੰ ਮਾਲ ਖਾਨੇ ’ਚ ਰੱਖਣ ਦੀ ਕਹੀ ਗੱਲ ਬਹੁਤ ਮੰਦਭਾਗੀ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇ: ਉਦੈ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਯੂਐਸਏ, ਗੁਰਮੇਲ ਸਿੰਘ, ਗੁਲਾਬ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ ਆਦਿ ਹਾਜਰ ਸਨ।

Send this to a friend