April 24, 2026 10:59 pm

ਕੈਪਟਨ ਦੀ ਸੋਚ ਨੂੰ ਘਰ-ਘਰ ਲਿਜਾਣ ਲਈ ਯੂਥ ਕਾਂਗਰਸ ਦਾ ਸ਼ਲਾਘਾਯੋਗ ਕਦਮ : ਪੰਜਗਰਾਈਂ

ਫਰੀਦਕੋਟ, 31 ਜੁਲਾਈ (ਗੁਰਜੀਤ ਰੋਮਾਣਾ)- ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਘਰ ਘਰ ਹਰਿਆਲੀ ਮੁਹਿੰਮ ਤਹਿਤ ਰੁਖ ਲਗਉਣ ਲਈ ਪੰਜਾਬ ਯੂਥ ਕਾਂਗਰਸ ਵਲੋਂ ਪੰਜਾਬ ਦੇ ਵਾਤਾਵਰਣ ਨੂੰ ਸਾਫਸੁਥਰਾ ਰਖਣ ਅਤੇ ਪ੍ਰਦੂਸਤ ਹੋਣ ਤੋਂ ਬਚਾਉਣ ਲਈ ਅਜ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੌਦਿਆਂ ਦੀ ਛਬੀਲ ਲਗਾ ਕੇ ਲੋਕਾਂ ਦੇ ਸਹਿਯੋਗ ਨਾਲ ਬਕਾਇਦਾ ਪੂਰੇ ਪੰਜਾਬ ਚ ਸ਼ੁਰੂਆਤ ਕਰ ਦਿਤੀ ਹੈ ਇਸੇ ਮੁਹਿੰਮ ਤਹਿਤ ਜਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ ਨੂੰ ਹਰਿਆ ਭਰਿਆ ਬਣਾਉਣ ਲਈ ਹਲਕੇ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਦੇ ਉਪਰਾਲੇ ਸਦਕਾ ਇਕ ਹਜ਼ਾਰ ਦੇ ਕਰੀਬ ਪੌਦੇ ਵੰਡਣ ਦੀ ਸ਼ੁਰੂਆਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਕੀਤੀ। ਇਸ ਮੌਕੇ ਸ੍ਰੀ ਪੰਜਗਰਾਈਂ ਨੇ ਇਸ ਉਪਰਾਲੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨੂੰ ਘਰ ਘਰ ਲਿਜਾਣ ਲਈ ਯੂਥ ਕਾਂਗਰਸ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ।ਇਸ ਮੌਕੇ ਹਲਕਾ ਪ੍ਰਧਾਨ ਹੈਪੀ ਰੋਮਾਣਾ ਨੇ ਸਾਂਝੇ ਤੌਰ ਤੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕੇ ਅਜ ਦੇ ਇਸ ਮਹਾਨ ਦਿਨ ਤੇ ਪਾਰਟੀ ਦੇ ਜਰਨਲ ਸੈਕਟਰੀ ਸ੍ਰੀ ਰਾਹੁਲ ਗਾਂਧੀ ਜੀ ਦੀਆਂ ਹਦਾਇਤਾਂ ਤੇ ਠਇਕ ਰੁਖ, ਸੋ ਸੁਖਠ ਦੇ ਨਾਮ ਹੇਠ ਘਰ ਘਰ ਰੁਖ ਲਗਾਉ ਪ੍ਰਦੂਸ਼ਣ ਹਟਾਉ ਦੀ ਮੁਹਿੰਮ ਦਾ ਆਗਾਜ਼ ਕੀਤਾ। ਜਿਸ ਦੀ ਬਦੋਲਤ ਯੂਥ ਕਾਂਗਰਸ ਵਲੋਂ ਪੰਜਾਬ ‘ਚ ਇਕ ਲਖ ਤੋ ਵਧ ਪੌਦੇ ਸ਼ਹੀਦੀ ਦਿਹਾੜੇ ਤੇ ਵੰਡਣ ਦਾ ਟੀਚਾ ਮਿਥਿਆ ਸੀ ਜਿਸਦੇ ਤਹਿਤ ਅਜ ਜੈਤੋ ਹਲਕੇ ਦੇ ਯੂਥ ਕਾਂਗਰਸ ਵਰਕਰਾਂ ਦੇ ਸਹਿਯੋਗ ਨਾਲ 1000 ਦੇ ਕਰੀਬ ਪੌਦੇ ਵੰਡੇ। ਉਨ੍ਹਾਂ ਕਿਹਾ ਕੇ ਯੂਥ ਕਾਂਗਰਸ ਹਮੇਸ਼ਾ ਲੋਕ ਹਿਤੈਸ਼ੀ ਕੰਮਾਂ ਨੂੰ ਅਤੇ ਸਮਾਜ ਸੇਵਾ ਲਈ ਆਪਣਾ ਯੋਗਦਾਨ ਪਾਉਣ ‘ਚ ਅਹਿਮ ਰੋਲ ਅਦਾ ਕਰ ਰਹੀ ਹੈ ਜੋ ਅਗੇ ਵੀ ਜਾਰੀ ਰਹੇਗਾ। ਇਸ ਮੌਕੇ ਤੇ ਜਰਨਲ ਸਕਤਰ ਮਨਪ੍ਰੀਤ ਸਿੰਘ ਸੇਖੋਂ,ਰੋਬਿਨ ਢੇਪੇਈ,ਬਿਟੂ ਔਲਖ, ਚਮਕੌਰ ਸਿੰਘ ਰੋੜੀਕਪੁਰਾ, ਭੁਪਿੰਦਰ ਸਿੰਘ ਮਲਾ, ਭੁਪਿੰਦਰ ਸਿੰਘ ਭਪਾ,ਅਵਤਾਰ ਤਾਰੀ, ਜਗਜੀਤ ਸਿੰਘ, ਸਵਰਨ ਰਾਮੇਆਣਾ,ਗਿਆਨ ਰਾਮੇਆਣਾ,ਗੁਰਮੀਤ ਫਗੂ ਰਾਮੇਆਣਾ,ਬਾਗ਼ਾ ਸਿਵੀਆਂ ਆਦਿ ਹਾਜ਼ਰ ਸਨ।

Send this to a friend