Skip to content
Independent perspectives. Global stories.
BREAKING

ਰਾਜ ਸਭਾ ’ਚ ਉਪ ਚੇਅਰਮੈਨ ਦੀ ਚੋਣ ਭਲਕੇ

Share this story

ਨਵੀਂ ਦਿੱਲੀ, 7 ਅਗਸਤ (ਪੀ.ਟੀ.)- ਰਾਜ ਸਭਾ ‘ਚ ਉਪ ਚੇਅਰਮੈਨ ਦੀ ਚੋਣ ਦਾ ਐਲਾਨ ਕਰ ਦਿਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਅਜ ਸਦਨ ਨੂੰ ਦਸਿਆ ਕਿ 9 ਅਗਸਤ ਨੂੰ ਸਵੇਰੇ 11 ਵਜੇ ਉਪ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਵੇਗੀ। ਇਸ ਤਰ੍ਹਾਂ ਮਾਨਸੂਨ ਸੈਸ਼ਨ ਸਮਾਪਤ ਹੋਣ ਤੋਂ ਇਕ ਦਿਨ ਪਹਿਲਾਂ ਰਾਜ ਸਭਾ ਦੇ ਉਪ ਚੇਅਰਮੈਨ ਨੂੰ ਚੁਣਿਆ ਜਾਵੇਗਾ। ਉਚ ਸਦਨ ਵਿਚ ਭਾਜਪਾ ਕੋਲ ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਵਿਰੋਧੀ ਧਿਰ ਨੂੰ ਵਾਕ ਓਵਰ ਦੇਣ ਦੇ ਮੂਡ ‘ਚ ਨਹੀਂ ਬਾਵਜੂਦ ਇਸ ਦੇ ਭਾਜਪਾ ਰਾਜ ਸਭਾ ਦੇ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗੀ। ਓਧਰ ਉਸ ਨੂੰ ਰੋਕਣ ਲਈ ਕਾਂਗਰਸ ਬਾਕੀ ਵਿਰੋਧੀ ਧਿਰ ਨਾਲ ਰਲ ਕੇ ਸਾਂਝਾ ਉਮੀਦਵਾਰ ਉਤਾਰਨ ਦਾ ਮਨ ਬਣਾ ਰਹੀ ਹੈ। ਭਾਜਪਾ ਵਲੋਂ ਖਬਰ ਹੈ ਕਿ ਭਾਜਪਾ ਉਪ ਪ੍ਰਧਾਨ ਅਤੇ ਰਾਜ ਸਭਾ ਵਿਚ ਪਾਰਟੀ ਦੇ ਆਗੂ ਪ੍ਰਸੰਨਾ ਆਚਾਰੀਆ ਜਾਂ ਜਦ (ਯੂ) ਸੰਸਦ ਮੈਂਬਰ ਰਘੁਵੰਸ਼ ਪ੍ਰਸਾਦ ਨੂੰ ਉਪ ਚੇਅਰਮੈਨ ਲਈ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਪੀ. ਜੇ. ਕੁਰੀਅਨ ਦਾ ਕਾਰਜਕਾਲ ਜੂਨ ‘ਚ ਹੋ ਗਿਆ ਹੈ ਪੂਰਾ : ਦਸ ਦੇਈਏ ਕਿ ਰਾਜ ਸਭਾ ‘ਚ ਉਪ ਚੇਅਰਮੈਨ ਪੀ. ਜੇ. ਕੁਰੀਅਨ ਦਾ ਕਾਰਜਕਾਲ ਇਸ ਸਾਲ ਦੇ ਜੂਨ ਮਹੀਨੇ ‘ਚ ਪੂਰਾ ਹੋ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਨੇ ਇਸ ਮਾਨਸੂਨ ਸੈਸ਼ਨ ‘ਚ ਚੋਣ ਕਰਵਾਉਣ ਦਾ ਐਲਾਨ ਕੀਤਾ। ਸੈਸ਼ਨ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਪ ਚੇਅਰਮੈਨ ਦੀ ਚੋਣ ਲਈ 9 ਅਗਸਤ ਦਾ ਦਿਨ ਤੈਅ ਕੀਤਾ ਗਿਆ ਹੈ।

WRITTEN BY