April 28, 2026 1:21 am

ਕਾਂਗਰਸ ਸਰਕਾਰ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਪਿੰਡ ਪੱਧਰ ’ਤੇ ਲਗਾ ਰਹੀ ਕੈਂਪ : ਮੇਜਰ ਸਿੰਘ ਭੈਣੀ

ਜਗਰਾਉਂ, 10 ਅਗਸਤ (ਪਰਮਜੀਤ ਸਿੰਘ ਗਰੇਵਾਲ)-ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਪਿੰਡ-ਪਿੰਡ ਪੱਧਰ ਤੱਕ ਕੈਂਪ ਲਗਾ ਰਹੀ ਹੈ ਤਾਂ ਕਿ ਲੋਕ ਮਹਿਕਮਿਆਂ ’ਚ ਖੱਜਲ-ਖੁਆਰੀ ਤੋਂ ਬਚ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਪਿੰਡ ਹਾਂਸ ਕਲਾਂ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਕੈਂਪ ਦਾ ਉਦਘਾਟਨ ਕਰਨ ਸਮੇਂ ਕੀਤਾ। ਕੈਂਪ ’ਚ ਲਗਭਗ ਸਾਰੇ ਵਿਭਾਗਾਂ ਦੇ ਕਰਮਚਾਰੀ, ਅਧਿਕਾਰੀ ਹਾਜ਼ਰ ਹੋ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਗ ਸਕੀਮਾਂ ਜਿਵੇਂ ਕਿ ਆਟਾ ਦਾਲਾ ਸਕੀਮ ਦੇ ਫਾਰਮ, ਬੁਢਾਪਾ ਪੈਨਸ਼ਨ, ਫਰੀ ਬੱਸ ਪਾਸ, ਫਰੀ ਗੈਸ ਕੁਨੈਕਸ਼ਨ, ਅੰਗਹੀਣ ਦੇ ਸਰਟੀਫਿਕੇਟ, ਗੰਭੀਰ ਬਿਮਾਰੀਆਂ ਦਾ ਇਲਾਜ, ਜਨ-ਧਨ ਯੋਜਨਾ, ਅਟੱਲ ਪੈਨਸ਼ਨ, ਐੈਸ. ਸੀ., ਬੀ.ਸੀ. ਅਤੇ ਫਰੀਡਮ ਫਾਈਟਰ ਨੂੰ ਫਰੀ 200 ਯੂਨਿਟ ਮੁਫ਼ਤ ਬਿਜਲੀ, ਐਲ. ਈ. ਡੀ. ਬੱਲਬ ਘੱਟ ਰੇਟਾਂ, ਪੰਜ-ਪੰਜ ਮਰਲੇ ਦੇ ਪਲਾਟ, ਕੱਚੇ ਘਰਾਂ ਨੂੰ ਪੱਕਾ ਬਣਾਉਣ, ਨਰੇਗਾ ਦੇ ਜੌਬ ਕਾਰਡ, ਬੇਰੋਜ਼ਗਾਰਾਂ ਦੇ ਲੋਨ ਅਤੇ ਟਰੇਨਿੰਗ ਲੇਬਰ ਕਾਰਡ ਦਾ ਮੌਕੇ ’ਤੇ ਹੀ ਹਾਜ਼ਰ ਲਾਭਪਾਰਤੀਆਂ ਨੂੰ ਲਾਭ ਪਹੁੰਚਾਇਆ ਤੇ ਕਈਆਂ ਦੇ ਫਾਰਮ ਭਰੇ। ਇਸ ਮੌਕੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਕਿਹਾ ਕਿ ਆਮ ਲੋਕਾਂ ਨੂੰ ਮਹਿਕਮਿਆਂ ਦੀ ਖੱਜਲ-ਖੁਆਰੀ ਤੋਂ ਬਚਾਉਣ ਲਈ ਕਾਂਗਰਸ ਸਰਕਾਰ ਅਜਿਹੇ ਕੈਂਪ ਦਾ ਆਯੋਜਨ ਕਰ ਰਹੀ ਹੈ ਤਾਂ ਕਿ ਲੋਕ ਕਿਸੇ ਵੀ ਸਰਕਾਰੀ ਸਹੂਲਤ ਤੋਂ ਵਾਂਝੇ ਨਾ ਰਹਿ ਸਕਣ। ਉਨ੍ਹਾਂ ਦੱਸਿਆ ਕਿ ਹਲਕਾ ਦਾਖਾ ਦੇ ਸਾਰੇ ਪਿੰਡਾਂ ’ਚ ਅਜਿਹੇ ਕੈਂਪ ਲੱਗ ਰਹੇ ਹਨ। ਇਸ ਮੌਕੇ ਗੁਰਮੇਲ ਸਿੰਘ ਸਰਪੰਚ ਮੋਰਕਰੀਮਾਂ, ਰਣਜੀਤ ਸਿੰਘ ਸਰਪੰਚ ਕੋਠੇ ਹਾਂਸ, ਨਿਰਮਲ ਸਿੰਘ ਕੋਠੇ ਹਾਂਸ, ਹਰਮਨ ਹਾਂਸ, ਮਨਜੀਤ ਸਿੰਘ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Send this to a friend