April 23, 2026 3:20 am

ਪੰਜਾਬ ਸਰਕਾਰ ਨੇ ਇਕ ਦਿਨ ਦਾ ਸੋਗ ਰਖਿਆ

ਚੰਡੀਗੜ- ਤਮਿਲਨਾਡੂ ਦੇ ਸਾਬਕਾ ਮੁਖ ਮੰਤਰੀ ਸ੍ਰੀ ਐਮ. ਕਰੁਨਾਨਿਧੀ ਦੇ ਦੇਹਾਂਤ ‘ਤੇ ਅਜ ਪੰਜਾਬ ਸਰਕਾਰ ਵਲੋਂ ਇਕ ਦਿਨ ਦਾ ਸੋਗ ਰਖਿਆ ਗਿਆ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਤਮਿਲਨਾਡੂ ਦੇ ਸਾਬਕਾ ਮੁਖ ਮੰਤਰੀ ਸ੍ਰੀ ਐਮ. ਕਰੁਨਾਨਿਧੀ ਦਾ ਬੀਤੇ ਕਲ ਦੇਹਾਂਤ ਹੋ ਗਿਆ ਸੀ ਜਿਸ ਦੇ ਚਲਦਿਆਂ ਅਜ ਸੂਬਾ ਸਰਕਾਰ ਵਲੋਂ ਇਕ ਦਿਨ ਸੋਗ ਰਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤਹਿਤ ਅਜ ਪੂਰੇ ਰਾਜ ਵਿਚ ਸਰਕਾਰੀ ਤੌਰ ‘ਤੇ ਕੋਈ ਵੀ ਜਸ਼ਨ ਵਾਲਾ ਸਮਾਗਮ ਨਹੀਂ ਕੀਤਾ ਗਿਆ ਅਤੇ ਮੁਖ ਦਫਤਰ ਵਿਖੇ ਕੌਮੀ ਝੰਡੇ ਨੂੰ ਅਧਾ ਝੁਕਾਇਆ ਗਿਆ।

Send this to a friend