ਬਟਾਲਾ, 18 ਅਗਸਤ (ਪ੍ਰਦੀਪ ਸਿੰਘ)- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਵਿਕਾਸ ਤੇ ਤਰਕੀ ਦੀ ਰਾਹ ‘ਤੇ ਤੇਜੀ ਨਾਲ ਅਗੇ ਵਧ ਰਿਹਾ ਹੈ ਤੇ ਸਰਕਾਰ ਸਕੂਲਾਂ ਤੇ ਵਿਦਿਆ ਦਾ ਪਧਰ ਉਚਾ ਚੁਕਣ ਸਮੇਤ ਹਰ ਖੇਤਰ ਲਈ ਅਹਿਮ ਉਪਰਾਲੇ ਕਰ ਰਹੀ ਹੈ ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕੀਤਾ ? ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਮਾਰਟ ਸਕੂਲ ਖੋਲਣਾ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ ਤੇ ਜਿਥੇ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਹਨ ਤੇ 1.73 ਲਖ ਬਚਿਆਂ ਦੇ ਨਾਂਅ ਦਰਜ ਕੀਤੇ ਹਨ, ਉਥੇ ਪਹਿਲੀ ਤੋਂ ਬਾਰਵੀਂ ਜਮਾਤ ਤਕ ਦੇ ਸਾਰੇ ਵਿਸ਼ਿਆਂ ਲਈ ਈ-ਵਿਸ਼ਾ ਸਮਗਰੀ ਤਿਆਰ ਕੀਤੇ ਜਾ ਰਹੀ ਹੈ ? ਉਨ੍ਹਾਂ ਦਸਿਆ ਕਿ 2753 ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਮਾਧਿਅਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਬਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਹਾਣ ਦਾ ਬਣਾਇਆ ਜਾ ਸਕੇ। ਵਿਧਾਇਕ ਬਾਜਵਾ ਨੇ ਕਿਹਾ ਕਿ ਜਿਥੇ ਸਰਕਾਰ ਨੇ ਨਸ਼ਾ ਮਾਫ਼ੀਆ ਦਾ ਲਕ ਤੋੜਿਆ ਹੈ ਤੇ ਹੁਣ ਨਸ਼ਾ ਅਸਾਨੀ ਨਾਲ ਮਿਲਣਾ ਬੰਦ ਹੋਇਆ ਹੈ, ਉਥੇ ਨੌਜਵਾਨਾਂ ਨੂੰ ਵਡੇ ਪਧਰ ’ਤੇ ਰੁਜ਼ਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਦੇ ਖੇਤੀ ਕਰਜ਼ੇ ਪੜ੍ਹਾਅ ਵਾਰ ਖ਼ਤਮ ਕਰਨ ਦੇ ਨਾਲ-ਨਾਲ ਸੂਬੇ ਅੰਦਰ ਆਰਥਿਕ ਤੇ ਉਦਯੋਗਿਕ ਪਛੜਾਪਣ ਦੂਰ ਕਰਨ ਲਈ ਯਤਨ ਜਾਰੀ ਹਨ।