ਚੰਦੋ ਕਲਾਂ ਦੀ ਲੁੱਟ ਤੇ ਬੱਸਾਂ ਨੂੰ ਅੱਗ
ਸਿੰਘਾਂ ਨੂੰ ਘੇਰਾ ਪਾ ਕੇ ਇਕ ਪਾਸੇ ਬੈਠਾਅ ਦਿੱਤਾ ਗਿਆ ਪੁਲਿਸ ਦੇ ਘੇਰੇ ਵਿਚ। ਪਿੰਡ ਦੀਆਂ ਮਾਈਆਂ, ਬੱਚੀਆਂ-ਬੱਚੇ ਛੋਟੇ, ਬਜ਼ੁਰਗ ਤੇ ਨੌਜੁਆਨ ਸਾਰਿਆੰ ਨੂੰ ਕੱਢ ਕੇ ਸੜਕ ’ਤੇ ਪਾਸੇ ਲਿਜਾਇਆ ਗਿਆ ਅਤੇ ਜਾ ਕੇ ਪਿੰਡ ਦੀ ਤਲਾਸ਼ੀ ਕੀਤੀ ਗਈਸ਼ ਜੋ ਸੋਨਾ, ਚਾਂਦੀ, ਨਕਦੀ ਰੁਪਇਆ ਤੇ ਚੰਗਾ ਬਸਤਰ ਸੀ ਉਹ ਤਾਂ ਖੀਸੇ ’ਚ ਪਾ ਕੇ ਲੁੱਟ ਦੇ ਰੂਪ ਚਿਵ ਲਿਆੰਦਾ ਤੇ ਜਿਹੜਾ ਘਿਉ ਤੇ ਨਹੀਂ ਸੀ ਉਸ ਦਿਨ ਦਾ ਜੰਮਿਆ ਹੋਇਆ, ਉਹ ਸਾਰਾ ਪੁਲਿਸ ਨੇ, ਗੌਰਮੈਂਟ ਦੇ ਕਰਮਚਾਰੀਆਂ ਨੇ ਛਕਿਆ, ਕਿਉਂਕਿ ਭੁੱਖੇ ਸੀ। ਉਸ ਦਿਨ ਰੋਟੀ ਦੇ ਭੁੱਖੇ ਨਹੀਂ ਸੀ, ਭੁੱਖੇ ਤੇ ਪਿਆਸੇ ਤਾਂ ਸਨ ਦਾਸ ਦੇ ਖੂਨ ਦੇ, ਪਰ ਉਹ ਉਨ੍ਹਾਂ ਦੀ ਕਾਮਨਾ ਪੂਰੀ ਨਹੀਂ ਹੋ ਸਕੀ।
ਚੰਦੋ ਕਲਾ ਘੇਰੇ ਵਿਚੋਂ ਨਿਕਲਣਾ
ਮੈਨੂੰ ਅਖ਼ਬਾਰਾਂ ਵਾਲਿਆਂ ਗੁਰਮੁਖਾਂ ਨੇ ਕਈ ਵਾਰਾਂ ਪੁੱਛਿਆ, ‘‘ਕਿ ਤੂੰ ਆਇਆ ਕਿਸ ਚੀਜ਼ ’ਤੇ ਆਂ ਚੜ੍ਹ ਕੇ?’’ ਮੈਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕ੍ਰਿਪਾ ’ਤੇ ਚੜ੍ਹ ਕੇ ਆਇਆਂ। ਕਹਿੰਦੇ, ‘‘ਕ੍ਰਿਪਾ ’ਤੇ ਕਿਵੇਂ ਚੜ੍ਹ ਜਾਈਦਾ?’’ ਕ੍ਰਿਪਾ ਤੇ ਚੜ੍ਹੀਦਾ, ਉਹ ਵਾਹਿਗੁਰੂ ) ਜਿਹਨੂੰ ਕ੍ਰਿਪਾ ਕਰਕੇ ਆਪ ਕ੍ਰਿਪਾ ਤੇ ਚੜ੍ਹਾਵੇ ਤੇ ਫਿਰ ਚੜ੍ਹਨਾ ਪੈਂਦਾ। ਉਹੀਦ ਕ੍ਰਿਪਾ ੁਦਆਰਾ ਆਇਆਂ। ਕਹਿੰਦੇ,‘‘ਚਾਰ ਸੌ ਜਾਂ ਸਾਡੇ ਤਿੰਨ ਸੌ ਕਿਲੋਮੀਟਰ ਆ, ਤੈਨੂੰ ਕੋਈ ਮਿਲਿਆ ਨਹੀਂ।’’ ਭਾਈ ਜਦੋਂ ਪੁਲਿਸ ਨੇ ਸ਼ਰਾਬ ਪੀ ਕੇ ਸੌਂ ਜਾਣਾ ਤੇ ਤੜਕੇ ਜਾਗ ਕਿੱਥੋਂ ਆ ਜਾਣੀ ਆਂ। ਤੜਕੇ ਤੇ ਉਹੋ ਵੱਡਭਾਗੀ ਸਿੰਘ ਈ ਜਾਗਣਗੇ ਜਿਹਨੇ ਗੁਰਬਾਣੀ ਪਡਜ਼੍ਹਨੀ ਆਂ। ਮੈਂ ਜਦੋਂ ਮਹਿਤੇ ਆਇਆਂ, ਉਦੋਂ ਇਕ ਮੋਨਾ ਜਿਹਾ ਉਥੇ ਬੈਠਾ ਸੀ, ਮੂੰਹ ਮਲੀ ਜਾਂਦਾ ਸੀ। ਸਿੰਘਾਂ ਜੈਕਾਰਾ ਛੱਡ ਤਾ ਕਿ ਮੈਂ ਇਥੇ ਪਹੁੰਚ ਗਿਆਂ। ਉਥੇ ਬੱਸ ਨੂੰ ਅੱਗ ਲੱਗ ਗਈ। ਅੱਗ ਲਗਾਈ ਕਹਿਨੇ ਆਂ, ਮਾਂਗਟ ਨੇ ਜੋ ਡੀ.ਆਈ.ਜੀ. ਆ ਤੇ ਐਸ.ਐਸ.ਪੀ. ਭੱਟੀ ਨੇ। ਉਹਨੇ ਅੱਗ ਲਾ ਦਿੱਤੀ, ਬੱਸਾਂ ਖਤਮ ਕਰ ਦਿੱਤੀਆਂ।ਬਾਬਾ ਖੜਕ ਸਿੰਘ ਜੀ ਨੇ ਤੁਹਾਨੂੰ ਦੱਸਿਆ। ਮੇਰੇ ਮਨ ਵਿਚ ਬੱਸਾਂ ਬਾਰੇ ਕੁਝ ਗੁੱਸਾ ਤਾਂ ਜ਼ਰੂਰ ਸੀ ਪਰ ਬਹੁਤਾ ਨਹੀਂ ਸੀ।ਬਹੁਤ ਇਸਵਾਸਤੇ ਨਹੀਂ ਸੀ ਕਿ ਇਹ ਕੌਮ ਦਾ ਸਰਮਾਇਆ, ਕੌਮ ਦੀ ਚੀਜ਼ ਹੈ। ਇਨ੍ਹਾਂ ਸਾੜ ਦਿੱਤੀ ਆ, ਕੌਮ ਜਾਣੇ ਤੇ ਗੌਰਮੈਂਟ ਜਾਣੇ। ਇਸ ਵਾਸਤੇ
ਮੇਰੇ ਮਨ ਵਿਚ ਕੋਈ ਬਹੁਤੀ ਤਲਖੀ ਨਹੀਂ ਸੀ। ਆ ਇਸ ਵੇਲੇ ਦਾਸ ਦੇ ਕੰਨ ਵਿਚ ਸਿੰਘ ਨੇ ਆ ਕੇ ਦੱਸਿਆ, ‘‘ਕਿ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਦੀਆਂ ਪੋਥੀਆਂ ਤੇ ਗੁਟਕੇ, ਉਹ ਅਗਨ ਭੇਟ ਕੀਤੇ ਗਏ। ਟੇਪਾਂ ਸਾੜੀਆਂ ਗਈਆ ਤੇ ਉਸ ਵੇਲੇ ਐਸ.ਐਸ.ਪੀ. ਭੱਟਚੀ ਨੇ ਇਹ ਕਿਹਾ, ‘‘ਭਿੰਡਰਾਂਵਾਲਿਉ, ਤੁਸੀਂ ਲੋਕਾਂ ਸਾਖੀਆਂ ਸੁਣਾਉਂਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੱਚਦਾ ਭੱਠ ਠਾਰ ਦਿੱਤਾ ਸੀ, ਆਹ ਬੱਸ ਦੀ ਅੱਗ ਬੁਝਾ ਕੇ ਦਿਖਾਉ।’’ ਇਹ ਉਸ ਨੇ ਗੱਲ ਕਹੀ ਸੀ, ਪਰ ਜਦੋਂ ਕੋਈ ਪਾਰਏ ਵੱਸ ਹੋਏ ਤਾਂ ਉਦੋਂ ਇਸੇ ਤਰ੍ਹਾਂ ਹੋਇਆ ਕਰਦਾ। ਇਹ ਦੇ ਵਿਚੋਂ ਦੋ ਚੀਜ਼ਾਂ ਮੈਨੂੰ ਬਹੁਤ ਹੀ ਦ੍ਰਿੜਤਾ ਵਾਸਤੇ ਮਿਲੀਆਂ, ਭਾਵੇਂ ਉਥੇ ਅੱਗ ਲੱਗੀ ਹੋਈ ਸੀ ਪਰ ਇਹ ਦੋ ਚੀਜ਼ਾਂ ਉਸ ਲੱਗੀ ਹੋਈ ਅੱਗ ਵਿਚੋਂ ਜੋ ਮੈਨੂੰ ਮਿਲੀਆਂ, ਉਹਦੱਸਣ ਤੋਂ ਸ਼ਾਇਦ ਕੌਮ ਨੂੰ ਵੀ ਹਾਸਲ ਹੋ ਜਾਣ। ਬੱਸ ਦੇ ਉੱਪਰ ਲਿਖਿਆ ਹੋਇਆ ‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ’। ਇੱਕ ਥਾਂ ’ਤੇ ਲਿਖਿਆ, ‘ਦੇਗ ਤੇਗ ਫਤਹਿ’, ਪੰਜਾਬੀ ਵਿ ਵੀ ਅਤੇ ਅੰਗਰੇਜ਼ੀ ਵਿਚ ਵੀ। ਬੱਸ ਸੜ ਕੇ ਸਵਾਹ ਹੋ ਗਈ ਆ। ਕੇਵਲ ਉਸ ਦੀਆਂ ਗਾਡਰਾਂ ਤੇ ਸਰੀਏ ਰਹਿ ਗਏ ਹਨ। ਜਿੱਥੇ ਲਿਖਿਆ ‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਉਨ੍ਹਆੰ ਪੱਤਰਿਾਂ ਨੂੰ ਸੇਕ ਨਹੀਂ ਲੱਗਿਆ।
ਬੋਲੇ ਸੋ ਨਿਹਾਲ॥ ਸਤਿ ਸ੍ਰੀ ਅਕਾਲ॥
ਤੇ ਜਿੱਥੇ ਲਿਖਿਆ ਸੀ ‘ਦੇਗ ਤੇਗੜ ਫਤਹਿ’, ਉਥੇ ‘ਦੇਗ’ ਅੱਖਰ ਦਾ ਜਿਹੜਾ ‘ਦੱਦਾ’ ਅੱਖਰ ਆ ਉਹ ਅਗਨ ਭੇਟ ਹੋ ਗਿਆ ਤੇ ‘ਗੱਗੇ’ ਅੱਖਰ ਦਾ ਅੱਧਾ ਪੱਕ ਰਹਿੰਦਾ, ਤੇ ‘ਤੇਗ ਫਤਹਿ’ ਨੂੰ ਸੇਕ ਵੀ ਨਹੀਂ ਲੱਗਾ। ਇਨ੍ਹਾਂ ਚੀਜ਼ਾਂ ਤੋਂ ਇਹ ਨਿਸ਼ਚਾ ਕਿ ਜਿਨ੍ਹਾਂ ਗੌਰਮੈਂਟ ਤੋਂ ਤਸ਼ੱਦਦ ਹੁੰਦਾ ਹੋ ਵੀ ਕਰੇ। ਜਿਹਨਾਂ ਨੇ ਕੀਤਾ ਉਨ੍ਹਾਂ ਤੋਂ ਬੁੱਧ ਭ੍ਰਿਸ਼ਟ ਹੋਣ ’ਤੇ ਹੋਇਆ। ਆਉਣ ਵਾਲੇ ਸਮੇਂ ’ਚ ਜੋ ਕਰਨਾ ਚਾਹੁੰਦੇ ਆ ਉਹਦੇ ਤੋਂ ਸੰਕੋਚ ਨਾ ਕਰਨ।
ਹਸਮੁਖ
ਤਰਸੇਮ ਬਸਰ
ਫ਼ਿਤਰਤ ਦੇ ਖਿਲਾਫ਼ ਜੇਕਰ ਕੋਈ ਕੰਮ ਕਰਨਾ ਪੈ ਜਾਵੇ ਤਾਂ ਮੇਰੀ ਹਾਲਤ ਖਰਾਬ ਹੋ ਜਾਂਦੀ ਹੈ ਤੇ ਜੇ ਕੰਮ ਇੱਕ ਦੋ ਦਿਨ ਲੰਮਾਂ ਚੱਲਣਾ ਹੋਵੇ ਤਾਂ ਬੱਸ ਫਿਰ ਤਾਂ ਰੱਬ ਹੀ ਮਾਲਕ ਪਰ ਇਸੇ ਫ਼ਿਤਰਤ ਦਾ ਹੀ ਇੱਕ ਹਿੱਸਾ ਹੈ ਕਿਸੇ ਨੂੰ ਜਵਾਬ ਨਾ ਦੇ ਸਕਣਾ । ਇਸੇ ਦੇ ਨਤੀਜੇ ਵਜੋਂ ਮੇਰੇ ਗੁਆਂਢੀਆਂ ਨੇ ਮਾਣ ਸਤਿਕਾਰ ਦਿੰਦਿਆਂ ਇੱਕ ਪ੍ਰੋਗਰਾਮ ਵਿੱਚ ਮੇਰੀ ਡਿਊਟੀ ਲਾ ਦਿੱਤੀ ਕਿ ਮੈਂ ਕੁੱਝ ਅਹਿਮ ਸਖਸ਼ੀਅਤਾਂ ਨੂੰ ਪ੍ਰੋਗਰਾਮ ਵਿੱਚ ਬੁਲਾਵਾਂ । ਸਾਰਾ ਕਾਰਜ ਠੀਕ ਹੋ ਰਿਹਾ ਸੀ ਬਸ ਦਿੱਕਤ ਸੀ ਕਿ ਪ੍ਰੋਗਰਾਮ ਕਰਵਾਉਣ ਵਾਲਾ ਪਰਿਵਾਰ ਦੁਨੀਆਦਾਰੀ ਦੇ ਕੰਮਾਂ ਵਿੱਚ ਮਾਹਿਰ ਨਹੀ ਸੀ ਤੇ ਉੱਤੋਂ ਮਜਬੂਤ ਵਿਵਹਾਰਿਕ ਇਨਸਾਨ ਮੈਂ ਵੀ ਨਹੀਂ ਸੀ । ਖੈਰ ! ਆਉਣ ਵਾਲੇ ਮਹਿਮਾਨ ਰਾਜਨੀਤਿਕ ਸਨ ਪਰ ਸਨ ਚੰਗੇ ਇਨਸਾਨ ਤੇ ਕਲਮ ਦੇ ਕਦਰਦਾਨ । ਬਸ ਇਸੇ ਚੀਜ਼ ਦਾ ਭਰੋਸਾ ਸੀ । ਪ੍ਰੋਗਰਾਮ ਦਾ ਦਿਨ ਆ ਗਿਆ ਤੇ ਮੁੱਖ ਮਹਿਮਾਨ ਤੇ ਮਹਿਮਾਨਾਂ ਦੇ ਆਉਣ ਦਾ ਟਾਇਮ ਨੇੜੇ ਆਉਂਦਾ ਜਾ ਰਿਹਾ ਸੀ । ਮੈਂ ਪੰਡਾਲ ਦੇ ਵਿੱਚ ਕਈ ਗੇੜੇ ਮਾਰ ਆਇਆ ਤਿਆਰੀ ਤੋਂ ਸੰਤੁਸ਼ਟ ਹੋਣਾ ਚਾਹੁੰਦਾ ਸੀ ਪਰ ਖਾਲੀ ਪੰਡਾਲ ਵੇਖ ਕਿ ਬੇਚੈਨੀ ਵਧ ਜਾਂਦੀ ਸੀ । ਮੈਂ ਫਿਕਰਮੰਦ ਸਾਂ…. ਆਉਣ ਵਾਲੇ ਖ਼ਾਸ ਮਹਿਮਾਨਾਂ ਤੇ ਬੜਾ ਬੁਰਾ ਅਸਰ ਪਵੇਗਾ ।
ਪ੍ਰੋਗਰਾਮ ਰਾਤ ਦਾ ਸੀ ਪਰ ਟੈਂਟ ਦਿਨੇ ਹੀ ਲੱਗ ਗਿਆ ਸੀ ਮੈਨੂੰ ਥੋੜੀ ਰਾਹਤ ਅਨੁਭਵ ਹੋਈ । ਦੁਪਹਿਰੇ ਹੀ ਰਾਜਸਥਾਨ ਤੋਂ ਆਏ ਗਵੱਈਆਂ ਦੀ ਟੋਲੀ ਦਾ ਇੱਕ ਢੋਲੀ ਢੋਲ ਵਜਾ ਰਿਹਾ ਸੀ ਤੇ ਇੱਕ ਮੁੰਡਾ ਨਾਲ ਨੱਚ ਵੀ ਰਿਹਾ ਸੀ । ਖੈਰ ਤਣਾਅ ਤੇ ਬੈਚੇਨੀ ਦੇ ਇਹਨਾਂ ਪਲਾਂ ਵਿੱਚ ਵੀ ਮੇਰਾ ਧਿਆਨ ਨੱਚਣ ਵਾਲੇ ਪੱਚੀ ਛੱਬੀ ਸਾਲਾਂ ਮੁੰਡੇ ਵੱਲ ਵਾਰ ਵਾਰ ਚਲਾ ਜਾਂਦਾ ਸੀ । ਪਤਾ ਨਹੀਂ ਕੀ ਖਿੱਚ ਸੀ ਉਹਦੇ ਅੰਦਰ ? ਮੈਂ ਆਸੇ ਪਾਸੇ ਦੇਖਿਆ ਤਾਂ ਆਉਣ ਜਾਣ ਵਾਲੇ ਰਾਹੀ ਵੀ ਖੜ੍ਹੇ ਤਿੱਖੇ ਨੈਨ ਨਕਸ਼ਾ ਵਾਲੇ ਉਸ ਮੁੰਡੇ ਵੱਲ ਹੀ ਸੀ ਪਰ ਮੈਨੂੰ ਫ਼ੁਰਸਤ ਨਹੀਂ ਸੀ ਬਥੇਰੀ ਭੱਜ ਨੱਠ ਸੀ। ਇਮਤਿਹਾਨ ਦੇ ਪੰਜ ਸੱਤ ਘੰਟੇ ਬੀਤੇ , ਮੇਰੇ ਬੁਲਾਏ ਵਿਸ਼ੇਸ਼ ਮਹਿਮਾਨ ਆਏ ਤੇ ਦੇਰ ਰਾਤ ਤੱਕ ਚਲੇ ਗਏ ਸਨ । ਮੈਂ ਬਹੁਤ ਵਿਅਸਤ ਰਿਹਾ , ਭੱਜ ਦੌੜ ਤੇ ਉੱਤੋਂ ਮੁੱਖ ਮਹਿਮਾਨ ਵੱਲੋਂ ਦਿੱਤੀ ਇੱਜਤ ਅਫਜਾਈ ਦਾ ਬੋਝ… ਅਜਿਹੀਆਂ ਚੀਜਾਂ ਮੇਰੇ ਵਾਸਤੇ ਵੱਡਾ ਮਾਨਸਿਕ ਬੋਝ ਬਣ ਹੀ ਜਾਂਦੀਆਂ ਹਨ , ਮੇਰੇ ਵਰਗੇ ਨਾਚੀਜ ਨੂੰ ਵੱਡਿਆਂ ਬੰਦਿਆਂ ਨੇ ਕਾਫੀ ਸਤਿਕਾਰ ਂਜੋ ਦੇ ਦਿੱਤਾ ਸੀ ਆਮ ਹਾਲਾਤਾਂ ਵਿੱਚ ਮੈਂ ਸ਼ਾਇਦ ਕਈ ਦਿਨ ਇਸ ਬੋਝ ਤਲੇ ਦਬਿਆ ਰਹਿੰਦਾ ਪਰ ਨੱਚਣ ਵਾਲੇ ਮੁੰਡੇ ਵਿੱਚ ਮੇਰੀ ਦਿਲਚਸਪੀ ਨੇ ਜਲਦੀ ਹੀ ਮੈਨੂੰ ਇਸ ਸੋਚ ਤੋਂ ਬਾਹਰ ਕੱਢ ਲਿਆਂਦਾ ਸੀ । ਹੁਣ ਰਾਤ ਹੋ ਗਈ ਸੀ । ਸੂਫੀ ਪੀਰਾਂ ਫਕੀਰਾਂ ਦੀਆਂ ਕੱਵਾਲੀਆਂ ਫ਼ਿਜਾਂ ਵਿੱਚ ਜਿਵੇਂ ਉਹਨਾਂ ਦੀ ਮਸਤੀ ਤੇ ਵਜਦ ਨੂੰ ਸਾਕਾਰ ਕਰ ਰਹੀਆਂ ਸਨ ਤੇ ‘‘ਉਹ‘‘ ਹਾਲੇ ਵੀ ਨੱਚ ਰਿਹਾ ਸੀ । ਬੇਸੁੱਧ ਤੇ ਸਭ ਕਾਸੇ ਤੋਂ ਬੇਨਿਆਜ਼ । ਜਟਾਵਾਂ ਵਰਗੇ ਵਾਲ , ਮੱਥੇ ਤੇ ਝੂਲ ਜਾਂਦੇ ਤਾਂ ਹਲਕੀਆਂ ਜਿਹੀਆਂ ਦਾੜ੍ਹੀ ਮੁੱਛਾਂ ਉਸ ਦੇ ਚਿਹਰੇ ਤੇ ਇੰਜ ਲਗਦੀਆਂ ਜਿਵੇਂ ਖ਼ਾਸ ਤੌਰ ਤੇ ਉਸ ਦੇ ਚਿਹਰੇ ਲਈ ਹੀ ਹਸਤੀ ਵਿੱਚ ਆਈਆਂ ਹੋਣਗੀਆਂ । ਮੇਰੇ ਤਸੱਵਰ ਵਿੱਚ ਨੌਜੁਆਨ ਬੁਲ੍ਹੇ ਦਾ ਚਿਹਰਾ ਸਾਕਾਰ ਹੋ ਉਠਦਾ । ਉਸ ਦੇ ਨਾਚ ਵਿੱਚ ਇੱਕੋ ਲੈਅ ਸੀ ਪਰ ਮੂੰਹ ਤੇ ਮਸ਼ੀਨੀ ਜਿਹੀ ਭਾਵਹੀਨ ਚਿਪਕੀ ਹੋਈ ਮੁਸਕਰਾਹਟ ਂਜੋ ਉਸਦੇ ਅੰਦਰ ਨਾਲ ਬਾਵਸਤਾ ਹਰਗਿਜ਼ ਵੀ ਨਹੀਂ ਜਾਪ ਰਹੀ ਸੀ ।ਪੂਰੀ ਰਾਤ ਸੂਫੀ ਰੰਗ ਦਾ ਸੰਗੀਤ ਫ਼ਿਜਾਂ ਵਿੱਚ ਆਪਣਾ ਰੰਗ ਘੋਲਦਾ ਰਿਹਾ ।ਮੈਂ ਥੱਕਿਆ ਸੀ ਪਰ ਉੱਥੇ ਹੀ ਰਿਹਾ ਦਰਅਸਲ ਉੱਥੋਂ ਜਾ ਹੀ ਨਾ ਸਕਿਆ । ਸੰਗੀਤ ਨੂੰ ਮਾਣਿਆ ਤੇ ਮਾਹੌਲ ਨੂੰ ਇਸ ਤਰ੍ਹਾਂ ਜੀਵਿਆ ਜਿਵੇਂ ਇਹ ਸਬੱਬ ਦੁਬਾਰਾ ਸ਼ਾਇਦ ਹੀ ਬਣੇ ਤੇ ਇਸ ਮਾਹੌਲ ਵਿੱਚ ਨੱਚਣ ਵਾਲੇ ਮੁੰਡੇ ਦੀ ਹਸਤੀ ਨੂੰ ਮੈਂ ਸਾਫ਼ ਸਾਫ਼ ਅਨੁਭਵ ਕਰ ਰਿਹਾ ਸੀ । ਉਸਨੂੰ ਬਿਨਾਂ ਥੱਕੇ , ਬਿਨਾਂ ਰੁਕੇ ਨੱਚਦੇ ਹੋਏ ਕਿਸੇ ਅਸਚਰਜ ਦੀ ਤਰ੍ਹਾਂ ਦੇਖਦਾ ਰਿਹਾ । ਹੁਣ ਹੈਰਾਨੀ ਘੱਟ ਤੇ ਉਸ ਵਿੱਚ ਮੇਰੀ ਉਤਸੁਕਤਾ ਵਧ ਗਈ ਸੀ ।ਮੈਂ ਉਸ ਦੀ ਜਿਹਨੀਅਤ ਨੂੰ ਪੜ੍ਹਨਾ ਚਾਹੁੰਦਾ ਸਾਂ ਉਸ ਦੇ ਰਹੱਸ ਦੇ ਅੰਦਰ ਨੂੰ ਜਾਣਨਾ ਚਾਹੁੰਦਾ ਸਾਂ ,ਉਸ ਨਾਲ ਗੱਲ ਕਰਨਾ ਚਾਹੁੰਦਾ ਸਾਂ ਪਰ ਮੌਕਾ ਹੀ ਨਹੀਂ ਸੀ ਮਿਲ ਰਿਹਾ , ਉਹ ਲਗਾਤਾਰ ਨੱਚ ਰਿਹਾ ਸੀ , ਦੁਪਹਿਰ ਤੋਂ ਲੈ ਕੇ ਹੁਣ ਤੜਕਾ ਹੋਣ ਤੱਕ ।ਵੈਸੇ ਵੀ ਮੈਂ ਸਵੇਰ ਦਾ ਉਸ ਨੂੰ ਕਿਸੇ ਨਾਲ ਵੀ ਬੋਲਦਿਆਂ ਸੁਣਦਿਆਂ ਨਹੀਂ ਸੀ ਵੇਖਿਆ । ਪਤਾ ਨਹੀਂ ਕਿਸ ਤਬੀਅਤ ਦਾ ਇਨਸਾਨ ਐ, ਖੌਰੇ… ਬੋਲ ਵੀ ਨਾ ਸਕਦਾ ਹੋਵੇ । ਫੇਰ ਸੋਚਿਆ ‘‘ਸ਼ਾਇਦ ਨਸ਼ਾ ਕਰਦਾ ਹੋਣੈ ।’’ ਮੈਂ ਸੋਚਿਆ ਤੇ ਨਾਲ ਹੀ ਫੈਸਲਾ ਕਰ ਲਿਆ ਕੱਲ੍ਹ ਸਵੇਰੇ ਨਾਲ ਆਏ ਵੱਡੇ ਬਾਬਾ ਜੀ ਤੋਂ ਇਹਦੇ ਬਾਰੇ ਪੁੱਛਾਂਗਾ ।ਘਰੇ ਆ ਕੇ ਕੁੱਝ ਦੇਰ ਸੌਣ ਦੀ ਕੋਸ਼ਿਸ਼ ਕੀਤੀ ਥੱਕਿਆ ਹੋਇਆ ਵੀ ਸੀ ਤੇ ਉਂਨੀਦਰਾ ਵੀ ਸੀ ਪਰ ਫਿਰ ਵੀ ਸੌਂ ਨਾ ਸਕਿਆ ਵਜ੍ਹਾ ਮੈਨੂੰ ਵੀ ਸਮਝ ਨਹੀਂ ਸੀ ਆਈ ਸ਼ਾਇਦ ਉਸ ਨੱਚਣ ਵਾਲੇ ਮੁੰਡੇ ਕਰਕੇ… ਹਾਂ ! ਉਸੇ ਦਾ ਹੀ ਅਸਰ ਸੀ।
ਤੇ ਦਿਨ ਚੜ੍ਹਨ ਤੇ ਮੈਂ ਪੰਡਾਲ ਵਿੱਚ ਪਹੁੰਚ ਗਿਆ ਸਾਂ । ਓਹੀ ਸੂਫ਼ੀਆਨਾ ਮਾਹੌਲ ਤੇ ਇੱਕ ਨਵੀਂ ਮਹਿਸੂਸੀਅਤ । ਬਾਬਾ ਜੀ ਨਾਲ ਆਏ ਮਹਿਮਾਨਾਂ ਕੋਲ ਬੈਠੇ ਗੁਫ਼ਤਗੁ ਕਰ ਰਹੇ ਸਨ । ਉਹਨਾਂ ਦੇ ਚਿਹਰੇ ਤੇ ਹੀ ਲਿਖਿਆ ਸੀ ਕਿ ਜਿਵੇਂ ਉਹ ਚੰਗੇ ਇਨਸਾਨ ਸਨ । ਚਿਹਰੇ ਤੇ ਭਾਵੇਂ ਥਕਾਵਟ ਦੀ ਪਲਿੱਤਣ ਸੀ ਪਰ ਅੱਖਾਂ ਤੇ ਝੂਲ ਰਹੀਆਂ ਲੰਮੀਆਂ ਜੁਲਫ਼ਾਂ ਨੇ ਸਖਸ਼ੀਅਤ ਵਿੱਚ ਆਕਰਸ਼ਨ ਪੈਦਾ ਕੀਤਾ ਹੋਇਆ ਸੀ । ਗੱਲਾਂ ਵਿੱਚ ਨਫ਼ਾਸਤ ਤੇ ਨਜਾਕਤ ਦੋਨੋ ਹੀ । ਉਹ ਆਪਣੇ ਸਾਥੀਆਂ ਨਾਲ ਉਰਦੂ ਵਿੱਚ ਗੁਫ਼ਤਗੂ ਕਰ ਰਹੇ ਸਨ । ਮੈਂ ਬਾਬਾ ਜੀ ਕੋਲ ਬੈਠ ਗਿਆ ,ਬੋਲੀ ਉਰਦੂ ਨੇ ਉਹਨਾਂ ਪ੍ਰਤੀ ਮੇਰੇ ਦਿਲ ਅੰਦਰ ਸਤਿਕਾਰ ਪੈਦਾ ਕਰ ਦਿੱਤਾ ਸੀ ਇਸੇ ਤਾ ਨਤੀਜਾ ਸੀ ਸ਼ਾਇਦ ਕਿ ਉਹਨਾਂ ਨਾਲ ਬੈਠਣ ਤੇ ਉਹਨਾਂ ਨੇ ਮੈਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ,ਪਸੰਦੀਦਗੀ ਜਾਹਿਰ ਕੀਤੀ ਪਰ ਉਹਨਾਂ ਦੇ ਸਾਥੀਆਂ ਦੇ ਚਿਹਰੇ ਦੇ ਭਾਵਾਂ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਮੇਰਾ ਉੱਥੇ ਬੈਠਣਾ ਕੋਈ ਬਹੁਤਾ ਚੰਗਾ ਨਹੀਂ ਸੀ ਲੱਗਿਆ । ਬਾਬਾ ਜੀ ਨਾਲ ਰੁਹਾਨੀਅਤ ਤੇ ਅਦਬ ਦੀਆਂ ਗੱਲਾ ਦਾ ਛੋਟਾ ਜਿਹਾ ਦੌਰ ਚੱਲਿਆ । ਉਹ ਬੜੀ ਦਿਲਚਸਪੀ ਨਾਲ ਗੱਲਾਂ ਸੁਣਦੇ ਤੇ ਕਰਦੇ ਰਹੇ ,ਮੌਕਾ ਦੇਖ ਕੇ ਮੈਂ ਪੁੱਛ ਹੀ ਲਿਆ । ‘‘ਨੱਚਣ ਵਾਲਾ ਮੁੰਡਾ ਕਿੱਥੇ ਗਿਐ?’’
ਬਾਬਾ ਜੀ ਨੇ ਜਵਾਬ ਦੇਣ ਦੀ ਬਜਾਇ ਸਾਥੀਆਂ ਨੂੰ ਪੁੱਛ ਲਿਆ ‘‘ਬਈ ! ਵੋਹ ਹੰਸਮੁਖ ਕਹਾਂ ਹੈ, ਉਸਕੋ ਖਾਣਾ ਖੂਣਾ ਖਿਲਾ ਦੇਣਾ ।’’
ਤੇ ਫਿਰ ਉਹਨਾਂ ਵਿੱਚੋਂ ਇੱਕ ਜਣਾ ਹੰਸਮੁਖ ਨੂੰ ਦੇਖਣ ਤੁਰ ਗਿਆ ਸੀ ਤੇ ਬਾਬਾ ਜੀ ਆਪ ਹੀ ਕਹਿਣ ਲੱਗੇ : ‘‘ਬੜਾ ਅਜੀਬ ਇਨਸਾਨ ਹੈ ਯਹ ਹੰਸਮੁਖ ਵੀ, ਨਾ ਖਾਣੇ ਪਹਿਣਨੇ ਕਾ ਧਿਆਨ ਹੈ, ਨਾ ਕਿਸੀ ਔਰ ਚੀਜ਼ ਕੀ ਸੁੱਧ ।’’ ਰਾਤ ਵਾਲਾ ਸਵਾਲ ਮੇਰੇ ਦਿਮਾਗ ਵਿੱਚ ਹੀ ਸੀ ਤੇ ਮੈਂ ਵੀ ਜਾਣ ਕੇ ਕਹਿ ਛੱਡਿਆ ਭਾਵੇਂ ਕਿ ਮੈਨੂੰ ਖ਼ੁਦ ਇਸ ਗੱਲ ਤੇ ਯਕੀਨ ਨਹੀਂ ਸੀ । ‘‘ਨਸ਼ਾ ਕਰਦਾ ਹੋਣੈ ਜੀ?’’ਦਰਅਸਲ ਇਹ ਕਹਿਕੇ ਮੈਂ ਬਾਬਾ ਜੀ ਨੂੰ ਛੇੜਣਾ ਚਾਹੁੰਦਾ ਸੀ ਕਿ ਉਹ ਵੀ ਕੁੱਝ ਇਸ ਰਹੱਸ ਬਾਰੇ ਕਹਿਣ । ਮੇਰਾ ਅੰਦਾਜ਼ਾ ਠੀਕ ਨਿਕਲਿਆ, ਉਹ ਛਿੜ ਪਏ ਤੇ ਕਹਿਣ ਲੱਗੇ ‘‘ ਅਰੇ ਨਹੀਂ ਭਾਈ ਸਰਮਾਂ ਜੀ ਵੋਹ ਨਸ਼ਾ ਨਹੀਂ ਕਰਤਾ, ਬਸ ! ਉਸਕੋ ਨਸ਼ਾ ਹੈ ਨਾਚਨੇ ਕਾ, ਚਾਹੇ ਹਫਤੋਂ ਲਗਾਤਾਰ ਢੋਲ ਬਜਵਾ ਕੇ ਨਚਾਤੇ ਰਹੋ, ਯਹ ਨਾਚਤਾ ਰਹੇਗਾ ।’’ ਉਹ ਬੋਲ ਰਹੇ ਸਨ ਤੇ ਉਹਨਾਂ ਦੇ ਚਿਹਰੇ ਦੇ ਭਾਵ ਕੁੱਝ ਇਸ ਤਰ੍ਹਾਂ ਹੋ ਗਏ ਸਨ ਜਿਵੇਂ ਉਹ ਕਿਸੇ ਪੀਰ-ਠ-ਮੁਰਸ਼ਦ ਦੇ ਨਾਲ ਜੁੜੇ ਕਿੱਸੇ ਦੇ ਉਸ ਹਿੱਸੇ ਨੂੰ ਬਿਆਨ ਕਰ ਰਹੇ ਹੋਣ ਜਦੋਂ ਪੀਰ ਨੂੰ ਰੱਬ ਖ਼ੁਦ ਮਿਲਣ ਆ ਗਿਆ ਹੋਵੇਗਾ । ਉਹਨਾਂ ਦੇ ਲਫ਼ਜ ਜਿਵੇਂ ਹੁਣ ਭਿੱਜ ਕੇ ਭਾਰੇ ਹੋ ਗਏ ਸਨ, ‘‘ਸੌ ਬਾਤੋਂ ਕੀ ਏਕ ਬਾਤ ਕਹੂੰ ਤੋ ਖ਼ੁਦਾ ਕੇ ਇਸ ਬੰਦੇ ਕੋ ਯਹ ਦੁਨੀਆਂ ਸਮਝ ਹੀ ਨਹੀਂ ਪਾਈ ਔਰ ਇਨਸਾਨੀਅਤ ਕੇ ਇਸ ਬੁੱਤ ਕੋ ਦੁਨੀਆਂ ਕਾ ਕੋਈ ਪੈਮਾਨਾ ਬਹਿਲਾ ਨਹੀਂ ਸਕਤਾ ਥਾ।’’ ਬਾਬਾ ਜੀ ਕਹਿ ਰਹੇ ਸਨ । ਉਹਨਾਂ ਦੀ ਤਹਿਰੀਰ ਜਾਰੀ ਰਹੀ ਹੋਵੇਗੀ ਪਰ ਮੈ ਜਿਵੇਂ ਇਸ ਕਿਰਦਾਰ ਦੇ ਵਿਸ਼ਾਲ ਘੇਰੇ ਵਿੱਚ ਗੁਆਚਦਾ ਜਾ ਰਿਹਾ ਸਾਂ । ਮੈਂ ਵੀ ਜਿਵੇਂ ਕਿਸੇ ਹੋਰ ਹੀ ਇਲਾਹੀ ਦੁਨੀਆਂ ਵਿੱਚ ਪਹੁੰਚ ਗਿਆ ਸਾਂ । ਸ਼ੁਕਰ ਸੀ ਕਿ ਕਿਸੇ ਨੇ ਸਾਡੀ ਇਸ ਤਫ਼ਸੀਲ ਨੂੰ ਭੀੜ ਭੜੱਕੇ ਦੇ ਬਾਵਜੂਦ ਕਿਸੇ ਨੇ ਟੋਕਿਆ ਨਹੀਂ ਸੀ । ਬਾਬਾ ਜੀ ਹਾਲੇ ਕਹਿ ਰਹੇ ਸਨ, ‘‘ ਚਾਰ ਸਾਲ ਪਹਿਲੇ ਯਹ ਹਮਾਰੇ ਆਦਮੀਓ ਕੋ ਬੇਹੋਸ਼ ਪੜ੍ਹਾ ਮਿਲਾ ਥਾ , ਰੇਲਵੇ ਕੀ ਲਾਈਨੋ ਕੇ ਉਪਰ ਸ਼ਾਇਦ ਮਰਨੇ ਆਇਆ ਥਾ….. ਸ਼ਰਾਬ ਭੀ ਖੂਬ ਪੀ ਹੂਈ ਥੀ… ਹਮ ਲੋਗੋ ਨੇ ਜੈਸੇ ਤੈਸੇ ਇਸ ਕਾ ਇਲਾਜ ਕਰਾਇਆ…. ਕਈ ਦਿਨ ਕੁਛ ਬੋਲਾ ਨਹੀਂ ਕੁਛ ਖਾਇਆ ਪੀਆ ਨਹੀਂ.. ਬਸ ਚੁੱਪ ਰਹਿਤਾ ਥਾ.. ਧੀਰੇ ਧੀਰੇ ਮੇਰੇ ਸੇ ਬਾਤ ਕਰਨੇ ਲਗਾ ਤੋ ਇਸਕੀ ਕਹਾਣੀ ਸਮਝ ਮੇ ਆਈ ।‘‘ਬਾਬਾ ਜੀ ਜਿਵੇਂ ਹੁਣ ਇਸ ਕਥਾ ਨੂੰ ਲਗਾਤਾਰਤਾ ਵਿੱਚ ਕਹਿਣ ਤੋਂ ਅਸਮਰਥ ਸਨ । ਉਹਨਾਂ ਅੱਖਾਂ ਪੂੰਝੀਆਂ ਤੇ ਕਹਿਣ ਲੱਗੇ , ਯਹ ਨੇਕ ਦਿਲ ਬੰਦਾ ਥਾ ਪਰ ਦੁਨੀਆ ਨੇ ਇਸਕੋ ਸਮਝਾ ਨਹੀਂ…. ਬਾਪ ਮਰ ਗਿਆ ਤੋ ਦਿਲ ਟੂਟ ਗਿਆ ਅਰੇ ਭਾਈ ਸਿਤਮ ਕਾ ਕਹਿਰ ਤੋ ਤਬ ਟੂਟਾ ਜਬ ਮਾਂ ਨੇ ਦੂਸਰੀ ਸ਼ਾਦੀ ਕਰ ਲੀ…. ਤੋ ਪਤਾ ਨਹੀਂ ਇਸਕੇ ਉਪਰ ਕਿਆ ਬੀਤੀ ਹੋਗੀ… ਯਹ ਤੋ ਮਾਂ ਹੀ ਸਮਝਤਾ ਥਾ ਨਾ ਉਸਕੋ ਬਸ! ਫਿਰ ਕਿਆ ਥਾ ਲਗਾ ਨਸ਼ਾ ਕਰਨੇ ਪਰ ਸੋਚ ਰੁਕਤੀ ਥੌੜੇ ਨਾ ਹੈ, ਜਬ ਕਰਾਰ ਨਾ ਪਾਇਆ ਨਸ਼ਾ ਭੀ ਬੇਅਸਰ ਰਹਾ ਤੋ ਨਿਕਲ ਪੜਾ ਆਪਨੀ ਬੈਚੇਨੀ ਕੋ ਖਤਮ ਕਰਨੇ… ਮਰਨੇ ਨਾ ਪਾਇਆ ਥਾ ਕਿਆ ਆ ਗਿਆ ਹਮਾਰੇ ਪਾਸ. ।’’ ਬਾਬਾ ਜੀ ਦੀ ਕਹਾਣੀ ਹਾਲੇ ਖਤਮ ਨਹੀਂ ਹੋਈ ਸੀ ਉਹ ਕਹਿ ਰਹੇ ਸਨ ਤੇ ਮੇਰੀਆ ਅੱਖਾਂ ਵਿੱਚ ਪਤਾ ਨਹੀਂ ਇਜ਼ਾਜ਼ਤ ਤੋਂ ਬਗੈਰ ਦੋ ਹੰਝੂ ਕਿੱਥੋਂ ਆ ਗਏ ਸਨ । ‘‘ਜ਼ਜ਼ਬਾਤੀ ਲੜਕਾ ਥਾ ਰੁਸਵਾਈ ਸਹਿ ਨਾ ਪਾਇਆ, ਮੈਨੇ ਕਿਸੀ ਨਾ ਕਿਸੀ ਤਰਹ ਅਪਨੇ ਪਾਸ ਰੱਖਾ, ਕਈ ਦਿਨ ਖਾਣਾ ਨਾ ਖਾਇਆ… ਬਸ! ਪੜਾ ਰਹਿਤਾ । ਹਮ ਲੋਗ ਵੀ ਧਿਆਨ ਰੱਖਤੇ ਕਿ ਕਹੀਂ ਮਰ ਮਰਾ ਨਾ ਜਾਏ ।’’
ਇੰਨੇ ਨੂੰ ਬਾਬਾ ਜੀ ਦੇ ਸੇਵਕ ਨਾਲ ਹੰਸਮੁਖ ਆਉਂਦਾ ਦਿਸ ਪਿਆ ਚਿਹਰੇ ਤੇ ਉਹੀ ਮੁਸਕਰਾਹਟ ਜਿਸ ਦੀ ਗਵਾਹੀ ਹੁਣ ਵੀ ਉਸ ਦੀਆਂ ਅੱਖਾਂ ਨਹੀਂ ਸਨ ਭਰ ਰਹੀਆਂ । ਬਾਬਾ ਜੀ ਦੇ ਪੈਰੀਂ ਹੱਥ ਲਾਏ ਤੇ ਦੂਰ ਇੱਕ ਕੋਨੇ ਵਿੱਚ ਜਾ ਕੇ ਬੈਠ ਗਿਆ । ਮੈਂ ਹੰਸਮੁਖ ਦੀ ਕਹਾਣੀ ਸੁਣਨਾ ਚਾਹੁੰਦਾ ਸੀ ਤੇ ਉਹੀ ਰਹੱਸਮਈ ਚਿਹਰਾ ਮੇਰੇ ਸਾਹਮਣੇ ਸੀ । ਮੈਂ ਬਾਬਾ ਜੀ ਨੂੰ ਫਿਰ ਪੁੱਛਿਆ ਤੇ ਫਿਰ ਬਾਬਾ ਜੀ ਨੇ ਗੱਲ ਅੱਗੇ ਤੋਰ ਲਈ ਸੀ ‘‘ਏਕ ਦਿਨ ਇਸ ਕੇ ਮਨ ਮੇਂ ਪਤਾ ਨਹੀਂ ਕਿਆ ਆਇਆ ਕਿ ਯਹ ਢੋਲ ਕੇ ਸਾਥ ਨਾਚਨੇ ਲਗ ਗਿਆ….. ਨਾਚਤਾ ਰਹਾ… ਨਾਚਤਾ ਰਹਾ… ਨਾਚਤਾ ਰਹਾ.. ਔਰ ਫਿਰ ਬੇਸੁੱਧ ਹੋ ਕੇ ਗਿਰ ਪੜਾ ।ਵੋਹ ਦਿਨ ਹੈ ਔਰ ਯਹ ਦਿਨ…. ਕਮ ਹੀ ਬੋਲਾ ਹੈ ਕਭੀ , ਪਾਓ ਮੇਂ ਜੂਤੇ ਨਹੀਂ ਪਹਿਨੇ , ਂਜੋ ਮਿਲਾ ਪਹਿਣ ਲੀਆ ,ਮਿਲਾ ਤੇ ਖਾ ਲੀਆ ਨਹੀਂ ਤੋ ਬਸ ਨਾਚਤਾ ਰਹਿਤਾ ਹੈ, ਕਿਸੀ ਚੀਜ ਕੀ ਸੁਧ ਨਹੀਂ।’’
ਮੈਂ ਪੁੱਛਿਆ ‘‘ਬਾਬਾ ਜੀ , ਇਸਕੇ ਚਿਹਰੇ ਪਰ ਤੋ ਹਮੇਸ਼ਾ ਮੁਸਕਰਾਹਟ ਹੋਤੀ ਹੈ ? ’’ ‘‘ਮੈਂ ਆਪਣੇ ਕੰਮ ਦੀ ਗੱਲ ਚਲਾ ਕੇ ਜਾਣ ਕੇ ਚੁੱਪ ਕਰ ਗਿਆ ਸੀ।’’ ‘‘ਨਹੀ ਬੇਟਾ, ‘‘ਯਹ ਨਹੀਂ ਹੰਸਤਾ ਥਾ ਸ਼ੁਰੂ ਮੇ ਤੋ ਯਹ ਨਾਚਤੇ ਹੂਏ ਭੀ ਰੋਤਾ ਹੀ ਥਾ , ਆਂਸੂ ਬਹਾਤਾ ਥਾ ਪਰ ਜਬ ਮੈਨੇ ਪੀਰੋਂ ਫਕੀਰੋਂ ਕੀ ਬਾਤ ਬਤਾ ਕਰ ਇਸੇ ਰੋਣੇ ਸੇ ਮਨ੍ਹਾ ਕੀਆ ਔਰ ਹੰਸਨੇ ਕੇ ਲੀਏ ਕਹਾ ਤੋ ਯਹ ਤਬ ਸੇ ਐਸੇ ਹੀ ਮੁਸਕਰਾਤਾ ਰਹਿਤਾ ਹੈ ।’’ ਬਾਬਾ ਜੀ ਜਿਵੇਂ ਹੁਣ ਕਥਾ ਨੂੰ ਬੰਦ ਕਰਨਾ ਚਾਹੁੰਦੇ ਸਨ ਉਹਨਾਂ ਦੇ ਸਾਥੀ ਵੀ ਆ ਗਏ ਸਨ । ਮੈਂ ਦੇਖਿਆ ਹੰਸਮੁਖ ਆਪਣੀ ਥਾਂ ਤੇ ਨਹੀਂ ਸੀ ਉਹ ਕਿਤੇ ਚਲਾ ਗਿਆ ਸੀ ਤੇ ਬਾਬਾ ਜੀ ਵੀ ਅਰਾਮ ਕਰਨ ਚਲੇ ਗਏ ਸੀ । ਮੇਰੀ ਜਿਗਿਆਸਾ ਸ਼ਾਂਤ ਹੋਣ ਦੀ ਥਾਂ ਹੋਰ ਅਸ਼ਾਂਤ ਹੋ ਗਈ ਸੀ ।ਆਖਿਰ ਸ਼ਾਮ ਹੋਈ ਬਾਬਾ ਜੀ ਤੇ ਸਾਥੀ ਗੱਡੀ ‘ਚ ਬੈਠ ਕੇ ਵਾਪਿਸ ਚੱਲਣ ਲੱਗੇ ਸਨ । ਹੰਸਮੁਖ ਵੀ ਨਾਲ ਸੀ ਬਿਲਕੁਲ ਪਿੱਛਲੀ ਸੀਟ ਤੇ ਉਹ ਸਾਫ ਨਜ਼ਰ ਆ ਰਿਹਾ ਸੀ । ਚੁੱਪ ਚਾਪ ਤੇ ਗੁਆਚੀ ਹੋਈ ਰੂਹ ਵਾਂਗਰ ।
ਉਹ ਤਾਂ ਚਲੇ ਗਏ ਸਨ ਤੇ ਕਈ ਦਿਨ ਵੀ ਬੀਤ ਗਏ ਪਰ ਹੰਸਮੁਖ ਦੀ ਸਖਸ਼ੀਅਤ ਤਾਂ ਜਿਵੇਂ ਮੇਰੇ ਜ਼ਿਹਨ ਵਿੱਚ ਆ ਬੈਠੀ ਸੀ ਕਿਸੇ ਓਪਰੀ ਕਸਰ ਵਾਂਗ ।ਰਾਤ ਨੂੰ ਸੁੱਤੇ ਪਿਆਂ ਅਕਸਰ ਬਾਬਾ ਜੀ ਦੇ ਕਹੇ ਇਹ ਸ਼ਬਦ ਅਕਸਰ ਮੇਰੀ ਪੂਰੀ ਰਾਤ ਦੀ ਨੀਂਦ ਉਡਾ ਦਿੰਦੇ ਨੇ ਕਿ ਦੁਨੀਆਂ ਇਸ ਨੂੰ ਸਮਝ ਹੀ ਨਹੀਂ ਪਾਈ ਤੇ ਦੁਨੀਆ ਦਾ ਕੋਈ ਨਸ਼ਾ ਇਸ ਨੂੰ ਬਹਿਲਾ ਨਹੀਂ ਸਕਿਆ । ਦੁੱਖ ਤੇ ਉਪਰਾਮਤਾ ਦਾ ਸਿਖਰ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਟੁੱਟੇ ਹੋਏ ਦਿਲ ਨੂੰ ਬਹਿਲਾਇਆ ਵੀ ਤਾਂ ਨੱਚਣ ਅਤੇ ਹੱਸਣ ਦੇ ਪੈਮਾਨੇ ਨੇ…। ਪਰਸੋਂ ਚੌਥੇ ਹੀ ਰਾਤ ਨੂੰ ਮੈਨੂੰ ਸੁਪਨਾ ਆਇਆ ਸੀ ਕਿ ਹੰਸਮੁਖ ਦੀ ਮਜ਼ਾਰ ਤੇ ਮੇਲਾ ਲੱਗਿਆ ਹੈ ਤੇ ਸੁੱਖਾਂ ਪੂਰੀਆਂ ਹੋਣ ਵਾਲੇ ਪਰਿਵਾਰਾਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਨੇ । ਮੈਂ ਕਈ ਦਿਨ ਬੈਚੇਨ ਰਿਹਾ ਕਈ ਵਾਰ ਸੂਫ਼ੀ ਪੀਰਾਂ ਫ਼ਕੀਰਾਂ ਦੇ ਖ਼ਿਆਲ ਆਏ ਤੇ ਬੈਚੇਨ ਰਿਹਾ। ਮੇਰੀ ਪਰਵਰਿਸ਼ ਇਹਨਾਂ ਗੱਲਾਂ ਤੋਂ ਮੁਨਕਰ ਹੈ ਪਰ ਪਤਾ ਨਹੀਂ ਮੈਨੂੰ ਕਿਠੁਂ ਇਹ ਲੱਗਦਾ ਹੈ ਕਿ ਰੱਬ ਵਰਗੇ ਉਸ ਬੰਦੇ ਕੋਲ ਅਜਿਹੀ ਤਾਕਤ ਆ ਜਾਵੇਗੀ ਕਿ ਉਹ ਲੋਕਾਂ ਦਾ ਪਾਰ ਉਤਾਰਾ ਕਰ ਸਕੇਗਾ… ਓਹਦੇ ਬੋਲ ਸੱਚ ਹੋ ਜਾਇਆ ਕਰਨਗੇ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਹੀ ਨਹੀਂ ਬਲਕਿ ਯਕੀਨ ਹੈ ਕਿ ਉਹ ਐਸਾ ਮੌਕਾ ਆਉਣ ਤੇ ਵੀ ਅਜਿਹੀ ਕਿਸੇ ਵੀ ਸਥਿਤੀ ਤੋਂ ਮੁਨਕਰ ਹੋ ਕੇ ਭੱਜ ਖਲੋਵੇਗਾ.. ਤੇ ਮੇਰੀ ਦਿਲੀ ਤਮੰਨਾ ਹੈ ਕਿ ਇਸ ਜਹਾਨ ਨੂੰ ਛੱਡਣ ਤੋਂ ਪਹਿਲਾਂ ਉਸ ਰਹੱਸ ਨੂੰ ਸਾਖਸ਼ਾਤ ਦੁਬਾਰਾ ਜਾਣ ਸਕਾਂ ਜਿਸ ਬਾਰੇ ਮੈਨੂੰ ਮੇਰਾ ਮਨ ਕਿਸੇ ਦੂਜੇ ਰੱਬ ਦੇ ਹੋਣ ਬਾਰੇ ਯਕੀਨ ਦੁਆਉਂਦਾ ਰਹਿੰਦਾ ਹੈ।