April 27, 2026 12:47 am

ਪਿੰਡ ਟਹਿਣਾ ’ਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਸਮਾਗਮ ਭਲਕੇ

ਫਰੀਦਕੋਟ, 7 ਅਗਸਤ (ਗੁਰਜੀਤ ਰੋਮਾਣਾ)- ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਜ਼ਿਲ੍ਹੇ ਦੇ ਪਿੰਡ ਟਹਿਣਾ ‘ਚ ਮੇਨ ਰੋੜ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਭਲਕੇ ਸਵੇਰੇ 11.30 ਵਜੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜ਼ਿਲਾ ਫਰੀਦਕੋਟ ਦੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕਤਾ ਸਮਾਗਮ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ ਨੇ ਦਿੰਦਿਆਂ ਦਸਿਆ ਕਿ ਇਸ ਸੈਮੀਨਾਰ ਪਿੰਡ ਟਹਿਣਾ ਸਮੇਤ 6 ਪਿੰਡ ਜਿੰਨਾਂ ਵਿਚ ਪਕਾ, ਕਲੇਰ, ਮੋਰਾਂ ਵਾਲੀ, ਮਿਸ਼ਰੀ ਵਾਲਾ ਅਤੇ ਪਿੰਡ ਘੁਮਿਆਰਾ ਦੇ ਲੋਕ ਵੀ ਸ਼ਾਮਿਲ ਹੋਣਗੇ।ਸਮਾਗਮ ’ਚ ਨਸ਼ਿਆਂ ਨਾਲ ਸਿਹਤ ਤੋ ਹੋਣ ਵਾਲੇ ਪ੍ਰਭਾਵਾਂ ਬਾਰੇ ਵਿਸ਼ਾ ਮਾਹਿਰ ਸੰਬੋਧਨ ਕਰਨਗੇ। ਇਸ ਸਮਾਗਮ ’ਚ ਖੁਦ ਡਿਪਟੀ ਕਮਿਸ਼ਨਰ ਤੋਂ ਇਲਾਵਾ ਪੁਲਿਸ ਦੇ ਉਚ ਅਧਿਕਾਰੀ ਅਤੇ ਵਖ ਵਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ।

Send this to a friend