ਮਾਨਸਾ, 3 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਕਾਗਰਸ ਦੇ ਸੀਨੀਅਰ ਨੇਤਾ ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਦੇ ਪੋਤਰੇ ਤੇਗਵੀਰ ਸਿੰਘ ਆਹਲੂਵਾਲੀਆ ਨੇ ਪਿਛਲੇ ਦਿਨੀ ਇੰਗਲੈਡ ਦੀ ਮੀਟਾਂਨੀਅਮ ਮੈਗਜ਼ੀਨ ਕੰਪਟੀਸ਼ਨ ਲੰਡਨ ਵਿਖੇ ਭਾਗ ਲਿਆ ਅਤੇ ਇਸ ‘ਚ ਰਨਰ-ਅਪ ਦਾ ਖਿਤਾਬ ਹਾਸਿਲ ਕੀਤਾ।ਜਿਕਰਯੋਗ ਹੈ ਕਿ ਇੰਗਲੈਡ ਦੀ ਪ੍ਰਸਿਧ ਮੈਗਜ਼ੀਨ ਮੀਟਾਂਨੀਅਮ ਨੇ ਇੱਕ ਸਾਲ ਤੋ ਘੱਟ ਉਮਰ ਦੇ ਬੱਚਿਆਂ ਲਈ ਮੁਕਾਬਲਾ ਰਖਿੱਆ ਸੀ ਜਿਸ ਵਿੱਚ ਵਿਸ਼ਵ ਭਰ ਦੇ ਬਚਿੱਆ ਨੇ ਹਿੱਸਾ ਲਿਆ ਸੀ,ਮਾਨਸਾ ਦੇ ਤੇਗਵੀਰ ਸਿੰਘ ਆਹਲੂਵਾਲੀਆ ਨੇ ਇਸ ਵਿੱਚ ਭਾਗ ਲਿਆ ਅਤੇ ਰਨਰ-ਅਪ ਦਾ ਖਿਤਾਬ ਹਾਸਿਲ ਕੀਤਾ। ਇਸ ਮੁਕਾਬਲੇ ਦੇ ਨਤੀਜੇ ਦੀ ਜਾਣਕਾਰੀ ਈ ਮੇਲ ਰਾਹੀ ਆਹਲ਼ੂਵਾਲੀਆ ਪਰਿਵਾਰ ਨੂੰ ਦਿੱਤੀ ਅਤੇ ਮੀਟਾਂਨੀਅਮ ਮੈਗਜ਼ੀਨ ਦੇ ਬੁਲਾਰੇ ਨੇ ਦਸਿੱਆ ਕਿ ਤੇਗਵੀਰ ਸਿੰਘ ਆਹਲੂਵਾਲੀਆ ਦੀ ਫੋਟੌ ਕੋਲਾਜ਼ ਐਵੂਲੇਸ਼ਨ ਆਰਟ ਲੰਡਨ ਵੱਲੋ ਉਸਨੂੰ ਤੋਹਫੇ ਵਜੋ ਦਿੱਤਾ ਜਾਵੇਗਾ। ਸ੍ਰ ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਜੋ ਇਸ ਮੋਕੇ ਬੜੇ ਖੁਸ਼ ਨਜ਼ਰ ਆ ਰਹੇ ਸਨ ਨੇ ਦਸਿੱਆ ਕਿ ਇਹ ਕੇਵਲ ਮਾਨਸਾ ਅਤੇ ਪੰਜਾਬ ਦੇ ਲਈ ਜਿਥੇ ਮਾਣ ਵਾਲੀ ਗੱਲ ਹੈ ਉ¤ੱਥੇ ਇਹ ਪੂਰੇ ਦੇਸ਼ ਵਾਸਤੇ ਫਖਰ ਵਾਲੀ ਗਲੱ ਹੈ ਕਿ ਕਿਸੇ ਹਿੰਦੂਸੰਤਾਨੀ ਬੱਚੇ ਦਾ ਦੂਸਰੇ ਦੇਸ਼ ‘ਚ ਹੋਣ ਵਾਲੇ ਸੁੰਦਰ ਮੁਕਾਬਲੇ ਵਿੱਚੋ ਦੂਸਰਾ ਸਥਾਨ ਪ੍ਰਾਪਤ ਕਰਨਾ।
ਇਸ ਸਮੇ ਆਹਲ਼ੂਵਾਲੀਆ ਪਰਿਵਾਰ ਵਿੱਣ ਖੁਸ਼ੀ ਦਾ ਮਾਹੋਲ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾ ਵੱਲੋ ਪਰਿਵਾਰ ਨੂੰ ਵਧਾਈਆ ਮਿਲ ਰਹੀਆ ਹਨ।