ਸ. ਚਰਨਜੀਤ ਸਿੰਘ ਚੰਨੀ
ਚੇਅਰਮੈਨ ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨਜ਼, ਜਲੰਧਰ
ਸੰਪਰਕ : 98140-60007
ਦੇਸ਼ ਦੇ ਸਾਰੇ ਚੈਨਲ ਅਤੇ ਪ੍ਰਿੰਟ ਮੀਡੀਆ 90 ਫੀਸਦੀ ਤੱਕ ਰਾਜਨੀਤਿਕ ਬਹਿਸ ਤੇ ਖਬਰਾਂ ਬਾਰੇ ਦਸੱਦਾ ਹੈ। ਇਸ ਤੋਂ ਇਲਾਵਾ ਰਾਜਨੇਤਾਵਾਂ ਨਾਲ ਕੀਤੀ ਗਈ ਡਿਸਕਸ਼ਨ ਤੋਂ ਬਾਅਦ ਇਹ ਸਭ ਕੁਝ ਪ੍ਰਿੰਟ ਮੀਡੀਆ ਤੇ ਆਉਦਾ ਹੈ ਅਤੇ ਉਸਨੂੰ ਹੀ ਅੱਗੇ ਵਧਾਉਦੇ ਹੋਏ ਲੋਕ ਆਪਣੀ ਟਿਪੱਣੀ ਸੋਸ਼ਲ ਮੀਡੀਆ ’ਤੇ ਟਵੀਟ ਕਰਦੇ ਦੇਖੇ ਗਏ ਹਨ। ਉਹ ਅਜਿਹੇ ਸੋਮਿਆਂ ਰਾਹੀ ਆਪਣੇ ਵਿਚਾਰਾਂ ਦਾ ਵੱਧ ਤੋਂ ਵੱਧ ਅਦਾਨ ਪ੍ਰਦਾਨ ਕਰਦੇ ਹਨ। ਮੈਂ ਇਸ ਦੇ ਖਿਲਾਫ ਨਹੀਂ ਹਾਂ। ਲੋਕਾ ਨੂੰ ਆਪਣੇ ਦੇਸ਼ ਦੀ ਰਾਜਨੀਤੀ ਦਾ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਕਿੱਥੇ ਖੜਾ ਹੈ? ਅਤੇ ਕਿਧੱਰ ਜਾ ਰਿਹਾ ਹੈ? ਪਰ ਪਤਾ ਲੱਗਣ ਨਾਲ ਕਿਸੇ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਮੇਰਾ ਮਤਲਬ ਲੋਕਾਂ ਦੀਆ ਰੋਜ਼ਮਰਾ ਦੀਆਂ ਜਰੂਰਤਾਂ ਰੋਜੀ ਰੋਟੀ, ਕਪੜਾ ਅਤੇ ਮਕਾਨ ਬਾਰੇ ਬਹੁਤ ਘੱਟ ਚਰਚਾ ਹੁੰਦੀ ਹੈ। ਜਦਕਿ ਰਾਜਨੇਤਾਵਾਂ ਦੀਆਂ ਗੱਲਾ ਪ੍ਰਿੰਟ ਮੀਡੀਆ ਅਤੇ ਚੈਨਲਾਂ ਰਾਹੀ ਮੀਡੀਆਂ ਦਾ ਕੇਂਦਰ ਬਿੰਦੂ ਬਣਦੀਆਂ ਹਨ। ਇਹ ਬੜੀ ਹੀ ਅਜੀਬ ਗੱਲ ਜਾਪਦੀ ਹੈ ਕਿ ਇਹ ਮੁਲਕ ਵਿੱਚ ਜਿਸਦਾ ਆਧਾਰ ਲੋਕਤੰਤਰੀ ਹੈ ਉ¤ਥੇ ਲੋਕ ਨਹੀਂ ਬਲਕਿ ਰਾਜਨੇਤਾ ਕੇਂਦਰ ਬਿੰਦੂ ਬਣ ਕੇ ਕੰਮ ਕਰ ਰਹੇ ਹੈ।
ਰਾਜਨੇਤਾਵਾਂ ਨੂੰ ਲੋਕਾਂ ਦਾ ਪੈਸਾ ਲੋਕਾ ਤੇ ਖਰਚ ਕੇ ਵਾਹ-ਵਾਹ ਕਰਵਾਉਣਾ ਬਹੁਤ ਚੰਗਾ ਲਗਦਾ ਹੈ। ਦੇਸ਼ ਤੇ ਸਮਾਜ ਨੂੰ ਵੱਖ-ਵੱਖ ਘੋਸ਼ਨਾਵਾਂ ਦੂਆਰਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੋਕਾਂ ਨੂੰ ਖੁਸ਼ ਕਰਕੇ ਦੇਸ਼ ਨੂੰ ਚਲਾਇਆ ਜਾ ਰਿਹਾ ਹੈ। ਰਾਜਨੇਤਾ ਸੱਤਾ ਤੋਂ ਪੈਸਾ ਅਤੇ ਪੈਸੇ ਤੋਂ ਸੱਤਾ ਕਮਾਉਣਾ ਨਹੀਂ ਭੁਲਦੇ ਅਤੇ ਗਰੀਬ ਆਦਮੀ ਦੇ ਨਾਂ ਤੇ ਰਖੇ ਹੋਏ ਪੈਸੇ ’ਚੋਂ 60 ਜਾਂ 70 ਫੀਸਦੀ ਪੈਸਾ ਆਪਣੇ ਚਹੇਤਿਆਂ ਨੂੰ ਆਪਣੀਆਂ ਤੇ ਉਹਨਾਂ ਦੀਆ ਜ਼ੇਬਾ ਭਰਣ ਦੀ ਤਾਕ ਵਿੱਚ ਰਹਿੰਦੇ ਹਨ। ਦੇਸ਼ ਦੀ ਅਰਥ-ਵਿਵਸਥਾ ਨੂੰ ਪੂਰੀ ਤਰ੍ਹਾਂ ਦਾਅ ’ਤੇ ਲਗਾਇਆ ਜਾ ਰਿਹਾ ਹੈ। ਇੰਡਸਟਰੀਅਲ ਗਰੋਥ ਅਤੇ ਨੌਕਰੀਆਂ ਦੇ ਮਾਮਲੇ ਵਿੱਚ ਸਰਕਾਰੀ ਹਿੱਸੇਦਾਰੀ ਨਾ ਦੇ ਬਰਾਬਰ ਹੈ। ਸਾਡੇ ਦੇਸ਼ ਦੇ ਅਰਥਸ਼ਾਸਤਰੀ ਭਾਵੇ ਉਹ ਪੀ. ਚਿੰਦਬਰਮ, ਮੌਨਟੇਕ ਸਿੰਘ ਆਹਲੂਵਾਲੀਆਂ ਹੋਣ ਜਾਂ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਹੋਣ ਸਾਰੇ ਦੂਸਰੇ ਦੇਸ਼ਾ ਦੇ ਅੰਕੜਿਆ ਨਾਲ ਮੇਲ ਮਿਲਾਪ ਕਰਕੇ ਆਪਣੇ ਆਪ ਨੂੰ ਬੜਾ ਉਸਾਰੂ ਸਮਝਦੇ ’ਤੇ ਵਿਖਾਉਦੇ ਹਨ। ਹੁਣ ਦੇਸ਼ ਦੀ ਹਾਲਤ ਇਸ ਕਦਰ ਖਸਤਾ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਤੇ ਉਸਦੇ ਮੰਤਰੀ ਮਿਲਕੇ ਵੀ ਬਚਾ ਸਕਣ ਵਿੱਚ ਅਸਮਰਥ ਹਨ। ਇਸਦਾ ਸਭ ਤੋਂ ਵੱਡਾ ਕਾਰਨ ਢਿੱਲ ਮੁੱਠ ਵਿੱਚ ਲਏ ਗਏ ਫੈਸਲੇ ਅਤੇ ਆਪਣੇ ਟਾਈਮ ਤੋਂ ਲੇਟ ਕੀਤੇ ਗਏ ਫੈਸਲੇ ਹਨ। ਜਿਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ਦਾ ਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਵਕਤ ਸਖਤ ਲੀਡਰਸ਼ਿਪ ਦੀ ਬੜੀ ਘਾਟ ਹੈ। ਪਾਰਲੀਮੈਂਟ ਵਿੱਚ ਇਸ ਵਾਰ ਤਹਿ ਸਮੇ ਮੁਤਾਬਿਕ 800 ਘੰਟੇ ਤੋਂ ਵੀ ਘੱਟ ਕੰਮ ਹੋਇਆ ਹੈ। ਇਕ ਦੂਜੇ ’ਤੇ ਦੂਸ਼ਨਬਾਜ਼ੀ ਤੇ ਇਲਜ਼ਾਮਾਤ ਲਗਾਉਣ ਤੋਂ ਇਲਾਵਾ ਰਾਜਨੇਤਾਵਾਂ ਕੋਲ ਰਾਸ਼ਟਰ ਲਈ ਕੋਈ ਸਮਾਂ ਨਹੀਂ ਹੈ। ਕੋਈ ਵੀ ਪਾਰਟੀ ਪ੍ਰਧਾਨ ਮੰਤਰੀ ਦਾ ਪਦ ਹੋਵੇ ਜਾ ਮੁੱਖ-ਮੰਤਰੀ ਦਾ ਪਦ ਹੋਵੇ, ਕਿਸੇ ਖਾਸ ਵਿਅਕਤੀ ਨੂੰ ਅੱਗੇ ਲਿਆਉਣ ਲਈ ਰਾਜਨੀਤੀ ਕਰਨੀ ਦੇਸ਼ ਦੇ ਲਈ ਘਾਤਕ ਸਿੱਧ ਹੋਵੇਗੀ ਅਤੇ ਅਜਿਹਾ ਹੀ ਹੋ ਰਿਹਾ ਹੈ। ਦੇਸ਼ ਦੀ ਅਰਥ ਵਿਵਸਥਾ ਅਤੇ ਤਰੱਕੀ ਉਪੱਰ ਬਹੁਤ ਫਰਕ ਪੈ ਵੀ ਰਿਹਾ ਹੈ ਅਤੇ ਪਵੇਗਾ ਵੀ। ਦੇਸ਼ ਦਾ ਪੈਸਾ ਭਾਵੇ ਉਹ ਕੇਂਦਰ ਦਾ ਪੈਸਾ ਹੋਵੇ ਜਾਂ ਰਾਜਾਂ ਦਾ ਹੋਵੇ ਕਥਿਤ ਗਰੀਬਾਂ ਨੂੰ ਵੰਡ ਕੇ ਦੇਸ਼ ਦੀ ਤੱਰਕੀ ਨਹੀਂ ਹੋ ਸਕਦੀ। ਜਦ ਤੱਕ ਉਹਨਾਂ ਦੀ ਰੋਜ਼ੀ ਰੋਟੀ ਤੇ ਰੋਜਗਾਰ ਬਾਰੇ ਪੱਕੇ ਤੋਰ ਤੋ ਨਾ ਸੋਚਿਆ ਜਾਵੇ।
ਜੇਕਰ ਕਿਸੇ ਗਰੀਬ ਨੂੰ ਇਹੋ ਜਿਹੀ ਆਸਾਨ ਪੈਸਾ ਮਿਲਦਾ ਰਹੇ ਤਾਂ ਉਸ ਵਿੱਚ ਕੰਮ ਕਰਨ ਦੀ ਚਾਅ ਘੱਟ ਜਾਵੇਗੀ। ਜਿਸਦਾ ਸਮਾਜ ਉਪੱਰ ਬੁਰਾ ਅਸਰ ਪਵੇਗਾ। ਰਾਜਨੀਤਿਕ ਪਾਰਟੀਆ ਜਦੋ ਚੋਣਾਂ ਆਉਂਦੀਆ ਹਨ, ਉਹ ਸਮਪਰਵਾਦ ਵਾਲੀ ਭਾਸ਼ਾ ਆਪਣ ਤੋਂ ਲਾ ਕੇ ਸੈਕੂਲਰਵਾਦ ਵੱਲ ਚਲੇ ਜਾਂਦੇ ਹਨ।
ਅੱਜ ਕੋਈ ਵੀ ਪਾਰਟੀ ਸਮਪਰਵਾਦ ਤੋਂ ਬਚੀ ਨਹੀਂ ਹੈ। ਪਰ ਉਹ ਬੁਰਕਾ ਸੈਕੁਲਰਵਾਦ ਵਾਲਾ ਪਾਉਣਾ ਨਹੀਂ ਭੁਲੱਦੇ ਅਤੇ ਟੀ.ਵੀ ਅੱਗੇ ਬੈਠ ਕੇ ਵੱਡੇ ਵੱਡੇ ਝੂਠ ਬੌਲਦੇ ਹਨ ਅਤੇ ਅਸੀ ਲੋਕ ਨਾ ਚਾਹੁੰਦੇ ਹੋਏ ਵੀ ਸੁੰਣਦੇ ਹੈ ਅਤੇ ਅਸੀ ਮੁਸਕਰਾਏ ਬਿਨਾਂ ਨਹੀਂ ਰਹਿ ਸਕਦੇ। ਕਦਰਾਂ ਕੀਮਤਾ ਵਾਲੀ ਗੱਲ ਬਾਤ ਸਾਡੀ ਆਤਮਾ ਤੋਂ ਕੋਸੌਂ ਦੂਰ ਹੈ ਅਤੇ ਅਸੀ ਅਤੇ ਸਾਡੇ ਨੇਤਾ ਉਸਨੂੰ ਨੇੜੇ ਵੀ ਫਟਕਣ ਦੇਣਾ ਨਹੀਂ ਚਾਹੁੰਦੇ। ਕਿਉਂਕਿ ਅਸੀ ਪਾਵਰ ਅਤੇ ਪੈਸੇ ਦੀ ਪੈਦਾਇਸ਼ ਨੂੰ ਅੱਗੇ ਰੱਖ ਕੇ ਪੈਦਾ ਹੋਣੇ ਹਾਂ ਅਤੇ ਅਸੀ ਤਬਦੀਲੀ ਦੂਜਿਆਂ ਤੋਂ ਚਾਹੁੰਦੇ ਹਾਂ। ਆਪ ਤਬਦੀਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਫੇਰ ਵਾਰਿਸਸ਼ਾਹ ਝੂਠਾ ਹੋ ਜਾਵੇਗਾ। ਅੱਜ ਦੀ ਡਿਸਕਸ਼ਨ ਤੋਂ ਕੁਝ ਆਮ ਆਮ ਆਦਮੀ ਪਾਰਟੀ ਯਾਨਿ ਕਿ ਅਰਵਿੰਦ ਕੇਜਰੀਵਾਲ ਤੋਂ ਹੈ ਜਿਸਨੇ ਭ੍ਰਸ਼ਟ ਰਾਜਨੇਤਾ ਅਤੇ ਕੋਰਪੋਰੇਟ ਤੇ ਜੁਰੱਤ ਨਾਲ ਹਮਲਾ ਕੀਤਾ ਹੈ। ਆਪਣੀ ਜਗ੍ਹਾ ਤੇ ਖੜਾ ਹੈ ਅਤੇ ਅੱਗੋ ਵੀ ਆਸ ਹੇ ਕਿ ਆਮ ਆਦਮੀ ਪਾਰਟੀ ਦੇਸ਼ ਲਈ ਕੁਝ ਵੱਡਾ ਹੀ ਕਰੇਗੀ।
ਮੇਰੇ ਵਿਚਾਰ ਮੁਤਾਬਿਕ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਲੋਕ ਲੁਭਾਵਣ ਦੇ ਵਾਅਦੇ ਛੱਡ ਇਕੱਠੇ ਮਿਲ ਕੇ ਦੇਸ਼ ਦੀ ਅਰਥ-ਵਿਵਸਥਾ ਸਮਾਜਿਕ ਬੁਰਾਈਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ। ਲੋਕਾਂ ਦੀ ਭਲਾਈ ਲਈ ਕਾਨੂੰਨ ਬਣਾਉਣੇ, ਉਹਨਾਂ ਦੀ ਆਉਣ ਵਾਲੀ ਜਿੰਦਗੀ ਤੇ ਭਵਿੱਖ ਬਾਰੇ ਸੋਚਣਾ ਅਤੇ ਚੰਗੀਆ ਚੀਜਾ ਲਾਗੂ ਕਰਨਾ ਅਤੇ ਉਸ ਉੱਤੇ ਪਹਿਰਾ ਦੇਣਾ, ਉਨ੍ਹਾਂ ਦਾ ਧਰਮ ਹੋਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਚੰਗੇ ਨੁਮਾਇੰਦੇ ਪਾਰਟੀ ਤੋਂ ਉ¤ਠ ਕੇ ਲੋਕਾਂ ਦੀ ਭਲਾਈ ਲਈ ਇਕੱਠੇ ਹੋਣ ਭਾਵੇਂ ਉਹਨਾਂ ਦੀ ਪਾਰਟੀ ਇਸ ਵਿੱਚ ਰੁਕਾਵਟ ਵੀ ਹੋਵੇ ਉਹਨਾਂ ਨੂੰ ਸਥਤ ਫੈਸਲੇ ਆਤਮਾ ਦੀ ਆਵਾਜ ਨਾਲ ਲੈਣੇ ਚਾਹੀਦੇ ਹਨ ਅਤੇ ਨਿਗਰਦੇ ਹਿੰਦੁਸਤਾਨ ਨੂੰ ਸੰਭਾਲਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਪਿੱਛੇ ਜੋ ਹੋ ਚੁੱਕਾ ਹੈ ਭੁੱਲ ਕੇ ਅੱਗੇ ਦੀ ਉਸਾਰੀ ਬਾਰੇ ਸੋਚਣਾ ਅਤੇ ਕਰਕੇ ਦਿਖਾਉਣਾ ਚਾਹੀਦਾ ਹੈ।
ਸਾਰੀਆਂ ਪਾਰਟੀਆਂ ਵਿੱਚ ਕੁਝ ਚੰਗੇ ਪੜੇ ਲਿਖੇ ਅਤੇ ਆਦਰਸ਼ ਵਾਲੇ ਵੀ ਲੋਕ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਜਾਂ ਨਾਮਾਂਤਰ ਦੇ ਕਰੀਬ ਹੈ। ਮੈਂ ਦੇਖਿਆ ਹੈ ਚੰਗੀ ਕਦਰਾਂ ਕੀਮਤਾਂ ਵਾਲੇ ਰਾਜਨੇਤਾ ਨੂੰ ਜਾਂ ਤਾਂ ਆਪਣੀ ਪਾਰਟੀ ਵਿੱਚੋ ਕੱਢ ਦਿੱਤਾ ਜਾਂਦਾ ਹੈ ਜਾਂ ਪਿਛੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਦੇ ਆਕਾ ਆਪਣੇ ਕੰਮ ਕਰਨ ਦੇ ਢੰਗ ਬਾਰੇ ਬੁਰਾਈ ਨਹੀਂ ਸੁਣ ਸਕਦੇ। ਉਹਨਾਂ ਨੂੰ ਚਾਪਲੂਸਾ ਦੀ ਜਰੂਰਤ ਹੈ ਅਤੇ ਦੇਖਿਆ ਗਿਆ ਹੈ ਕਿ ਚਾਪਲੂਸ ਨੇਤਾ ਰਾਜਸਭਾ ਤੋਂ ਆਕੇ ਮੰਤਰੀ ਵੀ ਬਣ ਜਾਂਦੇ ਹਨ, ਜਦਕਿ ਚੁਣੇ ਹੋਏ ਐ¤ਮ.ਪੀ ਕਈ- ਕਈ ਸਾਲ ਮੰਤਰੀ ਨਹੀਂ ਬਣ ਪਾਉਂਦੇ। ਇਹ ਪ੍ਰਚਲਣ ਬਹੁਤ ਮਾੜਾ ਹੈ, ਕਿਉਂਕਿ ਹਿੰਦੁਸਤਾਨ ਬਹੁਤ ਦੇਰ ਤੱਕ ਗੁਲਾਮ ਰਿਹਾ ਹੈ ਅਤੇ ਸਾਨੂੰ ਆਜਾਦ ਹੋਏ 67 ਸਾਲ ਬੀਤ ਗਏ ਹਨ, ਪਰ ਸਾਡੇ ਆਪਣੇ ਖੂਨ ਵਿਚ ਗੁਲਾਮੀ ਅਤੇ ਸਚਾਈ ਕਹਿਣ ਦੀ ਤਾਕਤ ਦੀ ਬਹੁਤ ਕਮੀ ਹੈ। ਹੁਣ ਫਿਰ ਅਰਵਿੰਦ ਕੇਜਰੀਵਾਲ ’ਤੇ ਮੇਰੀ ਨਜ਼ਰ ਜਾਂਦੀ ਹੈ ਜਿਸ ਨੇ ਨਾ ਕੇਵਲ ਕਾਂਗਰਸ, ਬੀ.ਜੇ.ਪੀ. ਅਤੇ ਸਮਾਜਵਾਦੀ ਪਾਰਟੀ ਨੂੰ ਕਰਪੱਸ਼ਨ ਕਾਰਨ ਭੰਿਡਆਂ ਹੈ, ਸਗੋ ਨਾਲ ਦੀ ਨਾਲ ਵੱਡੇ ਕਾਰਪਰੇਟ ਅਦਾਰਿਆਂ ਦੇ ਜੋ ਭ੍ਰਸ਼ਟ ਲੋਕ ਹਨ ਉਨ੍ਹਾਂ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ ਹੈ ਜੋਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਹਿੰਦੁਸਤਾਨ ਦੇ ਲਈ ਬਹੁਤ ਪਰਉਪਕਾਰੀ ਸਿੱਧ ਹੋਵੇਗਾ।
ਮੈਂ ਚਾਹੁੰਦਾ ਹਾਂ ਕਿ ਜੋ ਰਾਜਨੇਤਾ ਚਰਿਤਰ ਦੇ ਠੀਕ ਹਨ, ਉਨ੍ਹਾਂ ਨੂੰ ਆਪਣੀਆਂ ਪਾਰਟੀਆਂ ਛੱਡ ਕੇ ਕੇਜਰੀਵਾਲ ਦਾ ਸਾਥ ਦੇਣਾ ਚਾਹਿਦਾ ਹੈ, ਤਾਂ ਜੋ ਸਾਰੇ ਮਿੱਲ ਕੇ ਦੇਸ਼ ਦੀ ਭਲਾਈ ਲਈ ਕੰਮ ਕਰ ਸਕਣ ਅਤੇ ਦੇਸ਼ ਦੀ ਤਰੱਕੀ ਹੋ ਸਕੇ।