ਦਿੜ੍ਹਬਾ ਮੰਡੀ, 24 ਅਗਸਤ (ਸਤਪਾਲ ਖਡਿਆਲ)- ਨੈਸ਼ਨਲ ਹਾਈਵੇ-71 ਤੇ ਅੱਜ ਬਾਅਦ ਦੁਪਹਿਰ ਸਥਾਨਕ ਕਸਬਾ ਮਹਿਲਾ ਚੌਂਕ ਵਿਖੇ ਬੱਸ ਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਮੌਤ ਤੇ ਇੱਕ ਔਰਤ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਰਟੋਲਾ ਆਪਣੀ ਪਤਨੀ ਰਾਜ ਕੌਰ ਨਾਲ ਪਟਿਆਲਾ ਤੋਂ ਦਵਾਈ ਲੈ ਕੇ ਵਾਪਿਸ ਆਪਣੇ ਪਿੰਡ ਨੂੰ ਆ ਰਿਹਾ ਸੀ । ਜਦੋਂ ਉਹ ਕਸਬਾ ਮਹਿਲਾ ਚੌਂਕ ਨੈਸ਼ਨਲ ਹਾਈਵੇ ਤੋਂ ਆਪਣੇ ਪਿੰਡ ਵੱਲ ਮੁੜਨ ਲੱਗਾ ਤਾਂ ਸਾਹਮਣਿਓ ਆ ਰਹੀ ਬੱਸ ਦੀ ਲਪੇਟ ਵਿੱਚ ਆ ਗਿਆ। ਪੁਲਿਸ ਚੌਂਕੀ ਮਹਿਲਾ ਚੌਂਕ ਦੇ ਮੁਲਾਜਮਾ ਨੇ ਪਿੰਡ ਵਾਸੀਆ ਦੀ ਮੱਦਦ ਨਾਲ ਉਸਨੂੰ ਸਿਵਲ ਹਸਤਪਤਾਲ ਸੰਗਰੂਰ ਪਹੁੰਚਾਇਆ ਜਿੱਥੇ ਜਖਮਾ ਦੀ ਤਾਬ ਨਾ ਝੱਲਦਿਆ ਉਸਦੀ ਮੌਤ ਹੋ ਗਈ। ਜਖਮੀ ਰਾਜ ਕੌਰ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।