ਨਾਇਬ ਤਹਿਸੀਲਦਾਰ ਵੱਲੋਂ ਪੇਸ਼ ਰਿਪੋਰਟ ਅਨੁਸਾਰ ਪੀੜਤਾਂ ਵੱਲੋਂ ਪੇਸ਼ ਕੀਤੀਆਂ ਜ਼ਮੀਨ ਦੀਆਂ ਕੀਮਤਾਂ ’ਚ ਵੱਡਾ ਫਰਕ

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ’

image ਹਿਸਾਰ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)-2 ਨਵੰਬਰ 1984 ਨੂੰ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ। ਪੀੜਤਾਂ ਨੂੰ ਨਾਲ ਲੈ ਕੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਐਡਵੋਕੇਟ ਰਣਜੀਤ ਯਾਦਵ ਪੇਸ਼ ਹੋਏ। ਅੱਜ ਦੀ ਸੁਣਵਾਈ ਵਿੱਚ ਸਰਕਾਰੀ ਧਿਰ ਦੀ ਜ਼ਿਰਾ ਦੌਰਾਨ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਪੇਸ਼ ਹੋਏ। ਉਨ੍ਹਾਂ ਅਦਾਲਤ ਨੂੰ ਜ਼ਮੀਨ ਦੇ ਸਰਕਾਰੀ ਰੇਟ ਦੇ ਅੰਕੜਿਆਂ ਨੂੰ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪੀੜਤਾਂ ਵੱਲੋਂ ਪੇਸ਼ ਅੰਕੜਿਆਂ ਅਤੇ ਸਰਕਾਰੀ ਅੰਕੜਿਆਂ ਵਿੱਚ ਢੇਰ ਫਰਕ ਹੈ। ਸਰਕਾਰੀ ਵਕੀਲ ਵੱਲੋਂ ਨਾਨਾਵਤੀ ਰਿਪੋਰਟ ਨੂੰ ਵੀ ਪੇਸ਼ ਕੀਤਾ ਅਤੇ

ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਉ¤ਤਮ ਸਿੰਘ, ਪ੍ਰੇਮ ਸਿੰਘ, ਕਰਮ ਸਿੰਘ, ਗੁਰਬਚਨ ਸਿੰਘ, ਕੁਲਵੰਤ ਕੌਰ ਅਤੇ ਸੁਰਜੀਤ ਕੌਰ ਨਾਨਾਵਤੀ ਕਮਿਸ਼ਨ ਵਿੱਚ ਜਾ ਚੁੱਕੇ ਹਨ। ਇਸ ਤੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਤਾਂ ਸਿਰਫ ਨਾਨਾਵਤੀ ਦੀ ਲਿਸਟ ਹੈ ਕੋਈ ਵੀ ਪੀੜਤ ਨਾਨਾਵਤੀ ਵਿੱਚ ਅਪੀਅਰ ਨਹੀਂ ਹੋਇਆ। ਪੀੜਤ ਧਿਰ ਵੱਲੋਂ 1984 ਨੂੰ ਹੋਂਦ ਵਿੱਚ ਤੈਨਾਤ ਐਸ.ਐਚ.ਓ. ਰਾਮ ਕਿਸ਼ੋਰ, ਡੀ.ਐਸ.ਪੀ. ਰਾਮਵੰਸ਼ ਜਿਹੜੇ ਅੱਜ ਕੱਲ੍ਹ ਰਿਟਾਇਡ ਹੋ ਚੁਕੇ ਹਨ ਨੂੰ ਬੁਲਾਉਣ ਦੀ ਬੇਨਤੀ ਕੀਤੀ। ਇਸ ’ਤੇ ਜੱਜ ਸਾਹਿਬ ਨੇ ਸਹਿਮਤੀ ਪ੍ਰਗਟਾਉਂਦਿਆਂ ਅਗਲੀ ਸੁਣਵਾਈ 16 ਅਪਰੈਲ ’ਤੇ ਪਾ ਦਿਤੀ ਗਈ ।
ਪ੍ਰੈਸ ਵਿੱਚ ਇਸ ਤੇ ਸਖਤ ਪ੍ਰਤੀਕ੍ਰਮ ਕਰਦਿਆ ਇੰਜੀ. ਗਿਆਸਪੁਰਾ ਨੇ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਕਾਤਿਲਾਂ ਨੂੰ ਸਾਹਮਣੇ ਲਿਆਉਣ ਦੀ ਬਜਾਏ ਏਧਰ ਓਧਰ ਦੀਆਂ ਗੱਲਾਂ ਸਦਕਾ ਉਲਝਾ ਰਹੀ ਹੈ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੇ ਕਾਤਿਲਾਂ ਨੂੰ ਵੋਟਾਂ ਨਾ ਪਾਉਣ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ ਅਤੇ ਹਿਸਾਰ ਤੋਂ ਸੰਜੀਵ ਸਿੰਘ ਤੇ ਬਲਬੀਰ ਸਿੰਘ ਆਦਿ ਹਾਜ਼ਿਰ ਸਨ।

Send this to a friend