ਦੁਆਬੇ ਦਾ ਭਾਗ

ਧਰਮ, ਸੇਵਾ ਅਤੇ ਵਿਦਿਆ ਦਾ ਮਾਨਸਰੋਵਰ ਸੰਤਪੁਰਾ (ਜੱਬੜ)

ਸੰਤ ਬਾਬਾ ਭਾਗ ਸਿੰਘ ਵਿਦਿਅਕ ਅਦਾਰੇ ਦੁਆਬਾ ਖੇਤਰ ਵਿਚ ਵਿਦਿਆ ਦਾ ਉਹ ਮਾਨਸਰੋਵਰ ਹਨ, ਜਿਨ੍ਹਾਂ ਨੇ ਉ¤ਚ ਸਿ¤ਖਿਆ ਵਿਚ ਜਲੰਧਰ-ਹੁਸ਼ਿਆਰਪੁਰ ਖੇਤਰ ਨੂੰ ਪੰਜਾਬ ਦੇ ਮੋਹਰੀ ਬਣਨ ਵਿਚ ਮੁੱਢਲੀ ਭੂਮਿਕਾ ਨਿਭਾਈ ਹੈ। ਇਹ  ਨਾ ਸਿਰਫ਼ ਲੋੜਵੰਦਾਂ ਲਈ ਵਰਦਾਨ ਸਾਬਤ ਹੋਇਆ ਹੈ ਬਲਕਿ ਨੌਜਵਾਨਾਂ ਨੂੰ ਉ¤ਚ ਸਿ¤ਖਿਆ ਮੁਹ¤ਈਆ ਕਰਾ ਕੇ ਇਲਾਕੇ ਦੇ ਵਿਕਾਸ ਵਿਚ ਅਣਮੁ¤ਲਾ ਯੋਗਦਾਨ ਪਾ ਰਿਹਾ  ਹੈ। ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਕਰੀਬ 25 ਕਿਲੋਮੀਟਰ ਦੂਰ ਪਿੰਡ ਮੇਹਟੀਆਣਾ ਦੇ ਲਾਗੇ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਸੜਕ ’ਤੇ ਪਿੰਡ ਕਠਾਰ ਦੇ ਨੇੜੇ 2001 ’ਚ ਸ਼ੁਰੂ ਹੋਈ ਇਹ ਵਿਦਿਅਕ ਲਹਿਰ, ਜੰਗਲ ’ਚ ਮੰਗਲ ਲਾਉਣ ਵਾਲੀ ਗ¤ਲ ਸਾਬਤ ਹੋਈ ਹੈ।  ਇਹ ਬੂਟਾ ਹੁਣ ਏਨਾ ਫੈਲ ਗਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਸਹਿਮਤੀ ਦੇ ਦਿੱਤੀ ਹੈ।  ਅ¤ਜ ਤ¤ਕ ਦਾ ਸੰਤ ਬਾਬਾ ਭਾਗ ਸਿੰਘ ਵਿਦਿਅਕ ਅਦਾਰੇ ਦਾ ਇਹ ਸਫ਼ਰ ਇਲਾਕੇ ਦੇ ਹਰ ਵਰਗ ਲਈ ਵਰਦਾਨ ਬਣ ਚੁ¤ਕਾ ਹੈ। ਇਨਾ ਵ¤ਡਾ ਉਦਮ ਇਕ ਅਜਿਹਾ ਮੀਲਪੱਥਰ ਹੈ ਜਿਸਨੂੰ ਬਹੁਤ ਘ¤ਟ ਸਮੇਂ ਵਿਚ ਪੂਰਾ ਕਰਨਾ ਨਾਮੁਮਕਿਨ ਜਾਪਦਾ ਹੈ।  ਪਰ ਇਸ ਨਾਮੁਮਕਿਨ ਕਦਮ ਨੂੰ ਮਹਾਪੁਰਸ਼ਾਂ ਨੇ ਸੌਖਾ ਬਣਾ ਦਿ¤ਤਾ।  ਗੁਰੂ ਸਾਹਿਬਾਨ ਦੇ ਸਿਧਾਂਤਾ ਅਨੁਸਾਰ ਸੰਤ ਬਾਬਾ ਭਾਗ ਸਿੰਘ ਜੀ ਨੇ ਔਰਤਾਂ ਦੀ ਤਰ¤ਕੀ ਲਈ ਅਤੇ ਵਿ¤ਦਿਆ ਦੇ ਪਸਾਰ ਲਈ ਵਿਸ਼ੇਸ਼ ਯਤਨ ਆਰੰਭੇ। ਇਸੇ ਸਿਲਸਿਲੇ ਅਧੀਨ ਸੰਨ 1954 ਈਸਵੀ ਨੂੰ ਸੰਤਪੁਰਾ ਵਿਖੇ ਲੜਕੀਆਂ ਦਾ ਸਕੂਲ ਖੋਲ੍ਹਿਆ ਗਿਆ । ਸੰਤ ਬਾਬਾ ਭਾਗ ਸਿੰਘ ਜੀ 3 ਜਨਵਰੀ 1962 ਨੂੰ ਸਵੇਰੇ 4.30 ਵਜੇ ਬ੍ਰਹਮਲੀਨ ਹੋ ਗਏ। ਸੰਤ

ਬਾਬਾ ਸੋਹਣ ਸਿੰਘ ਜੀ ਅਤੇ ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫ਼ਰ ਨੂੰ ਸੰਤਪੁਰਾ ਡੇਰੇ ਦਾ ਪ੍ਰਬੰਧ ਸੌਪਿਆ ਗਿਆ। ਸੰਤ ਬਾਬਾ ਸੋਹਣ ਸਿੰਘ ਜੀ ਦੀ ਵਡੇਰੀ ਉਮਰ ਤੇ ਸਿਹਤ ਠੀਕ ਨਾ ਹੋਣ ਕਾਰਨ ਕੁਝ ਮਹੀਨਿਆਂ ਬਾਅਦ ਹੀ ਅਕਾਲ ਚਲਾਣਾ ਕਰ ਗਏ। ਸੰਤ ਬਾਬਾ ਹਰਦਿਆਲ ਜੀ ਨੇ ਆਪਣੇ ਉ¤ਤਰਾਧਿਕਾਰੀ ਸੰਤ ਬਾਬਾ ਮਲਕੀਅਤ ਸਿੰਘ ਜੀ ਨੂੰ 5 ਸਾਲ ਦੀ ਉਮਰ ਵਿਚ ਆਪਣੀ ਦੇਖ-ਰੇਖ ਵਿ¤ਚ ਲੈ ਆਂਦਾ। ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫ਼ਰ 3 ਜਨਵਰੀ 1982 ਸਵੇਰੇ 6:45 ਵਜੇ ਬ੍ਰਹਮਲੀਨ ਹੋ ਗਏ। 19 ਜਨਵਰੀ 1982 ਨੂੰ ਸੰਤ ਬਾਬਾ ਮਲਕੀਅਤ ਸਿੰਘ ਜੀ ਨੂੰ ਡੇਰੇ ਦੇ ਮੁਖ-ਸੇਵਾਦਾਰ ਵਜੋਂ ਸੰਗਤਾਂ ਨੇ ਚੁਣਿਆ ਤੇ ਦਸਤਾਰਬੰਦੀ ਕੀਤੀ ਗਈ । ਸੰਤ ਬਾਬਾ ਮਲਕੀਅਤ ਸਿੰਘ ਜੀ ਨੇ ਡੇਰਾ ਸੰਤ ਬਾਬਾ ਭਾਗ ਸਿੰਘ ਨੂੁੰ ਧਰਮ ਦੇ ਨਾਲ-ਨਾਲ ਵਿਦਿਆ ਅਤੇ ਸੇਵਾ ਦੇ ਖੇਤਰ ਵਿੱਚ ਕਾਰਜਸ਼ੀਲ ਕਰਕੇ ਨਵੀਂ ਦਿਸ਼ਾ ਦਿੱਤੀ। ਸੰਤ ਬਾਬਾ ਮਲਕੀਅਤ ਸਿੰਘ ਜੀ ਦੀ ਸੁਹਿਰਦ ਅਤੇ ਦੂਰਦਰਸ਼ੀ ਸੋਚ ਦੇ ਚਲਦਿਆਂ ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਸੁਸਾਇਟੀ ਬਣਾਈ ਗਈ ਜੋ ਸੰਨ 2000 ਵਿ¤ਚ ਰਜਿਸਟਰਡ ਹੋਈ,  ਅਧੀਨ ਉਤਮ ਸਿ¤ਖਿਆ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਸ ਤਹਿਤ: ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ 2003, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ (ਸੀ.ਬੀ.ਐਸ.ਈ.) 2004, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ 2005, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਐਜੂਕੇਸ਼ਨ 2005, ਮਾਤਾ ਸਾਹਿਬ ਕੌਰ ਖਾਲਸਾ ਕਾਲਜ (ਲੜਕੀਆਂ) 2007 ਅਤੇ ਸੰਤ ਬਾਬਾ ਭਾਗ ਸਿੰਘ ਰਿਸਰਚ ਐਂਡ ਡਿਵੈਲਪਮੈਂਟ
ਸੈਂਟਰ
2010
ਵਿ¤ਚ
ਸਥਾਪਤ
ਹੋਏ।

ਇਹਨਾਂ ਕਾਰਜਾਂ ਨੂੰ ਇਲਾਕੇ ਦੀਆਂ ਲੋੜਾਂ ਮੁਤਾਬਿਕ ਪੂਰੀ ਵਿਉਂਤ-ਬੰਦੀ ਨਾਲ ਆਰੰਭਿਆ ਗਿਆ ਸੀ।  ਸੰਤ ਬਾਬਾ ਮਲਕੀਅਤ ਸਿੰਘ ਜੀ ਨੇ ਇਸ ਮਿਸ਼ਨ  ਲਈ ਪਹਿਲਾਂ ਪਿੰਡ ਦੇ ਲਾਗੇ ਸੰਗਤਾਂ ਦੇ ਸਹਿਯੋਗ ਨਾਲ ਇ¤ਕ ਪੁਲ ਦੀ ਉਸਾਰੀ ਕਰਵਾਈ ਤੇ ਫਿਰ ਇ¤ਕ ਕਾਲਜ ਬਣਾਉਣ ਦਾ ਸੁਪਨਾ ਲਿਆ। ਸੰਨ 2001 ’ਚ ਸ਼ੁਰੂ ਕੀਤੇ ਗਏ,  ਇਸ ਵ¤ਡੇ  ਵਿਦਿਅਕ ਅਦਾਰੇ ਨੂੰ ਸਥਾਪਤ ਕਰਨ ਦੀ ਜ਼ਿਮੇਵਾਰੀ ਕੌਮੀ ਪ¤ਧਰ ਦੇ ਵਿ¤ਦਿਅਕ ਮਾਹਿਰ ਅਤੇ ਪ੍ਰਸ਼ਾਸਕ ਡਾ. ਐ¤ਚ.ਐ¤ਸ. ਸਾਗਰ ਨੂੰ ਸੌਂਪੀ ਗਈ। ਇ¤ਥੇ ਇੰਜੀਨੀਅਰਿੰਗ ਤੋਂ ਇਲਾਵਾ ਐਮ.ਬੀ.ਏ., ਬੀ.ਐ¤ਡ. ਅਤੇ ਲੜਕੀਆਂ ਲਈ ਨਰਸਿੰਗ ਕਾਲਜ ਤੇ +2 ਤ¤ਕ ਸਕੂਲ ਵੀ ਚਲਾਇਆ ਜਾ ਰਿਹਾ ਹੈ। ਇਨ੍ਹਾਂ ਅਦਾਰਿਆਂ ’ਚ ਕਰੀਬ ਚਾਰ ਹਜ਼ਾਰ ਬ¤ਚੇ ਸਿ¤ਖਿਆ ਲੈ ਰਹੇ ਹਨ। ਇ¤ਥੇ 500 ਮੈਂਬਰਾਂ ਦਾ ਸਟਾਫ਼ ਹੈ ਤੇ 20-25 ਕਿਲੋਮੀਟਰ ਦੇ ਘੇਰੇ ’ਚ ਪੈਂਦੇ 110 ਪਿੰਡਾ ਦੇ ਬ¤ਚੇ ਲਿਆਉਣ ਲਈ ਬ¤ਸਾਂ ਦਾ ਵੀ ਯੋਗ ਪ੍ਰਬੰਧ ਹੈ। ਇਸੇ ਸਿਲਸਿਲੇ ਨੂੰ ਅ¤ਗੇ ਤੋਰਦਿਆਂ ਤਿੰਨ ਪੁਲਾਂ ਦਾ ਨਿਰਮਾਣ, ਦੋ ਪ੍ਰਮੁ¤ਖ ਸੜਕਾਂ ਦਾ ਨਿਰਮਾਣ, ਗੁਰੂ ਨਾਨਕ ਸਾਧ ਸੰਗਤ ਹਸਪਤਾਲ ਪਿੰਡ ਕਾਲਰਾ (100 ਬਿਸਤਰ) ਤਿਆਰ ਕੀਤਾ ਗਿਆ। ਇਸ ਹਸਪਤਾਲ ਦੇ ਤਹਿਤ ਇਲਾਕੇ ਦੇ 550 ਪਿੰਡਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਇਕ ਵ¤ਡੀ ਯੋਜਨਾ ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਸੁਸਾਇਟੀ
ਦੇ
ਕਾਰਜ ਅਧੀਨ ਹੈ। ਇਸ ਨੂੰ ਹੋਰ ਅਗਾਂਹ ਵਧਾਉਣ ਲਈ 1200 ਬਿਸਤਰਿਆਂ  ਵਾਲੇ ਮਲਟੀਸਪੈਸ਼ਿਲਟੀ ਵਿਸ਼ਵ ਪ¤ਧਰੀ ਹਸਪਤਾਲ ਦੀ ਸਥਾਪਨਾ, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ, ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਪੈਰਾ-ਮੈਡੀਕਲ ਸਾਇੰਸਜ਼ ਦਾ ਸੰਕਲਪ ਹੈ।  ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਥਾਪਨਾ ਲਈ ਕਾਰਜ ਆਰੰਭ ਹੋ ਚੁਕੇ ਹਨ। ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਸੰਤ ਬਾਬਾ ਮਲਕੀਅਤ ਸਿੰਘ ਜੀ ਅਤੇ ਉ¤ਪ ਚੇਅਰਮੈਨ ਸੰਤ ਬਾਬਾ ਦਿਲਾਵਰ ਸਿੰਘ ਜੀ ਇਸ ਲਈ ਦਿਨ ਰਾਤ ਯਤਨਸ਼ੀਲ ਹਨ। ਸੁਸਾਇਟੀ ਦੇ ਸਕ¤ਤਰ ਸ. ਗੁਰਦੇਵ ਸਿੰਘ, ਜਾਇੰਟ ਸਕ¤ਤਰ ਸ.ਕੇਵਲ ਸਿੰਘ ਢਿ¤ਲੋਂ ਹਨ। ਵਿਦਿਅਕ ਸੰਸਥਾ ਦੇ ਡਾਇਰੈਕਟਰ ਜਨਰਲ ਸ. ਐ¤ਚ. ਐ¤ਸ. ਸਾਗਰ ਅਤੇ ਡਾਇਰੈਕਟਰ ਲੈਫਟੀਨੈਂਟ ਜਨਰਲ (ਰਿਟਾਰਿਡ) ਸ੍ਰੀ ਜੇ.ਐ¤ਸ. ਢਿ¤ਲੋਂ ਹਨ। ਆਉਣ ਵਾਲੇ ਸਾਲਾਂ ਵਿਚ ਸਿਹਤ ਅਤੇ ਵਿਦਿਅਕ ਖੇਤਰ ਵਿਚ ਇਸ ਸੰਸਥਾ ਦੇ ਤੇਜ਼ੀ ਨਾਲ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ, ਖਾਸ ਕਰਕੇ ਫੁ¤ਟਬਾਲ ਅਤੇ ਅਥਲੈਟਿਕਸ ਵਿਚ ਵੀ ਅਦਾਰੇ ਦੇ ੋਹੋਣਹਾਰ ਵਿਦਿਆਰਥਿਆਂ ਨੇ ਕੌਮੀ ਪ¤ਧਰ ’ਤੇ ਮ¤ਲਾਂ ਮਾਰੀਆਂ ਹਨ।
ਆਵਾਜਾਈ ਦੇ ਨਾ-ਮਾਤਰ ਸਾਧਨਾਂ ਵਾਲਾ ਇਹ ਬੀਆਬਾਨ ਜੰਗਲ ’ਚ ਹੁਣ ਲਹਿਰ ਬਹਿਰ ਹੈ,  ਨਾ ਸਿਰਫ ਆਰਥਕ ਪ¤ਖੋਂ ਸਗੋਂ ਰਸਤਿਆਂ, ਸੜਕਾਂ, ਉਪਜਾਊ ਜ਼ਮੀਨਾਂ ਅਤੇ ਵਿਦਿਅਕ ਸੰਸਥਾਵਾਂ ਤੇ ਚੰਗੀ ਸਿ¤ਖਿਆ ਦੇ ਪਸਾਰੇ ਦੇ ਪ¤ਖ ਤੋਂ ਵੀ। ਇਸ  ਨੁਹਾਰ ਨੂੰ ਨਿਖਾਰਨ ਵਿਚ ਡੇਰਾ ਸੰਤ ਬਾਬਾ ਭਾਗ ਸਿੰਘ (ਜ¤ਬੜ) ਦੀ ਭੁਮਿਕਾ ਬੇਹ¤ਦ ਅਹਿਮ ਹੈ। ਇਕ ਪਾਸੇ ਤਾਂ ਡੇਰੇ ਦੀ ਸਹਾਇਤਾ ਨਾਲ ਬਣੀਆਂ ਇਲਾਕੇ ਦੀਆਂ ਸੜਕਾਂ ਕੁਦਰਤੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ ਦੂਜੇ ਪਾਸੇ ਸੰਤ ਬਾਬਾ ਮਲਕੀਅਤ ਸਿੰਘ ਜੀ ਦੇ ਉ¤ਦਮ ਨਾਲ ਉਸਾਰੇ ਗਏ ਪੁਲਾਂ ਨੇ ਆਵਾਜਾਈ ਨੂੰ ਹੋਰ ਅਰਾਮ ਦਾਇਕ ਅਤੇ ਖੂਬਸੂਰਤ ਹੀ ਨਹੀਂ ਬਣਾਇਆ ਸਗੋਂ ਇਸ ਨਾਲ ਵੀ ਇਲਾਕੇ ਦਾ ਕੁਦਰਤੀ ਸੁਹ¤ਪਣ ਨਿ¤ਖਰ ਆਇਆ ਹੈ। ਡੇਰਾ ਸੰਤ ਬਾਬਾ ਭਾਗ ਸਿੰਘ ਦੀਆਂ ਸਰਗਰਮੀਆਂ ਨੇ ਇਕ ਅਣਗੌਲੇ ਇਲਾਕੇ ਨੂੰ ਪੂਰੀ ਦੁਨੀਆਂ ਦੀ ਪਹੁੰਚ ਅਤੇ ਨਜ਼ਰ ਵਿਚ ਕਰ ਦਿ¤ਤਾ ਹੈ। ਸੰਤਾਂ ਵੱਲੋਂ ਆਰੰਭੇ ਸੇਵਾ ਦੇ ਵੱਡੇ  ਕਾਰਜਾ ਨੂੰ ਖੇਤਰ ਵਿਚ ਇਕ ਇਨਕਲਾਬ ਹੀ ਅਖਿਆ ਜਾ ਸਕਦਾ ਹੈ। ਸੰਤ ਬਾਬਾ ਮਲਕੀਅਤ ਸਿੰਘ ਜੀ ਨੇ ਇਲਾਕੇ ਨੂੰ ਗੁਰੂ ਸਾਹਿਬਾਨ ਦਾ ਰੂਹਾਨੀ ਸੰਦੇਸ਼ ਦੇਣ ਤੋਂ ਇਲਾਵਾ, ਬ¤ਚਿਆਂ ਨੂੰ ਆਧੁਨਿਕ ਰੁਜ਼ਗਾਰ-ਮੁੱਖੀ ਸਿ¤ਖਿਆ ਦੇਣ ਦੇ ਖੇਤਰ ਵਿਚ ਵੀ ਵ¤ਡਾ ਕਾਰਜ ਕੀਤਾ ਹੈ। ਇਸ ਉਦਮ ਨੂੰ ਸਭ ਤੋਂ ਵ¤ਡੀ ਸਫ਼ਲਤਾ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਨੂੰ ਯੂਨੀਵਰਸਿਟੀ ਬਣਾਏ ਜਾਣ ਲਈ ਦਿ¤ਤੀ ਗਈ ਹਰੀ ਝੰਡੀ ਨਾਲ ਮਿ¤ਲੀ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਚੈਰੀਟੇਬਲ ਅਤੇ ਪੇਂਡੂ ਯੂਨੀਵਰਸਿਟੀ ਹੋਵਗੀ ਜਿਸ ਦੇ ਹੋਂਦ ’ਚ ਆਉਣ ਨਾਲ ਸੂਬੇ ਦੇ ਪੇਂਡੂ ਇਲਾਕਿਆਂ ’ਚ ਵਿਦਿਆ ਅਤੇ ਰੋਜ਼ਗਾਰ ਦੀ ਲਹਿਰ ਹੋਰ ਮਜ਼ਬੂਤੀ ਫੜੇਗੀ। 225 ਏਕੜ ’ਚ ਫੈਲਿਆ ਸੰਤ ਬਾਬਾ ਭਾਗ ਸਿੰਘ ਐਜੁਕੇਸ਼ਨਲ ਕੰਪਲੈਕਸ ਲੰਬੇ ਸਮੇਂ ਤੋਂ ਵਿਦਿਆ ਨੂੰ ਇ¤ਕ ਮਿਸ਼ਨ ਵਜੋਂ ਲੈਂਦਾ ਆ ਰਿਹਾ ਹੈ। ਇਹ ਅਦਾਰਾ  ਵਿਦਿਆ ਦੇ ਵਪਾਰੀਕਰਨ ਨੂੰ ਰੋਕਣ ਲਈ ਇਕ ਮਿਸਾਲ ਹੈ। ਸੇਵਾ ਦੇ ਇਸ ਮਿਸ਼ਨ ਨੂੰ ਸੰਤ ਮਹਾਂਪੁਰਸ਼ ਬਾਬਾ ਮਲਕੀਅਤ ਸਿੰਘ ਜੀ ਨੇ ਜਿਸ ਤਨਦੇਹੀ ਨਾਲ ਨਿਭਾਇਆ ਹੈ ਉਸਦੀ ਆਮ ਇਨਸਾਨ ਕਲਪਨਾ ਵੀ ਨਹੀਂ ਕਰ ਸਕਦਾ। ਜਿਸ ਦੂਰਦਰਸ਼ੀ ਸੋਚ ਨੂੰ ਲੈ ਕੇ ਬਾਬਾ ਜੀ ਨੇ ਇਹ ਕਾਰਜ਼ ਆਰੰਭਿਆ ਹੈ ਪਰਮਾਤਮਾ ਉਨ੍ਹਾਂ ਨੂੰ ਆਪਾਰ ਹਿੱਮਤ ਅਤੇ ਸ਼ਕਤੀ ਬਖਸ਼ਣ ਕੇ ਉਹ ਇਸ ਅਦਾਰੇ ਨੂੰ ਹੋਰ ਉਚਾਈਆਂ ’ਤੇ ਲੈ ਜਾਣ।

Send this to a friend