ਰਾਮਪੁਰਾ ਫੂਲ, 19 ਅਗਸਤ (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਪਿੰਡ ਪਿਥੋ ਵਿਖੇ ਆਰਥਿਕ ਤੰਗੀ ਕਾਰਣ ਇੱਕ ਵਿਆਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਸ਼ੂਚਨਾ ਮੁਤਾਬਕ ਬਲੋਰ ਸਿੰਘ ਪੁਤਰ ਸੋਹਣ ਸਿੰਘ ਉਮਰ 40 ਸਾਲ ਕੌਮ ਰਮਦਾਸੀਆ ਸਿੱਖ ਵਾਸੀ ਪਿਥੋ ਜ਼ੋ ਕੁਝ ਸਮਾ ਪਹਿਲਾ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਪਿੱਠ ਵਿਚ ਦਰਦ ਹੋਣ ਕਾਰਣ ਮਜਦੂਰੀ ਨਹੀ ਕਰ ਸਕਦਾ ਸੀ। ਲੋਕਾਂ ਦਾ ਕਰਜ਼ਾ ਦੇਣ ਕਾਰਣ ਉਕਤ ਮਜ਼ਦੂਰ ਨੇ ਆਪਣੇ ਘਰ ਦੁਪਿਹਰ ਸਮੇ ਪੱਖੇ ਨਾਲ ਲਟਕ ਦੇ ਫਾਹਾ ਲੈ ਲਿਆ ਜਦ ਉਸ ਦੀ ਘਰ ਦੀਆ ਨੂੰ ਪਤਾ ਲੱਗਾ ਤਾਂ ਉਸ ਨੂੰ ਫਾਹੇ ਤੋਂ ਲਾ ਕੇ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ। ਉਕਤ ਮਜ਼ਦੂਰ ਆਪਣੇ ਪਿਛੇ 2 ਲੜਕੇ ਅਤੇ ਆਪਣੀ ਘਰ ਵਾਲੀ ਨੂੰ ਛੱਡ ਗਿਆ। ਜਦੋ ਇਸ ਸਬੰਧੀ ਥਾਣਾ ਪੁਲਿਸ ਗਿਲ ਕਲਾਂ ਦੇ ਇਚਾਰਜ਼ ਹਰਜੀਤ ਸਿੰਘ ਨਾਲ ਵਾਰਤਾ ਕੀਤੀ ਤਾਂ ਉਨਾ ਨੇ ਉਕਤ ਕੇਸ ਤੇ 174 ਦੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ।