ਜ¦ਧਰ, 9 ਮਾਰਚ (ਜਸਪਾਲ ਸਿੰਘ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਵਿੱਚ ਮਤਦਾਤਾ ਸਿੱਖਿਆ ਅਤੇ ਚੋਣਾਂ ਵਿਚ ਵੋਟਰਾਂ ਦੀ ਸ਼ਮੂਲੀਅਤ (ਸਵੀਪ) ਨੂੰ ਵਧਾਉਣ ਲਈ ਜ਼ਿਲ੍ਹਾ ਜ¦ਧਰ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਅੱਜ 1814 ਪੋ¦ਿਗ ਸਟੇਸ਼ਨਾਂ ਉਪਰ ਸਵੇਰੇ 09.00 ਵਜੇ ਤੋਂ ਲੈ ਕੇ ਸ਼ਾਮ 05.00 ਵਜੇ ਤੱਕ ਬੂਥ ਲੈਵਲ ਅਫਸਰਾਂ ਦੁਆਰਾ ਵੋਟਰ ਸੂਚੀ ਪ੍ਰਦਰਸ਼ਿਤ ਕੀਤੀ ਗਈ ਅਤੇ ਵੋਟਰ ਸੂਚੀ ਵਿਚ ਸ਼ਾਮਿਲ ਹੋਣ ਤੋਂ ਰਹਿ ਗਿਆ ਵਿਅਕਤੀਆਂ ਵੱਲੋਂ ਫਾਰਮ ਨੰਬਰ 6 ਭਰ ਕੇ ਬੂਥ ਲੈਵਲ ਅਫਸਰ ਕੋਲ ਜਮ੍ਹਾਂ ਕਰਵਾਏ ਗਏ ਹਨ। ਇਹ ਜਾਣਕਾਰੀ ਸ੍ਰੀ ਵਰੁਣ ਰੂਜ਼ਮ ਜ਼ਿਲ੍ਹਾ ਚੋਣ ਅਫਸਰ ਜ¦ਧਰ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬੂਥ ਤੇ ਚੱਲ ਰਹੇ ਕੰਮ ਦੀ ਚੈਕਿੰਗ ਕਰਨ ਮੌਕੇ ਦਿੱਤੀ
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਨਾਮ ਜੰਦਗੀ ਦੀ ਆਖਰੀ ਮਿਤੀ ਤੱਕ ਇਸ ਕੰਮ ਨੂੰ ਮੁੰਕਮਲ ਕਰ ਲਿਆਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਸੂਬੇ ਅੰਦਰ 30 ਅਪ੍ਰੈਲ ਨੂੰ ਕਰਵਾਈਆਂ ਜਾ ਰਹੀਆਂ ਲੋਕ ਸਭਾ ਚੋਣ ਮੌਕੇ ਸਾਰੇ ਯੋਗ ਵੋਟਰਾਂ ਦੀ ਚੋਣਾਂ ਵਿਚ 100 ਫੀਸ਼ਦੀ ਭਾਗੇਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਰੂਜਮ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 1513668 ਵੋਟਰ ਫੋਟੋ ਵਾਲੀ ਵੋਟਰ ਸੂਚੀ ਵਿਚ ਦਰਜ ਹਨ। ਜਿਨ੍ਹਾਂ ’ਚੋਂ 789 488 ਮਰਦ,724180 ਔਰਤਾਂ ਹਨ। ਜਿਸ ਵਿੱਚ 30 ਫਿਲੌਰ ਵਿਧਾਨ ਸਭਾ ਹਲਕੇ ਵਿੱਚ 189736 ਵੋਟਰ ਹਨ ਜਿਨ੍ਹਾਂ ਵਿੱਚੋਂ 97910 ਮਰਦ, 91826 ਔਰਤਾਂ ਸ਼ਾਮਲ ਹਨ। 31ਨਕੋਦਰ 181375 ਵੋਟਰ ਜਿਨ੍ਹਾਂ ਵਿੱਚੋਂ 93434 ਮਰਦ, 87941 ਔਰਤਾਂ ਸ਼ਾਮਲ ਹਨ। 32 ਸ਼ਾਹਕੋਟ 166557 ਵੋਟਰ ਹਨ ਜਿਨ੍ਹਾਂ ਵਿੱਚ 85379 ਮਰਦ, 81178 ਔਰਤਾਂ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ 33 ਕਰਤਾਰਪੁਰ ਵਿਚ 165157 ਵੋਟਰ ਹਨ ਜਿਨ੍ਹਾਂ ਵਿੱਚ 85485 ਮਰਦ, 79672 ਔਰਤਾਂ ਸ਼ਾਮਲ ਹਨ। 34 ਜ¦ਧਰ ਵੈਸਟ 148482 ਵੋਟਰ ਹਨ ਜਿਨ੍ਹਾਂ ਵਿੱਚ 78157 ਮਰਦ, 70325 ਔਰਤਾਂ ਸ਼ਾਮਲ ਹਨ। 35 ਜ¦ਧਰ ਕੈਂਦਰੀ 153333 ਵੋਟਰ ਹਨ ਜਿਨ੍ਹਾਂ ਵਿੱਚ 79768 ਮਰਦ, 73565 ਔਰਤਾਂ ਸ਼ਾਮਲ ਹਨ। 36 ਜ¦ਧਰ ਉੱਤਰੀ 166055 ਵੋਟਰ ਹਨ ਜਿਨ੍ਹਾਂ ਵਿੱਚ 87789 ਮਰਦ, 78266 ਔਰਤਾਂ ਸ਼ਾਮਲ ਹਨ। 37 ਜ¦ਧਰ ਕੈਂਟ 189230 ਵੋਟਰ ਹਨ ਜਿਨ੍ਹਾਂ ਵਿੱਚ 102276 ਮਰਦ, 86954 ਔਰਤਾਂ ਸ਼ਾਮਲ ਹਨ। 38 ਆਦਮਪੁਰ 153743 ਵੋਟਰ ਹਨ ਜਿਨ੍ਹਾਂ ਵਿੱਚ 79290 ਮਰਦ, 74453 ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆ ਦੇ ਚੋਣਕਾਰ ਰਜਿਸਟੈਰਸ਼ਨ ਅਫਸਰਾਂ ਅਤੇ ਹੋਰ ਸਬੰਧ ਅਧਿਕਾਰੀਆਂ ਵੱਲੋਂ ਵੱਖ-ਵੱਖ ਬੂਥਾਂ ਤੇ ਜਾ ਕੇ ਚੱਲ ਰਹੇ ਕੰਮ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਸਾਰੇ ਕੰਮ ਦੇ ਤਸਲੀ ਪਰਗਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਵੀ. ਕੇ. ਵਿਰਦੀ ਏ. ਈ. ਟੀ. ਸੀ, ਸ੍ਰੀ ਅਵਤਾਰ ਸਿੰਘ ਭੁੱਲਰ ਡੀ. ਡੀ. ਪੀ. ਓ ਜ¦ਧਰ, ਸ੍ਰੀ ਕਰਨਜੀਤ ਸਿੰਘ ਗਰੇਵਾਲ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਕਰਨੈਲ ਸਿੰਘ ਤਹਿਸੀਲਦਾਰ ਚੋਣਾਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।