ਰਾਮਪੁਰਾ ਫੂਲ, 20 ਅਗਸਤ (ਮਨਪ੍ਰੀਤ ਸਿੰਘ ਗਿੱਲ)- ਅੱਜ ਪਿੰਡ ਭੂੰਦੜ ਵਿਖੇ ਅਕਾਲੀ ਦਲ ਤੇ ਆਪ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਤਾਂ ਉਸ ਸਮੇਂ ਲਗਭਗ 30 ਪਰਿਵਾਰਾਂ ਨੇ ਆਪ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਮੁੜ ਖੁਸ਼ਹਾਲੀ ਦੇਖਣਾ ਚਾਹੁੰਦੀ ਹੈ।ਉਹਨਾ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਹਨ ਉਹੀ ਕਰਦੇ ਹਨ ਉਹਨਾ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਨਗੇ।
ਵਾਅਦੇ ਮੁਤਾਬਕ ਉਹਨਾਂ ਕਰਜੇ ਮੁਆਫੀ ਦੀ ਸ਼ੁਰੂਆਤ ਕਰਕੇ ਬਹੁਤ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ ਤੇ ਬਾਕੀ ਕਿਸਾਨਾਂ ਦੇ ਕਰਜੇ ਮੁਆਫ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੱਕ ਲੈ ਆਉਂਦਾ ਸੀ।ਪੰਜਾਬ ਦੀ ਕੈਪਟਨ ਸਰਕਾਰ ਦੀਆਂ ਡੇਢ ਸਾਲ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ। ਇਸ ਸਮੇਂ ਵਿਚ ਜਿਥੇ ਨਾਮੀ ਗੈਂਗਸਟਰਾਂ ‘ਤੇ ਸ਼ਿਕੰਜਾ ਕਸਿਆ ਗਿਆ ਹੈ ਉਥੇ ਛੋਟੇ ਮੋਟੇ ਅਪਰਾਧਾਂ ਵਿਚ ਵੀ ਭਾਰੀ ਕਮੀ ਆਈ ਹੈ। ਕਿਸਾਨਾਂ ਦੇ ਕਰਜਾ ਮੁਆਫੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਘਰ ਘਰ ਰੋਜਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਗਗਨਦੀਪ ਸਿੰਘ ਸਿੱਪੀ ਭਾਕਰ, ਸਾਬਕਾ ਚੇਅਰਮੈਨ ਜੁਗਰਾਜ ਸਿੰਘ ਗਿੱਲ, ਜੈਦੀਪ ਸਿੰਘ ਜੱਸੀ, ਸ਼ਮਿੰਦਰ ਗੋਰਾ ਭੂੰਦੜ, ਲਖਵਿੰਦਰ ਰਾਜਾ ਭੂੰਦੜ, ਦਵਿੰਦਰ ਬੱਬੀ,ਸੋਨੀ ਨੰਬਰਦਾਰ, ਸੁਖਵਿੰਦਰ ਸਿੰਘ ਸੁਖਨਾ, ਅਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਯੂਥ ਆਗੂ ਆਦਿ ਹਾਜ਼ਰ ਸਨ।