ਕਿਵੇਂ ਤਬਾਹ ਹੋਈ ਸਿੰਧ ਘਾਟੀ ਦੀ ਸਭਿਅਤਾ

ਜਤਿੰਦਰ ਸਿੰਘ ਔਲ਼ਖ
ਸੰਪਰਕ :  98155-34653

image ਇਹ ਗ¤ਲ ਮਹ¤ਤਵਪੂਰਨ ਹੈ ਕਿ ਬਹੁਤੇ ਥੇਹਾਂ ਵਿਚੋਂ ਮਿਲ਼ਨ ਵਾਲੀਆਂ ਵਸਤਾਂ ਵਿਚ ਕਾਫੀ ਸਮਾਨਤਾ ਹੈ। ਛੀਨਿਆਂ ਵਾਲ਼ੇ ਥੇਹ ਦਾ ਅਧਿਅਨ ਕਰਨ ਤੋਂ ਪਤਾ ਲ¤ਗਦਾ ਹੈ ਕਿ ਇਸ ਥੇਹ ਦੀ ਵਰਤੋਂ ਕਈ ਤਰ੍ਹਾਂ ਨਾਲ਼ ਹੁੰਦੀ ਰਹੀ ਹੋਵੇਗੀ।ਪਰ ਇਸ ਥੇਹ ਵਿਚੋਂ ਹੋਰ ਕਈ ਥੇਹਾਂ ਵਾਂਗ ਕੋਈ ਉਸਾਰੀ ਨਹੀ ਮਿਲ਼ੀ। ਸਭ ਤੋਂ ਪਹਿਲਾਂ ਇਸ ਥੇਹ ਵਾਲ਼ੀ ਜਗ੍ਹਾ ਦੀ ਵਰਤੋਂ ਕਬਰਸਿਤਾਨ ਦੇ ਰੂਪ ਵਿਚ ਹੋਈ। ਪ੍ਰਸਿ¤ਧ ਇਤਿਹਾਸਕਾਰ ਡਾ. ਰੋਮਿਲਾ ਥਾਪਰ ਨੇ ਵਰਨਣ ਕੀਤਾ ਹੈ ‘ਹੜ¤ਪਾ ਕਾਲ ਵਿਚ ਈਸਾ ਦੀ ਸ਼ਤਾਬਦੀ ਦੇ ਸ਼ੁਰੂ ਤ¤ਕ ਭਾਰਤੀ ਕਬੀਲਿਆਂ ਵਿਚ ਰਿਵਾਜ ਰਿਹਾ ਕਿ ਉਹ ਮੁਰਦੇ ਨੂੰ ਮਿ¤ਟੀ ਦੇ ਭਾਂਡਿਆਂ ਦੀ ਟੁ¤ਟ-ਭ¤ਜ ਵਿਚਕਾਰ ਕਬਰਾਂ ਬਣਾ ਕੇ ਦਫਨ ਕਰਦੇ ਸਨ।ਮਿ¤ਟੀ ਦੇ ਭਾਂਡਿਆਂ ਦੀ ਟੁ¤ਟ-ਭ¤ਜ ਵਿਛਾਅ ਕੇ ਕਬਰ ਤਿਆਰ ਹੁੰਦੀ ਅਤੇ

ਮੁਰਦੇ ਨੂੰ ਉਪਰ ਲਿਟਾਅ ਕੇ ਫਿਰ ਬਰਤਨਾਂ ਦੀ ਟੁ¤ਟ-ਭ¤ਜ ਪਾ ਕੇ ਉਪਰ ਮਿ¤ਟੀ ਪਾਈ ਜਾਂਦੀ। ਇਹ ਰਸਮ ਸਮਾਂ ਬਤਿਣ ਨਾਲ਼ ਅੰਸ਼ਕ ਰੂਪ ਵਿਚ ਅ¤ਜ ਵੀ ਤੁਰੀ ਆਉਂਦੀ ਹੈ। ਜਦੋਂ ਮ੍ਰਿਤਕ ਦੇ ਸਿਰ ਵਾਲ਼ੇ ਪਾਸੇ ਮਿ¤ਟੀ ਦਾ ਬਰਤਨ ਤੋੜਿਆ ਜਾਂਦਾ ਹੈ।
ਹਿਸਟਰੀ ਆਫ ਇੰਡੀਆ ਵਿਚ ਉਹ ਲਿਖਦੀ ਹੈ : ‘ਭਾਰਤ ਵਿਚ ਇਕ ਰੀਤ ਪ੍ਰਚਲਿਤ ਸੀ ਕਿ ਲੋਕ ਮ੍ਰਿਤਕ ਨੂੰ ਦਫਨਾਉਣ ਸਮੇਂ ਮਿ¤ਟੀ ਦੇ ਬਰਤਨਾਂ ਦੀ ਟੁ¤ਟ-ਭ¤ਜ ਆਲ਼ੇ-ਦੁਆਲ਼ੇ ਖਿਲਾਰ ਦੇਂਦੇ। ਇਕ ਰੀਤ ਸੰਨ 200 ਈਸਵੀ ਤ¤ਕ ਤਕਰੀਬਨ ਜਾਰੀ ਰਹੀ।’
ਛੀਨਿਆਂ ਵਾਲ਼ੇ ਥੇਹ ਤੋਂ ਵ¤ਡੀ ਗਿਣਤੀ ਵਿਚ ਮਿਲ਼ੀ ਮਿ¤ਟੀ ਦੇ ਭਾਂਡਿਆਂ ਦੀ ਟੁ¤ਟ-ਭ¤ਜ ਅਤੇ ਇਸ ਟੁ¤ਟ-ਭ¤ਜ ’ਚੋਂ ਮਿਲ਼ ਰਹੇ ਪਿੰਜਰ ਇਸ ਤ¤ਥ ਦੀ ਪ੍ਰੋੜਤਾ ਕਰਦੇ ਹਨ। ਮੁਰਦਿਆਂ ਨਾਲ਼ ਨਿ¤ਤ ਵਰਤੋਂ ਦੀਆਂ ਕੁਝ ਚੀਜਾਂ ਰ¤ਖਣ ਦਾ ਰਿਵਾਜ਼ ਸੀ। ਉਸਦੇ ਪਸ਼ੂਧਨ ਨੂੰ ਵੀ ਨਾਲ਼ ਹੀ ਦਬਾਇਆ ਜਾਂਦਾ।
ਸਾਨੂੰ ਪਿੰਡ ਦੇ ਇਕ ਬਜੁਰਗ ਨੇ ਦ¤ਸਿਆ ਕਿ ਇਸ ਥੇਹ ਦਾ ਸਬੰਧ ਹਰਸ਼ ਵਰਧਨ ਕਾਲ ਨਾਲ ਹੈ ਜਿਸ ਤੋਂ ਇਸਦਾ ਨਾਮ ਹਰਸ਼ਾ-ਛੀਨਾ ਪੈ ਗਿਆ। ਇ¤ਥੇ ਪਿੰਜਰਾਂ ਨਾਲ਼ ਭਰਿਆਂ ਇਕ ਖੂਹ ਵੀ ਮਿਲ਼ਿਆ। ਅਤੇ ਇਸਲਾਮੀ ਕਾਲ਼ ਦੇ ਸਿ¤ਕੇ ਅਤੇ ਮੋਹਰਾਂ ਵੀ ਪ੍ਰਾਪਤ ਹੁੰਦੀਆਂ ਹਨ। ਬ¤ਚਿਆਂ ਦੇ ਖਿਡਾਉਣੇ ਵੀ ਪ¤ਥਰ ਦੇ ਬਣੇ ਮਿਲ਼ਦੇ ਹਨ। ਪ¤ਕੀ ਉਸਾਰੀ ਨਹੀਂ ਮਿਲ਼ੀ ਪਰ ਪ¤ਕੀਆਂ ਇ¤ਟਾਂ ਕਾਫੀ ਮਾਤਰਾ ਵਿਚ ਮਿਲ਼ਦੀਆਂ ਹਨ। ਇਕ ਚ¤ਕੀ ਦਾ ਪੁੜ ਵੀ ਮਿਲ਼ਿਆ। ਕੁਝ ਵ¤ਖ-ਵ¤ਖ ਧਾਤੂਆਂ ਦੇ ਮੋਤੀ ਵੀ ਹਨ।
ਅਜਕਲ ਇਸ ਜਗ੍ਹਾ ਦੇ ਆਸ-ਪਾਸ ਰਾਜਪੂਤ ਰਾਅ ਸਿ¤ਖਾਂ ਨੇ ਸੰਗਾੜਿਆਂ ਤੇ ਕਮਲ ਦੀ ਖੇਤੀ ਕੀਤੀ ਹੋਈ ਹੈ। ਨੇੜੇ ਇਕ ਛੰਭ ਵੀ ਹੈ। ਉੰਝ ਹਰਸ਼ਾ ਦਾ ਫਾਰਸੀ ਵਿਚ ਅਰਥ ‘ਤਿੰਨ‘ ਹੈ। ਇ¤ਥੇ ਤਿੰਨ ਪਿੰਡ ਕੋਲ਼-ਕੋਲ਼ ਹਨ: ਛੀਨਾ ਵਿਚਲਾ ਕਿਲਾ, ਛੀਨਾ ਉਚਾ ਕਿਲਾ, ਅਤੇ ਹਰਸ਼ਾ ਛੀਨਾ। ਥੇਹ ਦੀ ਉਚਾਈ ਕਰੀਬ ਪੰਜਾਹ ਫੁ¤ਟ ਹੈ। ਡੇਢ ਇਕ ਫੁ¤ਟ ਦੀਆਂ ਚੌੜੀਆਂ ਇ¤ਟਾਂ ਆਮ ਮਿਲ਼ਦੀਆਂ ਹਨ। ਥੇਹ ਤੋਂ ਘੁਮਿਆਰ ਦਾ ਚ¤ਕ ਵੀ ਮਿਲ਼ਿਆ। ਜਿਵੇਂ ਕਿ ਕਸੇਲ ਵਾਲ਼ੇ ਲੇਖ ਵਿਚ ਮੈਂ ਲਿਖਿਆ ਹੈ ਕਿ ਜ਼ਿਆਦਾਤਰ ਥੇਹਾਂ ਦੀਆਂ ਤਿੰਨ ਪਰਤਾਂ ਹਨ। ਇਹੀ ਪਰਤਾਂ ਵਾਲ਼ੀ ਗ¤ਲ ਛੀਨਿਆਂ ਵਾਲ਼ੇ ਥੇਹ ‘ਤੇ ਵੀ ਲਾਗੂ ਕੀਤੀ ਜਾ ਸਕਦੀ ਹੈ। ਨਾਥਾਂ ਅਤੇ ਫਕੀਰਾਂ ਨੇ ਸਾਧਨਾ ਲਈ ਇਹਨਾਂ ਉਜਾੜ ਥੇਹਾਂ ‘ਤੇ ਆਣ ਡੇਰੇ ਲਾਏ। ਇਕ ਗੀਤ ਵੀ ਹੈ ‘ ਤੇਰੇ ਟਿ¤ਲੇ ਤੋਂ ਅਹੁ ਸੂਰਤ ਦੀਹਦੀ ਆ ਹੀਰ ਦੀ, ਅਹੁ ਲੈ ਵੇਖ ਗੋਰਖਾ ਉਡਦੀ ਹੈ ਫੁਲਕਾਰੀ। ਥੇਹਾਂ ਬਾਰੇ ਸੁਣਦਿਆਂ ਹੀ ਮਨ ਵਿਚ ਜਿਗਿਆਸਾ ਭਰ ਜਾਂਦੀ ਹੈ। ਕਿ ਆਖ਼ਿਰ ਇਹ ਥੇਹ ਕਿਵੇਂ ਬਣੇ? ਇਤਿਹਾਸ ਦੇ ਇਸ ਹਨੇਰੇ ਕਾਂਡ ਨੂੰ ਜਾਨਣ ਦੇ ਯਤਨ ਵਜ੍ਹੋਂ ਅਨੇਕ ਮਿ¤ਥਾਂ ਅਤੇ ਭਰਮ ਸਿਰਜਿਤ ਹੋ ਜਾਂਦੇ ਹਨ। ਉਸ ਵੇਲ਼ੇ ਅਬਾਦੀ ਕਾਫੀ ਸੰਘਣੀ ਰਹੀ ਹੋਵੇਗੀ। ਕਿਉਂਕਿ ਥੇਹਾਂ ਦੀ ਗਿਣਤੀ ਕਾਫੀ ਹੈ ਅਤੇ ਕੋਲ਼-ਕੋਲ਼ ਹੈ। ਉਦਾਹਰਣ ਵਜ੍ਹੋਂ ਭਿ¤ਟੇਵ¤ਢ, ਕੋਹਾਲ਼ੀ, ਝੰਜੋਟੀ, ਮਾਨਾਵਾਲ਼ਾ ਅਤੇ ਛੀਨਿਆਂ ਵਾਲ਼ਾ ਥੇਹ। ਕਈ ਥੇਹਾਂ ‘ਤੇ ਅ¤ਜ ਵੀ ਨਗਰ ਵ¤ਸੇ ਹੋਏ ਹਨ।ਬਾਅਦ ਵਿਚ ਇ¤ਧਰੋਂ-ਉ¤ਧਰੋਂ ਆ ਕੇ ਵ¤ਸਣ ਵਾਲ਼ੇ ਕਬੀਲਿਆਂ ਨੇ ਉ¤ਚੀ ਥਾਂ ਵੇਖ ਕੇ ਆ ਡੇਰੇ ਲਾਏ। ਇਸ ਤਰ੍ਹਾਂ ਜੰਗਲੀ ਜਾਨਵਰਾਂ ਅਤੇ ਲੁਟੇਰਿਆਂ ਦੀਆਂ ਧਾੜਾਂ ਤੋਂ ਕਾਫੀ ਹ¤ਦ ਤ¤ਕ ਸੁਰ¤ਖਿਆ ਰਹਿੰਦੀ।
ਵ¤ਡੇ ਬਾਂਸ ਜਾਂ ਕਿਸੇ ਲਚਕੀਲੀ ਲ¤ਕੜ ਨੂੰ ਮੋੜ ਕੇ ਗੋਪੀਏ ਦਾ ਰੂਪ ਦਿ¤ਤਾ ਜਾਂਦਾ।ਜਿਸ ਰਾਹੀਂ ਅ¤ਗ ਵਿਚ ਪਕਾਏ ਮਿ¤ਟੀ ਦੇ ਗੋਲ਼ੇ ਦੁਸ਼ਮਣ ਦੀ ਧਾੜ ‘ਤੇ ਵਰਸਾਏ ਜਾਂਦੇ।ਬੇਰ ਦੇ ਅਕਾਰ ਦੀਆਂ ਗੋਲੀਆਂ ਤੋਂ ਲੈ ਕੇ ਦਸ ਕਿਲੋਗ੍ਰਾਮ ਤ¤ਕ ਭਾਰੇ ਗੋਲ਼ੇ ਲੇਖਕ ਨੂੰ ਮਿਲ਼ੇ ਹਨ। ਇਹ ਇਸ ਢੰਗ ਨਾਲ਼ ਵਰਸਾਏ ਜਾਂਦੇ ਕਿ ਦੁਸ਼ਮਣ ਦਾ ਬਚਣਾ ਨਾਮੁਮਕਿਨ ਹੁੰਦਾ ਤੇ ਇਕ ਗੋਲ਼ੇ ਨਾਲ਼ ਅਨੇਕ ਫ¤ਟੜ ਹੁੰਦੇ।
ਸਭ ਤੋਂ ਵ¤ਧ ਵਿਵਾਦ ਸਭਿਅਤਾ ਦੇ ਤਬਾਹ ਹੋ ਜਾਣ ਬਾਰੇ ਹੈ।ਲਗਭਗ ਅ¤ਧੀ ਦੁਨੀਆ ‘ਤੇ ਤਬਾਹ ਹੋਏ ਥੇਹ ਮਿਲ਼ਦੇ ਹਨ। ਇਨ੍ਹਾਂ ਵਿਚ ਏਸ਼ੀਆ ‘ਤੇ ਇਸਦੇ ਨਾਲ਼ ਲ¤ਗਦੇ ਦੇਸ਼ ਸ਼ਾਮਿਲ ਹਨ। ਏਨੀ ਵਿਆਪਕ ਤਬਾਹੀ ਲਈ ਰਾਜਨੀਤਕ ਕਾਰਨਾਂ ਨੂੰ ਕਦਾਚਿਤ ਜਿੰਵੇਵਾਰ ਨਹੀ ਕਿਹਾ ਜਾ ਸਕਦਾ।। ਇਸ ਤਬਾਹੀ ਦਾ ਇਕ ਕਾਰਨ ਉਲਕਾ ਪਿੰਡ ਦਾ ਧਰਤੀ ਨਾਲ਼ ਟਕਰਾਅ ਜਾਣਾ ਮੰਨਿਆ ਜਾਂਦਾ ਹੈ। ਅ¤ਜ ਵੀ ਵਿਗਿਆਨੀ ਅਜਿਹੇ ਖਤਰਿਆਂ ਦੀਆਂ ਚਿਤਾਵਨੀਆਂ ਦਿੰਦੇ ਰਹਿੰਦੇ ਹਨ।ਦੋ ਗ੍ਰਹਿਆਂ ਦੀ ਟ¤ਕਰ ਵੀ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਗੈਸਾਂ ਦੇ ਗੋਲ਼ੇ ਦੇ ਰੂਪ ਵਿਚ ਕੋਈ ਵਿਸ਼ਾਲ ਗ੍ਰਹਿ ਧਰਤੀ ਦੇ ਵਾਯੂਮੰਡਲ ਨਾਲ਼ ਖਹਿ ਕੇ ਲੰਘ ਗਿਆ ਹੋਵੇ ਅਤੇ ਇਸਦੀ ਗਰਮੀ ਨੇ ਜੀਵ ਜੰਤੂ ਮਾਰ ਦਿ¤ਤੇ ਹੋਣ ਅਤੇ ਨਗਰ ਤਬਾਹ ਕਰ ਦਿ¤ਤੇ ਹੋਣ।
ਥੇਹਾਂ ਵਿਚ ਮਿਲਣ ਵਾਲ਼ੇ ਮਰਦਾਂ, ਔਰਤਾਂ ਦੇ ਪਿੰਜਰ ਇਸ ਪਾਸੇ ਵ¤ਲ ਇਸ਼ਾਰਾ ਕਰਦੇ ਹਨ ਕਿ ਵਿਦੇਸ਼ੀ ਹਮਲਾਵਰਾਂ ਦੇ ਲਗਾਤਾਰ ਹ¤ਲਿਆਂ ਨੇ ਇਸਦਾ ਅੰਤ ਕਰ ਦਿ¤ਤਾ। ਪਰ ਥੇਹਾਂ ਵਿਚ ਮਾਨਵੀ ਪਿੰਜਰਾਂ ਦੇ ਨਾਲ਼ ਪਾਲਤੂ ਪਸ਼ੂਆਂ ਦੇ ਪਿੰਜਰ ਵੀ ਮਿਲੇ ਹਨ ਇਸ ਲਈ ਕਤਲੇਆਮ ਵਾਲ਼ੀ ਗ¤ਲ ਪੂਰੀ ਤਰ੍ਹਾਂ ਢੁਕਵੀਂ ਨਹੀ ਲ¤ਗਦੀ। ਭੁਚਾਲ ਜਾਂ ਸੁਨਾਮੀ ਵਰਗੀਆਂ ਘਟਨਾਵਾਂ ਦਾ ਵਾਪਰਨਾ ਵਧੇਰੇ ਮੰਨਣਯੋਗ ਹੈ। ਵਿਗਿਆਨੀ ਚਿਤਾਵਨੀਆਂ ਜਾਰੀ ਕਰ ਰਹੇ ਹਨ ਕਿ ਧਰੁਵਾਂ ‘ਤੇ ਜੰਮੀ ਬਰਫ ਪਿਘਲ ਰਹੀ ਹੈ ਅਤੇ ਸਮੁੰਦਰ ਦੀ ਸਤਹਿ ਫੈਲਦੀ ਜਾ ਰਹੀ ਹੈ। ਸਮੁੰਦਰ ਹੌਲੀ-ਹੌਲ਼ੀ ਧਰਤੀ ਨੂੰ ਨਿਘਲਦਾ ਜਾ ਰਿਹਾ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥਾਂ ਤੋਂ ਮਹਾਂਸੁਨਾਮੀ ਦੀਆਂ ਕਈ ਸੂਹਾਂ ਮਿਲ਼ਦੀਆਂ ਹਨ। ਵਿਸ਼ਣੂ ਪੁਰਾਣ ਦੇ ਪੰਜਵੇਂ ਸੂਤਰ ਵਿਚ ਦਰਜ ਹੈ:
ਜਦੋਂ ਬਰਖਾ ਦਾ ਜਲ ਸਪਤ ਰਿਸ਼ੀਆਂ ਦੇ ਸਥਾਨ ਤੋਂ ਵੀ ਉ¤ਚਾ ਹੋ ਜਾਂਦਾ ਹੈ ਤਾਂ ਪੂਰੀ ਤਿਰਲੋਕੀ ਮਹਾਂਸਾਗਰ ਦੇ ਰੂਪ ਵਿਚ ਬਦਲ ਜਾਂਦੀ ਹੈ। ਫਿਰ ਵਿਸ਼ਨੂੰ ਭਗਵਾਨ ਦੇ ਸਵਾਸਾਂ ਤੋਂ ਪੈਦਾ ਹੋਈ ਵਾਯੂ ਇਸ ਜਲ ਨੂੰ ਸਮਾਪਤ ਕਰਨ ਲਈ ਸੌ ਸਾਲ ਤ¤ਕ ਵਹਿੰਦੀ ਹੈ। ਪ੍ਰਚੰਡ ਹਵਾ ਚ¤ਲਦੀ ਹੈ ਤੇ ਪ੍ਰਲਐ ਦਾ ਪ੍ਰਕੋਪ ਹੁੰਦਾ ਹੈ। ਵਿਸ਼ਣੂ ਭਗਵਾਨ ਦੇ ਸੁਆਸਾਂ ਤੋਂ ਪੈਦਾ ਹੋਈ ਹਵਾ ਜਲ ਸੋਖ ਲੈਂਦੀ ਹੈ ਤੇ ਦੁਬਾਰਾ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ।ਜਰਾ ਸੋਚੀਏ ‘ਭਉਜਲ‘ ਸ਼ਬਦ ਕਿਵੇਂ ਹੋਂਦ ਵਿਚ ਆਇਆ। ਅਤਿ ਔਖੇ ਹਾਲਾਤ ਵੇਲ਼ੇ ਕਿਹਾ ਜਾਂਦਾ ਹੈ ਕਿ ਐਸੀ ਭਉਜਲ ਪਈ ਕਿ ਕੋਈ ਰਾਹ ਨਹੀ ਲ¤ਭਦਾ। ‘ਭਉਜਲ’ ਅਰਥਾਤ ਭੈਅ ਦਾ ਪਾਣੀ ਜਾਂ ਭਿਅੰਕਰ ਪਾਣੀ। ਸਿੰਧ ਘਾਟੀ ਦੇ ਸਭਿਅਤਾ ਦੇ ਖੁਦਾਈ ਦੌਰਾਨ ਮਿਲ਼ੇ ਸ਼ਹਿਰਾਂ ਦੀ ਬਣਤਰ ਯੋਜਨਾਬ¤ਧ ਸੀ। ਸਮਾਜਿਕ ਜੀਵਨ ਬਹੁਤ ਹੀ ਖੁਸ਼ਹਾਲ ਅਤੇ ਹਰ ਤਰ੍ਹਾਂ ਨਾਲ਼ ਸਭਿਅਕ ਸੀ। ਪਰ ਇਸ ਖੁਦਾਈ ਦੌਰਾਨ ਸਭ ਤੋਂ ਹੇਠਾਂ ਇਕ ਹੋਰ ਸਭਿਅਤਾ ਦੇ ਚਿੰਨ੍ਹ ਮਿਲ਼ੇ ਹਨ। ਜਿਸਨੂੰ ‘ਪੂਰਵ ਹੜ¤ਪਾ’ ਸਭਿਅਤਾ ਦਾ ਨਾਮ ਦਿ¤ਤਾ ਜਾਂਦਾ ਹੈ। ਪੂਰਵ ਹੜ¤ਪਾ ਸਭਿਅਤਾ ਵੇਲ਼ੇ ਲਿਪੀ ਵਿਕਸਿਤ ਨਹੀ ਹੋਈ ਅਤੇ ਕੁਝ ਚਿੰਨ੍ਹਾ ਤੋਂ ਕੰਮ ਲਿਆ ਜਾਂਦਾ ਹੋਵੇਗਾ। ਪ੍ਰਤੀਤ ਹੁੰਦਾ ਹੈ ਕਿ ਛੀਨਿਆਂ ਵਾਲ਼ਾ ਥੇਹ ਇਸੇ ਪੂਰਵ ਹੜ¤ਪਾ ਸਭਿਅਤਾ ਨਾਲ਼ ਸਬੰਧਿਤ ਹੈ।ਇ¤ਥੋਂ ਮੁਸਲਮਾਨ ਸ਼ਾਸ਼ਕਾਂ ਦੇ ਸਮੇਂ ਦੇ ਵੀ ਕਾਫੀ ਮਾਤਰਾ ਵਿਚ ਸਿ¤ਕੇ ਮਿਲ਼ਦੇ ਹਨ।ਹਮਲਾਵਰ ਫੌਜ ਇਸ ਥੇਹ ‘ਤੇ ਟਿਕਾਣਾ ਕਰਦੀ ਰਹੀ ਹੋਵੇਗੀ।ਥੇਹ ਦੀ ਉਚਾਈ ਕਾਰਨ ਸੁਰ¤ਖਿਆ ਪ¤ਖੋਂ ਫੌਜਾਂ ਇ¤ਥੇ ਡੇਰੇ ਲਾਉਂਦੀਆਂ ਰਹੀਆਂ ਹੋਣਗੀਆਂ। ਲ¤ਗਦਾ ਹੈ ਕਿ ਯੁ¤ਧ ਦੌਰਾਨ ਕਤਲ ਹੋਏ ਸਿਪਾਹੀਆਂ, ਆਮ ਨਾਗਰਿਕਾਂ ਤੋਂ ਇਲਾਵਾ ਇਕ ਸਿਆਹੀਦਾਨ ਜਾਂ ਰੰਗਦਾਨ ਵੀ ਮਿਲਿਆ ਜੋ ਬਰਤਨਾਂ ਆਦਿ ‘ਤੇ ਰੰਗ ਭਰਨ ਲਈ ਵਰਤਿਆ ਜਾਂਦਾ ਹੋਵੇਗਾ। ਮਿ¤ਟੀ ਨਾਲ਼ ਬਣੀਆਂ ਜਾਨਵਰਾਂ ਅਤੇ ਪੰਛੀਆਂ ਦੀਆਂ ਆਕ੍ਰਿਤੀਆਂ ਵ¤ਡੀ ਮਾਤਰਾ ‘ਚ ਮਿਲ਼ਦੀਆਂ ਹਨ। ਹੈਰਾਨੀ ਦੀ ਗ¤ਲ ਹੈ ਕਿ ਬਰਤਨਾ ‘ਤੇ ਰੰਗ ਹਾਲੇ ਵੀ ਇਵੇਂ ਚਮਕ ਰਹੇ ਸਨ ਜਿਵੇਂ ਹੁਣੇ ਕੀਤੇ ਹੋਣ।ਛੀਨਿਆਂ ਵਾਲ਼ੇ ਥੇਹ ਤੋਂ ਮਿਲ਼ੇ ਮੋਤੀ ਮਿਸਰ ਦੀ ਮੈਸੋਪੋਟਾਮੀਆਂ ਸਭਿਅਤਾ ਦੀ ਖੁਦਾਈ ਦੇ ਦੌਰਾਨ ਵੀ ਮਿਲ਼ੇ ਹਨ। ਉਸ ਸਮੇਂ ਉ¤ਤਰ ਭਾਰਤ ਦਾ ਯੂਰਪ ਨਾਲ਼ ਵਿਉਪਾ ਪ੍ਰਚਿਲਿਤ ਰਿਹਾ ਹੋਵੇਗਾ। ਡਾ. ਰੋਮਿਲਾ ਥਾਪਰ ਇਸ ਕਾਲ ਨੂੰ ਨਵ ਪਸ਼ਾਣ ਕਾਲ ਨਾਲ਼ ਜੋੜਦੀ ਹੈ। ਅਤੇ ਇਸਨੰ ਹੜ¤ਪਾ ਜਾਂ ਸਿੰਧ ਘਾਟੀ ਦੀ ਸਭਿਅਤਾ ਲਈ ਬੀਜ ਰੂਪ ਅਧਾਰ ਮੰਨਦੀ ਹੈ।
50 ਹਜਾਰ ਈ: ਪੂ: ਤ¤ਕ ਮਨੁ¤ਖ ਨੇ ਪਸ਼ੂਆਂ ਨਾਲ਼ੋਂ ਵ¤ਖਰੇਵਾਂ ਕਰਨਾ ਸ਼ੁਰੂ ਕਰ ਦਿ¤ਤਾ ਸੀ। ਮਾਨਵ ਦੇ ਤਜਰਬੇ ‘ਚੋਂ ਅਨੇਕ ਪ੍ਰਕਾਰ ਦੀਆਂ ਕਾਢਾਂ ਅਤੇ ਕਲਾਵਾਂ ਵਿਕਸਿਤ ਹੋ ਰਹੀਆਂ ਸਨ।ਇਸੇ ਪਨਪ ਰਹੀ ਬਿਰਤੀ ‘ਚੋਂ ਮਨੁ¤ਖ ਨੇ ਸਭਿਅਕ ਹੋਣ ਵਾਲ਼ੇ ਪਾਸੇ ਕਦਮ ਚੁ¤ਕੇ। ਅਤੇ ਬਸਤੀਆਂ ‘ਚ ਰਹਿਣਾ ਸ਼ੁਰੂ ਕਰ ਦਿ¤ਤਾ। ਅਨਾਜ ਪੈਦਾ ਕਰਨਾ ਸ਼ੁਰੂ ਕਰ ਦਿ¤ਤਾ। ਸ਼ਿਕਾਰ ਲਈ ਨਵੀਆਂ ਤਕਨੀਕਾਂ ਅਪਣਾਈਆਂ ਤੇ ਪਸ਼ੂ ਪਾਲਣ ਦਾ ਰਿਵਾਜ਼ ਸ਼ੁਰੂ ਹੋ ਗਿਆ। ਸਿ¤ਟੇ ਵਜ੍ਹੋਂ ਪੂਰਵ ਹੜ¤ਪਾ ਸਭਿਅਤਾ ਵਿਕਸਿਤ ਹੋਣ ਲ¤ਗੀ। ਉ¤ਤਰ ਭਾਰਤ ਉਪਜਾਊ ਭੂਮੀ ਹੋਣ ਕਾਰਨ ਇਸ ਸਭਿਅਤਾ ਦਾ ਕੇਂਦਰ ਬਣਿਆ। ਸ਼ੁਰੂ ਵਿਚ ਮਨੁ¤ਖ ਦੀ ਭਾਲ ਸਿਰਫ ਸ਼ਿਕਾਰ ਤ¤ਕ ਹੀ ਸੀ। ਅਨਾਜ ਦੀ ਪੈਦਾਵਾਰ ਕਾਰਨ ਪਸ਼ੂਆਂ ਨੂੰ ਕਰੰਸੀ ਦੇ ਰੂਪ ਵਿਚ ਵਰਤਿਆ ਜਾਣ ਲ¤ਗਾ। ਸ਼ਿਕਾਰ ਲਈ ਨਵੀਆਂ ਤਕਨੀਕਾਂ ਅਪਣਾਈਆਂ ਤੇ ਪਸ਼ੂਆਂ ਨੂੰ ਪਾਲਤੂ ਬਣਾਇਆ ਜਾਣ ਲ¤ਗਾ। ਪੂਰਵ ਹੜ¤ਪਾ ਦੀ ਸਭਿਅਤਾ ਵੇਲੇ ਅਤੇ ਹੜ¤ਪਾ ਸਭਿਅਤਾ ਵੇਲ਼ੇ ਇਹ ਵਿਉਪਾਰ ਦੂਰ ਦੇਸ਼ਾਂਤਰ ਤ¤ਕ ਫੈਲ ਗਿਆ। ਵਪਾਰ ਅਤੇ ਜਿਆਦਾ ਹਾਸਿਲ ਕਰਨ ਦੀ ਲਾਲਸਾ ਕਾਰਨ ਯੁ¤ਧਾਂ ਦੇ ਦੌਰ ਚ¤ਲੇ ਅਤੇ ਰਾਜਨੀਤਕ ਸਰਹ¤ਦਾਂ ਉਸਰੀਆਂ। ਪਰ ਪਹਿਲਾਂ ਸਰਹ¤ਦਾਂ ਸਿਰਫ ਭੂਗੋਲਿਕ ਹੀ ਸਨ। ਇਸ ਸਭਿਅਤਾ ਦੇ ਨਸ਼ਟ ਹੋਣ ਕਾਰਨ ਕਾਰਨਾ ਵਿਚ ਮਹਾਂ ਸੁਨਾਮੀ ਦਾ ਮ¤ਤ ਸਭ ਤੋਂ ਮਹ¤ਤਵਪੂਰਨ ਲ¤ਗਦਾ ਹੈ। ਕੁਝ ਥੇਹਾਂ ‘ਤੇ ਸਮੁੰਦਰੀ ਘੋਗੇ ਅਤੇ ਸੰਖ ਮਿਲ਼ੇ ਹਨ। ‘ਡੇਲਸ’ ਅਤੇ ਰਾਈਕਸ‘ ਵਰਗੇ ਵਿਦਵਾਨਾਂ ਨੇ ਇਸ ਮ¤ਤ ਨੂੰ ਤਰਕਪੂਰਨ ਢੰਗ ਨਾਲ਼ ਪ੍ਰਚਾਰਿਆ।
ਡਾ. ਕਿਰਨ ਕੁਮਾਰ ਥਪਆਲ ਅਤੇ ਡਾ. ਸੰਕਟਾ ਪ੍ਰਸ਼ਾਦ ਸ਼ੁਕਲ ਨੇ ਪੁਸਤਕ ‘ਸਿੰਧੂ ਸਭਿਅਤਾ’ ਵਿਚ ਇਸਦੇ ਤਬਾਹ ਹੋ ਜਾਣ ਦੇ ਕਾਰਨਾ ਦਾ ਜਿਕਰ ਕੀਤਾ ਹੈ। ਹੋਰ ਕਾਰਨਾ ਦੇ ਨਾਲ਼ ਉਹਨਾਂ ਸਭ ਤੋਂ ਵ¤ਧ ਜੋਰ ‘ਜਲ ਪ੍ਰਲਐ’ ‘ਤੇ ਦਿ¤ਤਾ।
ਸੰਭਵ ਹੈ ਕਿ ਕੋਈ ਧੂਮਕੇਤੂ ਧਤਰੀ ਨਾਲ਼ ਖਹਿ ਕੇ ਜਾਂ ਕੁਝ ਹਿ¤ਸੇ ਨਾਲ਼ ਟਕਰਾਅ ਕੇ ਲੰਘ ਗਿਆ ਹੋਵੇ ਇਸਦੀ ਅਗਨ ਨਾਲ਼ ਧਰਤੀ ਦੀ ਉ¤ਪਰੀ ਪਰਤ ਸੜ ਗਈ ਹੋਵੇਗੀ।ਅਤੇ ਸਾਗਰਾਂ ਵਿਚ ਉਛਾਲ ਆ ਕੇ ਸੁਨਾਮੀ ਆ ਗਈ ਹੋਵੇਗੀ। ਹਜ਼ਰਤ ਨੂਹ ਵੇਲ਼ੇ ਦੇ ਕਿਸੇ ਵਿਨਾਸ਼ਕਾਰੀ ਤੂਫਾਨ ਦਾ ਜਿਕਰ ਮਿ¤ਥਾਂ ਵਿਚ ਮਿਲ਼ਦਾ ਹੈ। ਕਹਿੰਦੇ ਹਨ ਕਿ ਕੇਵਲ ਇਸ ਤੂਫਾਨ ‘ਚੋਂ ਉਹੋ ਹੀ ਬਚ ਸਕੇ ਜੋ ਹਜ਼ਰਤ ਨੂਹ ਦੇ ਬੇੜੇ ‘ਚ ਸਵਾਰ ਸਨ।
ਪੰਜਾਬੀ ਦੇ ਪ੍ਰਸਿ¤ਧ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦੀ ਲੰਮੀ ਕਵਿਤਾ ‘ਮੌਤ ਅਤੇ ਥਲਾਂ ਦੇ ਰਾਹ’ ਵਿਚ ਲਿਖਦੇ ਹਨ:
ਫੇਰ ਮੇਰੀ ਜਾਨ ‘ਤੇ ਲਰਜ਼ੇ
ਨੂਹ ਵੇਲ਼ੇ ਦੇ ਪਾਣੀ
ਕੋਟ ਵਾਰ ਹਫ ਜਿੰਦ ਗਗਨਾ ਦੀ
ਮੰਝਧਾਰੀਂ ਕੁਮਲਾਣੀ
ਨੂਹ ਦਾ ਬੇੜਾ ਤੋੜ ਕੇ ਗਰਜੇ
ਅੰਬਰੋਂ ਪਰੇ ਅੰਧਾਰੀ
ਦਿਲ ਮੇਰੇ ਤੋਂ ਝ¤ਲ ਨਾ ਹੋਈ
ਸਮਿਆਂ ਦੀ ਕਿਲਕਾਰੀ
ਮੇਰੀ ਹੋਸ਼ ਦੇ ਬੂਹੇ ਮੋਈਆਂ
ਮਜ੍ਹਬਾਂ ਦੀਆਂ ਪਰਵਾਜਾਂ
ਘਾਇਲ ਕਰੇ ਕਸਕਾਂ ਨੇ ਸਾਗਰ
ਸੰਗ ਸੁਹਾਣੇ ਰਾਜਾਂ
ਭਾਰ ਪਹਾੜਾਂ ਹੇਠਾਂ ਸੁ¤ਤੇ
ਬਾਲ-ਵਰੇਸ ਦੇ ਹਾਣੀ!
ਮਲਿਆਂ ਦੇ ਵਿਚ ਨਦੀਆਂ ਸਾਮ੍ਹੇ
ਮੰਗਦੇ ਮਰ ਗਏ ਪਾਣੀ।

Send this to a friend