ਲੁਧਿਆਣਾ, 10 ਅਗਸਤ (ਹਰੀਸ਼ ਸਹਿਗਲ)- ਬੀਤੇ ਦਿਨੀ ਗੁਰਦਾਸਪੁਰ ਨੇੜੇ 8 ਸਾਲਾਂ ਦੀ ਮਾਸੂਮ ਬੱਚੀ ਅੰਜਲੀ ਨਾਲ ਬਲਾਤਕਾਰ ਕਰਨ ਮਗਰੋਂ ਉਸਦੀ ਹੱਤਿਆਂ ਕਰਨ ਦ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸਟੀਫ਼ਨ ਸਿੱਧੂ ਅਤੇ ਪਾਸਟਰ ਸੋਹਣ ਲਾਲ ਵੱਲੋਂ ਨਵੀਂ ਸਬਜੀ ਮੰਡੀ ਤੋਂ ਲੈ ਕੇ ਜ¦ਧਰ ਬਾਈਪਾਸ ਤੱਕ ਕੈਡਲ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਇਸ ਦਰਦਨਾਕ ਘਟਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੇ ਹਨ ਤੇ ਪ੍ਰਸਾਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਅੰਜਲੀ ਦੇ ਕਾਤਲਾ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਮੁੜ ਤੋਂ ਕੋਈ ਹੈਵਾਨ ਇਸ ਤਰ੍ਹਾਂ ਦਾ ਕਦਮ ਨਾ ਚੁੱਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲੀਮ ਸਿੱਧੂ, ਅਮਰਜੀਤ ਸਿੱਧੂ, ਵਿਕਟਰ ਸਿੱਧੂ, ਅਮਰਜੀਤ ਸਿੰਘ, ਪ੍ਰਧਾਨ ਅਸ਼ੌਕ ਕੁਮਾਰ, ਪਾਸਟਰ ਜੋਗਿੰਦਰ ਸਿੰਘ ਬੰਟੀ, ਪ੍ਰਿੰਸ ਰੋਜਰ, ਕਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਆਗੂ ਹਾਜ਼ਰ ਸਨ।