ਸਰਕਾਰਾਂ ਵੱਲੋਂ ਅਣਗ਼ੌਲਿਆ ਰੱਖਿਆ ਮਾਨ ਸਿੰਘ ਹੰਡਿਆਇਆ
ਹੰਡਿਆਇਆ- ਨੇਤਾ ਸ਼ੁਭਾਸ਼ ਚੰਦਰ ਬੌਸ ਦੇ ਰਾਜਕਾਲ ਦੌਰਾਨ ਬਣਾਈ ਗਈ ‘ਆਜ਼ਾਦ ਹਿੰਦ ਫ਼ੌਜ’ ਸਮੇਂ ਡਾਕ ਵਿਭਾਗ ਵਿਚ ਡਾਕ ਵੰਡਣ ਦਾ ਕੰਮ ਕਰਦੇ (ਪੋਸਟਮੈਨ/ਡਾਕੀਏ) ਦੀ ਅੱਜ ਤੱਕ ਕਿਸੇ ਵੀ ਸਰਕਾਰ ਦੁਆਰ ਵਿਚ ਨਹੀਂ ਸੁਣੀ ਗਈ ਅਤੇ ਨਾ ਹੀ ਇਸਨੂੰ ਅੱਜ ਤੱਕ ਕੋਈ ਪੈਨਸ਼ਨ ਆਦਿ ਦੀ ਸਹੂਲਤ ਮੁਹੱਈਆ ਹੋਈ ਹੈ। ਇਸ ਪੋਸਟ ਮੈਨ ਦਾ ਪਿਛੋਕੜ ਬੇਸ਼ੱਕ ‘ਰਿਵਾੜੀ’ ਹਰਿਆਣਾ ਹੈ। ਪਰ ਇਹ ਪਿਛਲੇ ਕਾਫ਼ੀ ਸਮੇਂ ਤੋਂ ਪੁਰਾਣੀ ਰਿਆਸਤ (ਪਟਿਆਲਾ) ਅਧੀਨ ਪੈਂਦੇ ਨਵਾਂ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਰਹਿ ਰਿਹਾ ਹੈ।
ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਇਸ ਉਕਤ ਪੋਸਟਮੈਨ (ਡਾਕੀਏ) ਦਾ ਨਾਮ ਹੈ ਮਾਨ ਸਿੰਘ ਜਿਸਦਾ ਦਾਅਵਾ ਹੈ ਕਿ ਉਸਨੂੰ ਅੰਗਰੇਜ਼ ਹਕੂਮਤ ਨੇ 12ਗਜ਼ ਦਾ ਚਿੱਟੇ ਰੰਗ ਦਾ ਕੱਪੜਾ ਦੇ ਕੇ ਘਰ ਤੋਰਦਿਆਂ ਕਿਹਾ ਸੀ ਕਿ ਜੇਕਰ ਜਿਉਂਦਾ ਘਰ ਚਲੇ ਗਏ ਤਾਂ ਭਗਵਾਨ ਰਾਖਾ ਨਹੀਂ ਤਾਂ ਫਿਰ ਇਹ ਸਮਝੋ ਤੁਹਾਡੇ ਲਈ ਕਫ਼ਨ ਹੈ। ਜਿਸਦਾ ਇਹ ਵੀ ਦਾਅਵਾ ਹੈ ਕਿ ਉਸਨੇ 30ਨੇਵੀ ਪੀ.ਓ. ਮੁੰਬਈ ਤੋਂ ਤਿੰਨ ਮਹੀਨਿਆਂ ਲਈ ਇੱਟਲੀ ਵਿਖੇ ਭੇਜਿਆ ਗਿਆ ਸੀ ਜਿਥੋਂ ਦੁਬਾਰਾ ਵਾਪਿਸ ਮੁੰਬਈ ਸੱਦ ਲਿਆ ਗਿਆ। ਜਿਸ ਤੋਂ ਬਾਅਦ ਉਹ 24ਦਿਨ ਦੀ ਛੁੱਟੀ ਕੱਟਣ ਉਪਰੰਤ ਆਸਾਮ ਦੇ ਸ਼ਹਿਰ ਕੁਮੇਲਾ ਅਤੇ ਬ੍ਰਾਹਮਾ ਰਿਹਾ ਜਿਥੇ ਇਸਨੂੰ 17ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਸੀ ਜਿਸ ਵਿਚੋਂ 12ਰੁਪਏ ਪਰਿਵਾਰਕ ਮੈਂਬਰਾਂ ਨੂੰ ਭੇਜਣ ਲਈ ਕੱਟੀ ਜਾਂਦੀ ਸੀ, ਕਿਉਂਕਿ ਇਹ ਰੁਪਏ ਇਸਦੇ ਪਰਿਵਾਰਕ ਮੈਂਬਰਾਂ ਨੂੰ ਮਨੀ ਆਰਡਰ ਰਾਹੀਂ ਭੇਜੀ ਜਾ ਸਕੇ। ਸਿਰਫ਼ 5ਰੁਪਏ ਵਿਚ ਇਸਨੂੰ ਗੁਜ਼ਾਰਾ ਕਰਨ ਲਈ ਦਿੱਤੇ ਜਾਂਦੇ ਸਨ। ਬਜ਼ੁਰਗ ਮਾਨ ਨੇ ਅੱਗੇ ਦੱਸਿਆ ਕਿ ਜਦੋਂ ਸਿੰਘਾਪੁਰ ਦੀ ਲੜਾਈ ਲਈ ‘ਨੇਤਾ ਸੁਭਾਸ਼ ਚੰਦ ਬੌਸ’ ਜੀ ਨੇ ‘ਆਜ਼ਾਦ ਹਿੰਦ ਫ਼ੌਜ’ ਤਿਆਰ ਕੀਤੀ ਸੀ ਤਾਂ ਉਸ ਸਮੇਂ ਉਸਨੂੰ ਡਾਕ ਵੰਡਣ ਦਾ ਕਾਰੋਬਾਰ ਸੌਂਪਿਆ ਗਿਆ ਸੀ, ਜਦਕਿ ਦੂਸਰੇ ਪਾਸੇ ਫ਼ੌਜੀਆਂ ਦੀ ਲਾਇਨ ਲਗਾ ਦਿੱਤੀ ਜਾਂਦੀ ਸੀ।
ਬਜ਼ੁਰਗ ਮਾਨ ਸਿੰਘ ਦਾ ਦਾਅਵਾ ਹੈ ਕਿ ਉਸਨੂੰ ਕੁੱਝ ਗੱਲਾਂ ਅੱਜ ਵੀ ‘ਆਰਮੀ ਟਰੇਨਿੰਗ ਸਕੂਲ’ ਅੰਬਾਲਾ ਦੀਆਂ ਯਾਦ ਹਨ। ਉਨ੍ਹਾਂ ਯਾਦਾਂ ਤਾਜ਼ੀਆਂ ਕਰਦਿਆਂ ਦੱਸਿਆ ਕਿ ਜਦੋਂ ਫ਼ੌਜੀਆਂ ਦੀ ਲੜਾਈ (ਬੰਬ-ਬਾਰੀ) ਹੁੰਦੀ ਸੀ ਤਾਂ ਫੌਜੀਆਂ ਵੱਲੋਂ ਆਪਣੀ ਰੱਖਿਆ ਲਈ ਦਰਖ਼ਤਾਂ ਦੀਆਂ ਟਾਹਣੀਆਂ ਆਪੋ-ਆਪਣੇ ਅੱਗੇ ਲਗਾਕੇ ਬਚਾਓ ਕਰਦੇ ਸਨ ਤਾਂ ਕਿ ਹਵਾਈ ਸੈਨਾ ਜੋ ਅਸਮਾਨ ਵਿਚ ਘੁੰਮ ਰਹੀਆਂ ਸਨ ਨੂੰ ਪਤਾ ਨਾ ਲੱਗ ਸਕੇ ਕਿ ਇਹ ਜੰਗਲ ਹਨ ਜਾਂ ਇਸ ਜਗ੍ਹਾ ਵਿਚ ਫ਼ੌਜੀ ਹਨ। ਉਸਨੇ ਦੱਸਿਆ ਕਿ ਜਦੋਂ ਜਾਪਾਨ, ਇਟਲੀ ਅਤੇ ਜਰਮਨ ਦੀ ਲੜਾਈ ਹੋਈ ਸੀ ਤਾਂ ਪਹਿਲਾਂ ਯੁੱਧ 1934-40 (ਅਭੁੱਲ ਯਾਦ) ਦੇ ਦਰਮਿਆਨ ਇਹ ਸੰਦੇਸ਼ ਆਉਂਦਾ ਸੀ ਕਿ ਪੋਸਟਮੈਨ ਨੰਬਰ 216 ਨੂੰ ਬੁਲਾਇਆ ਜਾਵੇ। ਜਦੋਂ ਲੜਾਈ ਦੌਰਾਨ ਉਸਨੇ ਨੌਕਰੀ ਛੱਡਣੀ ਚਾਹੀ ਤਾਂ ਇਸ ਸਬੰਧ ਵਿਚ ਅੰਗਰੇਜ਼ ਹਕੂਮਤ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਰਤਾਨੀਆ ਸਰਕਾਰ ਨੇ ਭਰਤੀ ਕਰਨ ਸਮੇਂ ਇਹ ਲਿਖਕੇ ਲਿਆ ਸੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਭਰਤੀ ਹੋਏ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਨੌਕਰੀ ਜਦੋਂ ਚਾਹੋ ਛੱਡ ਸਕਦੇ ਹੋ? ਉਸ ਸਮੇਂ ਜਦੋਂ ਮਾਨ ਸਿੰਘ ਨੇ ਨੌਕਰੀ ਛੱਡਣ ਦਾ ਫ਼ੈਸਲਾ ਬਣਾਇਆ ਤਾਂ ਇਸਨੂੰ ਰੁਪਏ ਦੇਣ ਦੀ ਥਾਂ ਇੱਕ 12ਗਜ਼ ਦਾ ਚਿੱਟੇ ਰੰਗ ਦਾ ਕੱਪੜਾ, ਰੇਲਵੇ ਟਿਕਟ ਕਟਵਾਕੇ ਦੇ ਦਿੱਤੀ ਅਤੇ ਘਰ ਨੂੰ ਤੋਰਿਆ। ਉਸ ਸਮੇਂ ਦੀ ਭਾਸ਼ਾ ਸਬੰਧੀ ਸ੍ਰੀ ਮਾਨ ਸਿੰਘ ਨੇ ਦੱਸਿਆ ਕਿ ਉਸ ਟਾਇਮ ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਸਾਰਿਆਂ ਤੋਂ ਵੱਧ ਹੁੰਦਾ ਸੀ। ਉਹ ਨੌਕਰੀ ਛੱਡਣ ਤੋਂ ਬਾਅਦ ਆਪਣੇ ਇਲਾਕੇ ਹਰਿਆਣਾ ਵਿਚ ਆ ਗਿਆ। ਉਨ੍ਹਾਂ ਦੱਸਿਆ ਕਿ ਤਹਿਸੀਲ ਹਰਿਆਣਾ ਵਿਖੇ ਚਾਰ ਚਾਂਦੀ ਅਤੇ ਤਾਂਬਾ ਦੇ ਮੈਡਲ ਪਹੁੰਚੇ। ਇਸ ਤੋਂ ਬਾਅਦ ਪਟਿਆਲਾ ਰਿਆਸਤ ਦੇ ਪਿੰਡ ਹੰਡਿਆਇਆ ਵਿਖੇ ਆ ਗਏ।
ਸ੍ਰੀ ਮਾਨ ਨੇ ਦੱਸਿਆ ਕਿ ਜਿਸ ਸਮੇਂ ਉਸਨੇ ਨੌਕਰੀ ਛੱਡੀ ਸੀ ਤਾਂ ਉਸ ਸਮੇਂ ਅੰਗਰੇਜ਼ ਹਕੂਮਤ ਨੇ ਸਰਟੀਫਿਕੇਟ ਦੇਣ ਤੋਂ ਸਮੇਂ ਇਹ ਆਖਿਆ ਸੀ ਕਿ ਤੁਸੀਂ ਜੇਕਰ ਕਿੱਧਰੇ ਕੋਈ ਨੌਕਰੀ ਪ੍ਰਾਪਤ ਕਰਨਾ ਚਾਹੋ ਤਾਂ ਤੁਹਾਨੂੰ ਇਨ੍ਹਾਂ ਸਰਟੀਫਿਕੇਟਾਂ ਦੀ ਲੋੜ ਪਵੇਗੀ। ਜਦੋਂ ਨੌਕਰੀ ਲੈਣ ਲਈ ਮੌਜੂਦ ਅਧਿਕਾਰੀਆਂ ਨੇ ਨੌਕਰੀ ਨਾ ਦੇ ਕੇ ਇਹ ਆਖਿਆ ਕਿ ਤੁਸੀਂ ਨੌਕਰੀ ਕਰਨ ਦੇ ਯੋਗ ਨਹੀਂ ਕਿ ਤੁਹਾਡੀ ਉਮਰ ਜ਼ਿਆਦਾ ਹੋ ਗਈ ਹੈ। ਜਿਸਦੇ ਗੁੱਸੇ ਵਿਚ ਆ ਕੇ ਮਾਨ ਸਿੰਘ ਨੇ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ਗਏ ਸਰਟੀਫਿਕੇਟਾਂ ਨੂੰ ਪਾੜ ਦਿੱਤਾ ਗਿਆ। ਮਾਨ ਸਿੰਘ ਨੇ ਅੱਗੇ ਦੱਸਿਆ ਕਿ ਅੰਗਰੇਜ਼ ਸਰਕਾਰ ਤੋਂ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਬੇਸ਼ੱਕ ਕਰੀਬ 2ਸਾਲ ਪਹਿਲਾਂ ਪਿੰਡ ਬਖਤਗੜ੍ਹ ਦੇ (ਸ਼ਹੀਦ ਸੇਵਾ ਸਿੰਘ ਕਿਰਪਾਨ ਬਹਾਦਰ) ਫਾਉਂਡੇਸ਼ਨ ਕਲੱਬ ਵੱਲੋਂ ਉਨ੍ਹਾਂ ਨੂੰ ਬੇਸ਼ੱਕ ਮਾਣ ਸਨਮਾਨ ਦਿੱਤਾ ਗਿਆ ਹੈ ਪਰ ਅੱਜ ਤੱਕ ਇਸਨੂੰ ਕਿਸੇ ਵੀ ਕੇਂਦਰ/ਪੰਜਾਬ ਸਰਕਾਰ ਨਾ ਤਾਂ ਕਿੱਧਰੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿਚ ਆਜ਼ਾਦੀ ਦਿਹਾੜੇ/ਗਣਤੰਤਰ ਦਿਵਸ ਮੌਕੇ ਸਨਮਾਨ ਕੀਤਾ ਅਤੇ ਨਾ ਹੀ ਕਿਸੇ ਨੇ ਪੈਨਸ਼ਨ ਲਗਾਉਣ ਦੀ ਗੱਲ ਆਖ਼ੀ।
ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਮਾਨ ਸਿੰਘ ਦੇ ਪੰਜ ਧੀਆਂ ਅਤੇ ਤਿੰਨ ਪੁੱਤਰ ਹਨ ਜੋ ਆਪੋ ਆਪਣੇ ਕੰਮਾਂ ’ਤੇ ਲੱਗੇ ਹੋਏ ਹਨ ਤੇ ਇੱਕ ਪੁੱਤਰ ਰਮੇਸ਼ ਕੁਮਾਰ ਜੋ ਸਰਕਾਰੀ ਹਾਈ ਸਕੂਲ ਹੰਡਿਆਇਆ ਤੋਂ ਕੁੱਝ ਸਮਾਂ ਸੇਵਾ ਮੁਕਤ ਹੋ ਚੁੱਕਿਆ ਹੈ ਅਤੇ ਦੂਸਰਾ ਲੜਕਾ ਗਗਨਦੀਪ ਜੋ ਲੋਕ ਨਿਰਮਾਣ ਵਿਭਾਗ ਅਧੀਨ ਦਫ਼ਤਰ ਬਰਨਾਲਾ ਵਿਖੇ ਸਰਕਾਰੀ ਨੌਕਰੀ ’ਤੇ ਸੇਵਾ ਕਰਦਾ ਆ ਰਿਹਾ ਹੈ ਅਤੇ ਸਾਰਿਆਂ ਤੋਂ ਛੋਟਾ ਪੁੱਤਰ ਮਦਨ ਲਾਲ ਜੋ ਨਗਰ ਪੰਚਾਇਤ ਹੰਡਿਆਇਆ ਵਿਚ ਬਤੌਰ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ। ਪਰ ਇਸਦੇ ਪੁੱਤਰ ਤਾਂ ਆਪੋ ਆਪਣੀ ਮੇਹਨਤ ’ਤੇ ਫ਼ਲ ਪਾ ਰਹੇ ਹਨ ਅਤੇ ਆਪ ਖ਼ੁਦ ‘ਨੇਤਾ ਸੁਭਾਸ਼ ਚੰਦਰ ਬੌਸ’ ਦੀ ਅਗਵਾਈ ਵਿਚ ਕੰਮ ਕਰਨ ਵਾਲਾ ਡਾਕੀਆ ਪੈਨਸ਼ਨ ਤੋਂ ਵਾਂਝਾ ਬੈਠਾ ਹੈ।