April 24, 2026 1:19 pm

ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁੱਖ ਗੇਟ ਦਾ ਉਦਘਾਟਨੀ ਸਮਾਰੋਹ ਆਯੋਜਿਤ

ਕਾਦੀਆਂ, 28 ਜੁਲਾਈ (ਮੁਨੀਰਾ ਸਲਾਮ, ਰਾਜੂ ਖਹਿਰਾ)- ਅੱਜ ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁਖ ਗੇਟ ਦਾ ਓਦਘਾਟਨੀ ਸਮਾਰੋਹ  ਆਯੋਜਿਤ ਕੀਤਾ ਗਿਆ। ਅੱਜ ਦੇ ਇਸ ਓੁਦਘਾਟਨੀ ਸਮਾਰੋਹ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ ਵਿਸ਼ੇਸ਼ ਤੋਰ ਤੇ ਪਹੂੰਚੇ  ਅਤੇ ਇਸ ਸਮਾਰੋਹ ਵਿਚ ਬਤੋਰ ਮੁਖ ਮਹਿਮਾਨ ਸ਼ਾਮਿਲ ਹੋਏ । ਇਸ ਮੋਕੇ ਕਾਲਜ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ । ਇਸ ਮੋਕੇ ਸ਼੍ਰੀ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ   ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਸਿਖ ਨੈਸ਼ਨਲ ਕਾਲਜ ਵਿਖੇ ਪੁਜੇ ਹਨ । ਓਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆ ਇਕ ਵਪਾਰ ਬਣ ਗਈ ਹੈ ।ਅਜ ਦੇਸ਼ ਦੇ ਭਵਿਖ ਨੂੰ ਸਵਾਰਣ ਅਤੇ ਬਚਾਓਣ ਲਈ ਗੁਣਾਤਮਕ ਸਿਖਿਆ ਦੀ ਲੋੜ ਹੈ । ਚੰਗੇ ਚਰਿਤਰ ਵਾਲੇ ਨਾਗਰਿਕ ਬਨਾਓਣ ਲਈ ਸਿਖਿਆ ਸੰਸਥਾਵਾਂ ਆਪਣਾ ਵਧ ਤੋਂ ਵਧ ਯੋਗਦਾਨ ਪਾਓੁਣ । ਓਹਨਾਂ ਨੋਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਸਿਖਿਆ ਰਾਂਹੀ ਰੋਜਗਾਰ ਜਰੂਰ ਪ੍ਰਾਪਤ ਕਰਨ ਪਰ ਗਿਆਨ ਰਾਂਹੀ ਆਪਣਾ ਜੀਵਨ ਰੋਸ਼ਨ ਕਰਨ ।ਓਹਨਾਂ ਕਿਹਾ ਕਿ ਕਾਦੀਆਂ ਇਕ ਮੁਕਦਸ ਸ਼ਹਿਰ ਹੈ ਅਤੇ ਇਸ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿਤਾ ਹੈ । ਓਹਨਾਂ ਕਿਹਾ ਕਿ ਕਾਦੀਆਂ ਨੂੰ ਜਿਥੇ ਅਸੀ ਸੂੰਦਰ ਸ਼ਹਿਰ ਬਨਾਓਣਾ ਹੈ  ਓਥੇ ਬਟਾਲਾ ਸ਼ਹਿਰ ਦੀ ਵੀ ਨੁਹਾਰ ਬਦਲੀ ਜਾਵੇਗੀ  । ਇਸ ਮੋਕੇ ਓਹਨਾਂ ਇਸ ਗਲ ਤੇ ਵੀ ਚਿੰਤਾ ਜਤਾਈ ਕਿ ਸਾਡੇ ਵਿਸ਼ੇਸ਼ ਕਰ ਪੰਜਾਬ ਤੋਂ ਲਗਭਗ  ਸਾਲਾਨਾ ਇਕ ਲਖ ਦੇ ਕਰੀਬ ਨੋਜਵਾਨ ਡਿਗਰੀਆਂ ਕਰਨ ਲਈ ਵਿਦੇਸ਼ਾਂ ਵਿਚ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਰਹੇ ਹਨ ਸਮਾਗਮ ਦੀ ਪ੍ਰਧਾਨਗੀ ਕਰਦੇ ਕੈਬਿਨੇਟ ਮੰਤਰੀ ਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਮਾਨ ਮਹਿਸੂਸ ਹੂੰਦਾ ਹੈ ਕਿ ਮੈਂ ਇਸ ਕਾਲਜ ਦਾ ਵਿਦਿਆਰਥੀ ਹਾਂ । ਕਾਲਜ ਦੀ ਇਤਿਹਸਿਕ ਪਛਾਣ ਰਖਦਾ ਹਾਂ ਓਹ ਇਸ  ਦੇ ਵਿਕਾਸ ਲਈ ਬਣਦਾ ਯੋਗਦਾਨ ਪਾਓਂਦੇ ਰਹਿਣਗੇ । ਓਹਨਾਂ ਕਿਹਾ ਕਿ ਪੰਜਾਬ ਦੇ ਲੋਕ ਧੀਆਂ ਨੂੰ ਵਧ ਤੋਂ ਵਧ ਸਿਖਿਅਤ ਕਰਨ ।ਓਚੀਆਂ ਇਮਾਰਤਾਂ ਚੰਗੇਇਸ ਮੋਕੇ  ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ ਨੇ ਵੀ ਸੰਬੋਧਿਤ  ਕਰਦਿਆਂ ਅਤੇ ਸ ਤ੍ਰਿਪਤ ਰਾਜਿੰਦਰ  ਸਿੰਘ ਬਾਜਵਾ ਦਾ  ਸਵਾਗਤ ਕੀਤਾ। ਇਸ ਓਦਘਾਟਨੀ ਸਮਾਰੋਹ ਦੇ ਸਮਾਪਨ ਮੋਕੇ ਡਾ ਬਲਚਰਨਜੀਤ ਸਿੰਘ  ਭਾਟੀਆ ਸਕਤਰ ਸਥਾਨਿਕ ਮੈਨੇਜਮੈਂਟ ਕਮੇਟੀ ਕਾਦੀਆਂ  ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ , ਅਜ ਇਸ ਮੋਕੇ ਨਗਰ ਕੋਸੰਲ ਪ੍ਰਧਾਨ ਸ ਜਰਨੈਲ ਸਿੰਘ  ਮਾਹਲ ,ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ , ਮਡਿੀਆ ਸਲਾਹਕਾਰ ਐਮ ਐਲ ਸ਼ਰਮਾ , ਮੈਂਬਰ ਜਸਬੀਰ ਸਿੰਘ ਰਿਆੜ , ਸ ਹਰਦੀਪ ਸਿੰਘ ਬੁਟਰ , ਅਰਦਮਨ ਜੀਤ ਸਿੰਘ ਸੰਧੂ , ਇੰਜੀ ਨਰਿੰਦਰਪਾਲ ਸਿੰਘ ਸੰਧੂ , ਅੰਗਰੇਜ ਸਿੰਘ ਬੋਪਾਰਾਏ ਨੈਸ਼ਨਲ ਅਵਾਰਡੀ  ਸਾਬਕਾ  ਪ੍ਰਿੰਸੀਪਲ  , ਸਕਤਰ ਜਮਾਤ ਅਹਿਮਦੀਆ ਮੁਨੀਰ ਅਹਿਮਦ ਹਾਫਿਜਾਬਾਦੀ , ਡਿਪਟੀ ਸਕਤਰ ਰਫੀਕ ਅਹਿਮਦ ਬੇਗ ,ਨਿਰੰਕਾਰ ਸਿੰਘ ਐਸ ਐਮ ਓ ਕਾਦੀਆਂ ,  ਮਾਸਟਰ ਗੁਰਨਾਮ ਸਿੰਘ , ਰਾਜੀਵ ਬਜਾਜ  ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਿਰ ਸੀ।

Send this to a friend