ਇਸਲਾਮਾਬਾਦ, 30 ਜੁਲਾਈ (ਪੀ.ਟੀ.)- ਪਾਕਿਸਤਾਨ ਤਹਿਰੀਕ -ਏ-ਇਨਸਾਫ਼ (ਪੀ.ਟੀ. ਆਈ.) ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਖੈਬਰ ਪਖਤੂਨਵਾ ਸੂਬੇ ਤੋਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਇਸਲਾਮਾਬਾਦ ‘ਚ ਗਲ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿਤੀ। ਦੂਜੇ ਪਾਸੇ ਪਾਕਿਸਤਾਨ ਦੇ ਦੋ ਹੋਰ ਮੁਖ ਦਲਾਂ ਪੀ. ਐਮ. ਐਲ. (ਨਵਾਜ਼) ਅਤੇ ਪੀ. ਪੀ. ਪੀ. ਨੇ ਹਥ ਮਿਲਾ ਕੇ ਨੈਸ਼ਨਲ ਅਸੈਂਬਲੀ ‘ਚ ਨਵੀਂ ਸਰਕਾਰ ਨਾਲ ਸਖ਼ਤੀ ਨਾਲ ਪੇਸ਼ ਆਉਣ ਦਾ ਫੈਸਲਾ ਲਿਆ ਹੈ।