ਧਰਮ ਸ਼ੁਰੂ ਤੋਂ ਹੀ ਇਕ ਅਜਿਹਾ ਵਿਸ਼ਾ ਰਿਹਾ ਹੈ, ਜਿਸ ਤੇ ਹਮੇਸ਼ਾ ਇਨਸਾਨੀ ਮਤ ਵਿਚ ਆਪਸ ਵਿਚ ਮਤਭੇਦ ਹੀ ਰਿਹਾ ਹੈ । ਇਨਸਾਨ ਨੇ ਆਪਣੇ ਆਪ ਨੂੰ ਇਸ ਵਿ¤ਚ ਆਸਤਿਕ ਅਤੇ ਨਾਸਤਿਕ ਦੋ ਕਿਸਮਾਂ ਵਿਚ ਵੰਡ ਲਿਆ ਹੈ। ਪਰ ਕੋਈ ਆਸਤਿਕ ਹੋਏ ਜਾ ਨਾਸਤਿਕ ਦੋਹਾਂ ਵਿਚ ਇਕ ਗ¤ਲ ਜਰੂਰ ਮੇਲ ਖਾ ਰਹੀ ਹੈ , ਤੇ ਉਹ ਹੈ ‘ਵਿਸ਼ਵਾਸ‘ । ਇਸ ਕੁਲ ਦੁਨੀਆਂ ਦਾ ਮੂਲ ਸਿਧਾਂਤ ਹੀ ਠਵਿਸ਼ਵਾਸਠ ਹੈ। ਇਕ ਆਸਤਿਕ ਇਨਸਾਨ ਇਹ ਸੋਚਦਾ ਹੈ ਕਿ ਇਕ ਪਰਮ ਪਿਤਾ ਪਰਮਾਤਮਾ ਹੈ, ਜਿਸ ਨੇ ਕਿ ਉਸ ਨੂੰ ਬਣਾਇਆ ਹੈ ਤੇ ਉਹ ਹੀ ਇਸ ਕੁਲ ਦੁਨੀਆਂ ਨੂੰ ਚਲਾ ਰਿਹਾ ਹੈ । ਸਭ ਉਸ ਦੇ ਹੀ ਹ¤ਥ ਹੈ। ਦੂਸਰੀ ਤਰਫ ਨਾਸਤਿਕ ਇਨਸਾਨ ਇਹ ਸੋਚਦਾ ਹੈ ਕਿ ਰ¤ਬ ਨੂੰ ਅ¤ਜ ਤ¤ਕ ਕਿਸੇ ਨਹੀ ਦੇਖਿਆ ਇਸ ਲਈ ਉਸ ਦੀ ਹੌਂਦ ਨਹੀਂ ਹੈ। ਅਸੀਂ ਜੋ ਵੀ ਹਾਂ ਆਪਣੇ ਆਪ ਤੋਂ ਹੀ ਹਾਂ । ਠਮੈਂਠ ਖੁਦ ਜਾਣੀ ਇਨਸਾਨ ਹੀ ਸਭ ਕੁਝ ਕਰਦਾ ਹਾਂ ਅਤੇ ਆਪਣੇ ਕੀਤੇ ਹੋਏ ਕਾਰਜਾਂ ਦਾ ਫਲ ਹੀ ਉਸਨੂੰ ਮਿਲਦਾ ਹੈ । ਇਸ ਵਿਚ ਰ¤ਬ ਦਾ ਕੋਈ ਹ¤ਥ ਨਹੀਂ। ਪਰ ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਦੋਹਾਂ ਹੀ ਧਿਰਾਂ ਦੀ ਬਸ ਸੋਚ ਹੈ , ਇਕ ਸੋਚਦਾ ਹੈ ਕਿ ਕੋਈ ਰ¤ਬ ਨਾਮਕ ਚੀਜ਼ ਸਭ ਕੁਝ ਕਰਦੀ ਹੈ ਤੇ ਦੂਜਾ ਉਹ ਜੋ ਕਹਿ ਰਿਹਾ ਹੈ ਕਿ ‘ਮੈਂਠ ਖੁਦ ਹੀ ਸਭ ਕੁ¤ਝ ਕਰ ਰਿਹਾ ਹਾਂ । ਪਰ ਮੇਰਾ ਦੋਹਾਂ ਧਿਰਾਂ ਨੂੰ ਇਹ ਸਵਾਲ ਹੈ ਕਿ ਤੁਹਾਡੇ ਅੰਦਰ ਜੋ ਇਕ ਸੋਚ ਹੈ ਉਹ ਕਿਥੋਂ ਆਈ? ਕੁ¤ਝ ਕਹਿਣਗੇ ਸੋਚ ਤਾਂ ਸਾਡੀ ਆਪਣੀ ਹੁੰਦੀ ਹੈ , ਸਾਡੇ ਦਿਮਾਗ ਵਿਚ ਚਲਦੇ ਵਿਚਾਰ , ਇਹ ਕਿਧਰੋ ਨਹੀਂ ਆਉਦੇ , ਬਸ ਚਲਦੇ ਹੀ ਰਹਿੰਦੇ ਹਨ । ਕੁਝ ਆਖਣਗੇ ਜੋ ਗਿਆਨ ਬਾਹਰੋਂ ਲੈਂਦੇ ਹਾਂ , ਉਹ ਚੀਜ਼ ਸਾਡੀ ਸੋਚ ਬਣਦੀ ਹੈ । ਪਰ ਹੁਣ ਸਵਾਲ ਇਹ ਹੈ ਕਿ ਬਾਹਰ ਦਾ ਗਿਆਨ ( ਜਿਵੇਂ ਕਿ ਕਿਤਾਬਾਂ ਚੋਂ ਲਿਆ ਗਿਆ ਜਾ ਕੋਈ ਹੋਰ ਸਾਧਨ ) ਇਹ ਵੀ ਤਾਂ ਕਿਸੇ ਦੀ ਸੋਚ ਹੀ ਹੈ । ਅਸੀਂ ਕਿਵੇ ਮਨ ਲਈਏ ਕਿ ਜੋ ਚੀਜ਼ ਦੂਸਰੇ ਨੇ ਕਹੀ ਹੈ ਉਹ ਸੋਲਾਂ ਆਨੇ ਸ¤ਚ ਹੈ । ਇਸ ਵਿਚ ਫਿਰ ਗ¤ਲ ਵਿਸ਼ਵਾਸ ਦੀ ਆ ਜਾਂਦੀ ਹੈ । ਇਨਸਾਨ ਦੋਨੋਂ ਹੀ ਠੀਕ ਹਨ ਆਸਤਿਕ ਵੀ ਅਤੇ ਨਾਸਤਿਕ ਵੀ । ਇਹ ਵਿਸ਼ਾ ਤਾਂ ਝਗੜਾ ਕਰਨ ਵਾਲਾ ਹੈ ਹੀ ਨਹੀਂ । ਪਰ ਪਤਾ ਨਹੀ ਇਸਨੂੰ ਲੈ ਕੇ ਕਿਤਨੇ ਹੀ ਲੋਕਾਂ ਨੇ ਆਪਣੀਆਂ ਜਾਨਾ ਤ¤ਕ ਗਵਾਈਆ ਹਨ । ਮਾਨਤਾ ਹੈ ਕਿ ਧੰਨੇ ਜ¤ਟ ਨੇ ਪ¤ਧਰ ਚੋ ਰ¤ਬ ਪਾ ਲਿਆ ਸੀ । ਗ¤ਲ ਤਾਂ ਸਿਰਫ ਵਿਸ਼ਵਾਸ ਦੀ ਹੁੰਦੀ ਹੈ , ਤੁਸੀਂ ਜਿਸ ਚੀਜ਼ ਵਿਚ ਪੂਰਨ ਤੌਰ ਤੇ ਵਿਸ਼ਵਾਸ ਕਰ ਉਸਨੂੰ ਆਪਣੀ ਸੋਚ ਵਿਚ ਬੈਠਾ ਲਉਗੇ ਉਹ ਹੀ ਤੁਹਾਨੂੰ ਸ¤ਚ ਲਗੇਗਾ । ਨਾਸਤਿਕ ਇਨਸਾਨ ਆਪਣੀ ਜਗ੍ਹਾ ਪੂਰਨ ਤੌਰ ਤੇ ਠੀਕ ਹਨ । ਉਹ ਆਖਦੇ ਹਨ ਕਿ ਉ¤ਚੇ ਅਸਮਾਨ ‘ਚ ਕੋਈ ਰ¤ਬ ਨਹੀਂ ਬੈਠਾ ।ਜਿਸ ਤੋਂ ਤੁਸੀਂ ਦੁਆਵਾ ਕਰ ਰਹੇ ਹੋ ਜਾਂ ਧਰਮ ਮੰਦਰਾਂ ‘ਚ ਪੈਸੇ ਦੇ ਦੇ ਉਸਨੂੰ ਆਪਣੇ ਵ¤ਲ ਖਿ¤ਚ ਰਹੇ ਹੋ। ਪਰ ਇ¤ਕ ਆਸਤਿਕ ਉਸ ਵੇਲੇ ਗਲਤ ਹੋ ਜਾਂਦਾ ਹੈ ਜਦੋਂ ਉਹ ਆਪਣੇ ਰ¤ਬ ਨੂੰ ਮੰਨਣ ਦੇ ਤਰੀਕੇ ਵਿਚ ਤਬਦੀਲੀ ਲੈ ਆਉਦਾ ਹੈ ।ਇਕ ਸ਼ਕਤੀ ਸਭ ਕੁ¤ਝ ਚਲਾ ਰਹੀ ਹੈ , ਉਸਦਾ ਕੋਈ ਰੂਪ ਰੰਗ ਨਹੀਂ । ਇਹ ਇਕ ਸਚੇ ਆਸਤਿਕ ਦੀ ਮਾਨਤਾ ਹੈ । ਪਰ ਅ¤ਜ ਕ¤ਲ ਕੁ¤ਝ ਚਤੁਰ ਤੇ ਸਮਾਜ ਨੂੰ ਖਰਾਬ ਕਰ ਰਹੇ ਲੋਕਾਂ ਨੇ ਸਾਡੀ ਸੋਚ ਨੂੰ ਗਲਤ ਦਿਸ਼ਾ ਵ¤ਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਭੋਲੇ – ਭਾਲੇ ਲੋਕਾਂ ਦੇ ‘ਬਰੇਨ ਵਾਸ਼ ‘ ਕਰ ਇਸਨੂੰ ਕਮਾਈ ਦਾ ਇਕ ਸਾਧਨ ਬਣਾ ਲਿਆ ਹੈ ਰ¤ਬ । ਪਰ ਸਵਾਲ ਇਹ ਹੈ ਕਿ ਜੇਕਰ ਰ¤ਬ ਸਭ ਤੋਂ ਵ¤ਡਾ ਹੈ , ਤਾਂ ਸਾਨੂੰ ਉਸਨੂੰ ਪੈਸੇ ਜਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਕੇ ਖੁਸ਼ ਕਰਨ ਦੀ ਕੀ ਲੋੜ ਹੈ ? ਆਖਰ ਇਹ ਚੀਜ਼ਾਂ ਤਾਂ ਉਸ ਦੀ ਹੀ ਦੇਣ ਹੈ , ਫਿਰ ਉਸਨੂੰ ਹੀ ਉਸਦੀ ਚੀਜ਼ ਦਾ ਛੋਟਾ ਜਿਹਾ ਹਿ¤ਸਾ ਦੇ ਕੇ ਕਿਵੇਂ ਖੁਸ਼ ਕੀਤਾ ਜਾ ਸਕਦਾ ਹੈ ? ਇਹ ਸਭ ਗ¤ਲਾਂ ਵਿਚਾਰਨ ਯੋਗ ਹਨ। ਨਾਸਤਿਕ ਇਨਸਾਨ ਇਨ੍ਹਾਂ ਗ¤ਲਾਂ ਨੂੰ ਜਿਆਦਾ ਤਵਜੋਂ ਦਿੰਦਾ ਹੈ । ਪਰ ਕੁਝ ਨਾਸਮਝ ਲੋਕ ਇਨ੍ਹਾਂ ਗ¤ਲਾਂ ਦੀ ਡੂੰਘਾਈ ਨੂੰ ਨਹੀਂ ਸਮਝਦੇ ਤੇ ਇਨ੍ਹਾਂ ਗ¤ਲਾਂ ਨੂੰ ਪਰਮਪਰਾ ਦਾ ਰੂਪ ਦੇ ਦਿੰਦੇ ਹਨ । ਸਾਡੀ ਇਸੇ ਸੋਚ ਨੇ ਹੀ ਅ¤ਜ ਘਰ ਘਰ ਵਿਚ ਡੇਰਾਵਾਦ ਅਤੇ ਪਖੰਡ ਪੁਣੇ ਨੂੰ ਜਨਮ ਦਿ¤ਤਾ ਹੈ । ਆਸਤਿਕ ਇਨਸਾਨ ਗਲਤ ਨਹੀਂ ਹੁੰਦਾ , ਉਸ ਅੰਦਰ ਇ¤ਕ ਆਸ ਤੇ ਵਿਸ਼ਵਾਸ ਹੁੰਦਾ ਹੈ । ਪਰ ਸਮਝਣ ਦੀ ਗ¤ਲ ਇਹ ਹੈ ਕਿ ਤੁਸੀਂ ਆਸ ਤੇ ਵਿਸ਼ਵਾਸ ਕਿਸ ਉ¤ਤੇ ਰ¤ਖ ਰਹੇ ਹੋ ਅਤੇ ਕਿਸ ਢੰਗ ਨਾਲ ਰ¤ਖ ਰਹੇ ਹੋ । ਮੈਂ ਦੇਖਿਆ ਹੈ ਕਿ ਕੁਝ ਲੋਕ ਆਖਣਗੇ ਕਿ ਏਨੇ ਪਾਠ ਕਰ ਲਉ ਤੁਹਾਡੇ ਕੰਮ ਪੂਰੇ ਹੋ ਜਾਣਗੇ । ਇ¤ਥੇ ਉ¤ਥੇ ਕੁ¤ਝ ਸਮਾਨ ਰ¤ਖ ਆਉ ਤਾਂ ਪ੍ਰੇਸ਼ਾਨੀ ਘ¤ਟ ਜਾਏਗੀ । ਕੀ ਅਸੀਂ ਕਦੇ ਸੋਚਿਆ ਇਹ ਕਿਵੇਂ ? ਇਥੇ ਹੀ ਸਮ¤ਸਿਆ ਹੈ ਅਸੀਂ ਚੀਜ਼ ਦੀ ਡੂੰਘਾਈ ਤ¤ਕ ਜਾਣ ਦੀ ਕੋਸ਼ਿਸ਼ ਨਹੀਂ ਕਰਦੇ । ਕਿ ਉਹ ਰ¤ਬ ਜਿਸਨੂੰ ਤੁਸੀਂ ਸਭ ਕੁਝ ਦੇਣ ਆਲਾ ਮੰਨਦੇ ਹੋ । ਉਹ ਕੁ¤ਝ ਸਮਾਨ ਤੇ ਚੜਾਵੇ ਨਾਲ ਖੁਸ਼ ਹੋ ਜਾਵੇਗਾ ? ਨਹੀਂ ! ਇਹ ਸਿਰਫ਼ ਤੁਹਾਡੇ ਅੰਦਰ ਦਾ ਵਿਸ਼ਵਾਸ ਹੈ । ਵਿਸ਼ਵਾਸ ਤੋਂ ਸਿਵਾਏ ਕੁ¤ਝ ਵੀ ਨਹੀ , ਫਿਰ ਚਾਹੇ ਕੋਈ ਆਸਤਿਕ ਹੈ ਜਾ ਨਾਸਤਿਕ । ਇਸ ਲਈ ਇਹੋ ਜਿਹੇ ਮੁਦਿਆਂ ਤੇ ਝਗੜਾ ਕਰਨਾ ਹੀ ਬੇਕਾਰ ਹੈ । ਇਹ ਸਾਡੀ ਸੋਚ ਦੀ ਮੂਰਖਤਾ ਨੂੰ ਦਰਸ਼ਾਵੇਗੀ। ਸਾਨੂੰ ਸਭ ਨੂੰ ਮਿਲ ਕੇ ਪਖੰਡਵਾਦ ਅਤੇ ਝੂਠ ਦੇ ਖਿਲਾਫ ਲੜਨਾ ਚਾਹੀਦਾ ਹੈ ਨਾ ਕਿ ਖੁਦ ਹੀ ਆਸਤਿਕ ਨਾਸਤਿਕ ਦੇ ਨਾਮਾ ਵਿਚ ਉਲਝ ਕੇ ਸ਼ਾਂਤੀ ਨੂੰ ਭੰਗ ਕਰਨਾ । ਸਾਡਾ ਟੀਚਾ ਧਰਮ ਦੇ ਨਾ ਤੇ ਹੋ ਰਹੀ ਲੁ¤ਟ ਕਸੁ¤ਟ ਨੂੰ ਖਤਮ ਕਰਨਾ ਹੋਣਾ ਚਾਹੀਦਾ ਹੈ । ਵਰਨਾ ਅਸੀਂ ਆਪਸ ਵਿਚ ਆਸਤਿਕ ਨਾਸਤਿਕ ਦੇ ਭੇਦਾਂ ਵਿਚ ਹੀ ਉਲਝੇ ਰਹਿ ਜਾਵਾਂਗੇ ਤੇ ਕੁਝ ਗਲਤ ਲੋਕ ਇਸ ਦਾ ਫਾਇਦਾ ਉਠਾ ਸਮਾਜ ਵਿ¤ਚ ਅਸ਼ਾਂਤੀ ਫੈਲਾਉਣ ਵਿਚ ਕਾਮਯਾਬ ਹੋ ਜਾਣਗੇ ।