ਰੂਪਨਗਰ, 4 ਅਗਸਤ (ਲਾਡੀ ਖਾਬੜਾ)- ਅੱਜ ਰੂਪਨਗਰ ਦੇ ਬੇਲਾ ਚੌਕ ਨੇੜੇ ਸਥਿਤ ਕਿਡਜ਼ੀ ਸਕੂਲ ਵਿਚ ਮੈਕਸ ਸਪੈਸ਼ਲਿਟੀ ਹਸਪਤਾਲ 6 ਫੇਜ਼ ਮੁਹਾਲੀ ਵਲੋਂ ਔਰਤਾਂ ਅਤੇ ਬਚਿਆਂ ਦੀਆਂ ਬੀਮਾਰੀਆਂ ਦੀ ਜਾਂਚ ਲਈ ਮਾਹਿਰ ਡਾਕਟਰਾਂ ਦੀ ਟੀਮ ਪਹੁੰਚੀ ‘ਕੈਂਪ ਵਿਚ ਆਏ ਹੋਏ ਮਰੀਜ਼ਾਂ ਦਾ ਬੀ.ਪੀ, ਸ਼ੂਗਰ, ਭਾਰ ਆਦਿ ਕਈ ਤਰ੍ਹਾਂ ਦੇ ਟੈਸਟ ਵੀ ਫਰੀ ਕੀਤੇ ਗਏ।ਸਕੂਲ ਦੇ ਡਾਇਰੈਕਟਰ ਸ .ਗੁਰਪਾਲ ਸਿੰਘ ਸੋਖੀ ਕੋਆਰਡੀਨੇਟਰ ਮੈਡਮ ਸੰਗੀਤਾ ਸ਼ਰਮਾ ਅਤੇ ਗੀਤਾ ਖਹਿਰਾ ਨੇ ਆਏ ਹੋਏ ਡਾਕਟਰਾਂ ਦੀ ਟੀਮ ਨੂੰ ਜੀ ਆਇਆ ਕਿਹਾ। ਕੈਂਪ ਵਿਚ 324 ਤੋਂ ਵਧ ਮਰੀਜ਼ਾਂ ਦਾ ਚੈਕਅਪ ਤੇ ਟੈਸਟ ਬਿਲਕੁਲ ਫਰੀ ਕੀਤੇ ਗਏ‘ ਸਕੂਲ ਦੇ ਪ੍ਰਮੋਟਰ ਸਰਦਾਰ ਕੇ. ਪੀ ਸੋਖੀ ਵਲੋਂ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਗਿਆ।ਇਸ ਪ੍ਰਕਾਰ ਕਿਡਜ਼ੀ ਸਕੂਲ ਦੇ ਸਾਰੇ ਹੀ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜ੍ਹਿਆ ।