ਤਰਨਤਾਰਨ, 8 ਫਰਵਰੀ (ਬਲਵਿੰਦਰਜੀਤ ਸਿੰਘ ਬਜਾਜ, ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵੱਲੋਂ ਬੀਤੇ ਸੱਤ ਸਾਲਾਂ ਦੌਰਾਨ ਬਿਜਲੀ, ਉਦਯੋਗ, ਖੇਤੀਬਾੜੀ, ਸਿਹਤ, ਸਿੱਖਿਆ, ਜਨ ਸਿਹਤ, ਪੇਂਡੂ ਵਿਕਾਸ, ਸੜਕਾਂ ਤੇ ਆਵਾਜਾਈ ਦੇ ਵੱਡੇ ਪ੍ਰੋਜੈਕਟ ਮਨਜੂਰ ਕਰਕੇ ਪੰਜਾਬ ਦੇ ਮੁੱਢਲੇ ਢਾਂਚੇ ਨੂੰ ਮਜਬੂਤ ਕਰਨ ਦੇ ਨਾਲ-ਨਾਲ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਹਨ ਅਤੇ ਆਉਂਦੇ ਥੋੜੇ ਸਮੇਂ ਵਿਚ ਸੂਬੇ ਅੰਦਰ ਬਿਜਲੀ ਦਾ ਉਤਪਾਦਨ ਵਧਾ ਕੇ ਬਿਜਲੀ ਸਰਪਲਸ ਸੂਬਾ ਹੋ ਜਾਵੇਗਾ।ਇਹ ਵਿਚਾਰ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸੂਚਨਾ ਤਕਨਾਲੋਜੀ ਮੰਤਰੀ ਪੰਜਾਬ ਨੇ ਅੱਜ ਪਿੰਡ ਕੈਰੋਂ ਵਿਖੇ ਮਹਾ ਪੰਜਾਬ ਦੇ ਨਾਇਕ ਲੋਹ ਪੁਰਸ਼, ਪੰਜਾਬ ਵਿਚ ਸਿੱਖਿਆ, ਉਦਯੋਗ,
ਸਿੰਚਾਈ, ਆਵਾਜਾਈ ਅਤੇ ਹਰੇ ਇਨਕਲਾਬ ਦੇ ਮੋਢੀ ਸ. ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਸਲਾਨਾ 49ਵੀਂ ਬਰਸੀ ਦੇ ਮੌਕੇ ’ਤੇ ਉਨ੍ਹਾਂ ਦੀ ਯਾਦਗਾਰ ’ਤੇ ਫੁੱਲ ਮਾਲਾਵਾਂ ਚੜਾਉਣ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਇਕੱਤਰ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ. ਕੈਰੋਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪੱਟੀ ਵਿਖੇ ਭਾਰਤੀ ਰੇਲਵੇ ਵੱਲੋਂ ਰੇਲਵੇ ਡੱਬਿਆਂ ਦੀ ਮੁਰੰਮਤ ਕਰਨ ਦਾ ਕਾਰਖਾਨਾ ਲਗਾਉਣ ਦੀ ਤਜਵੀਜ ਹੈ ਅਤੇ ਇਸ ਸੰਬੰਧੀ ਉਨ੍ਹਾਂ ਵੱਲੋਂ ਕੇਂਦਰੀ ਰੇਲ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਕਾਰਖਾਨੇ ਦੇ ਖੁੱਲ੍ਹ ਜਾਣ ਨਾਲ ਇਲਾਕੇ ਦੇ 1000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਇਸ ਮੌਕੇ ’ਤੇ ਬਾਬਾ ਸਰੂਪ ਸਿੰਘ ਜੀ ਨੇ ਬਿਧੀ ਚੰਦ ਸੰਪਰਦਾਇ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ’ਤੇ ਸ. ਗੁਰਪ੍ਰਤਾਪ ਸਿੰਘ ਗੁੱਡੂ, ਸ. ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ.ਜੀ.ਪੀ.ਸੀ., ਸ. ਅਜੇਪਾਲ ਸਿੰਘ ਮੀਰਾਕੋਟ, ਸ. ਗੁਰਸੰਦੀਪ ਸਿੰਘ ਸੰਨੀ, ਸ੍ਰੀ ਸੁਰਿੰਦਰ ਕੁਮਾਰ ਛਿੰਦਾ ਡਾਇਰੈਕਟਰ ਪਨਸਪ, ਸ. ਗੁਰਮੁੱਖ ਸਿੰਘ ਘੁੱਲਾ ਬਲੇਹਰ ਸਿਆਸੀ ਸਕੱਤਰ, ਸ. ਜਸਬੀਰ ਸਿੰਘ ਢੋਟੀਆਂ ਚੇਅਰਮੈਨ, ਸ੍ਰੀ ਗੁਰਚਰਨ ਸਿੰਘ ਚੰਨ, ਸ. ਅਵਤਾਰ ਸਿੰਘ ਅਜ਼ਾਦ, ਸ. ਕੁਲਦੀਪ ਸਿੰਘ ਸਰਪੰਚ, ਸ. ਪ੍ਰਭਦੀਪ ਸਿੰਘ ਸੋਨੂੰ ਸਰਪੰਚ ਸੁਰਸਿੰਘ, ਸ. ਸੁਖਪਾਲ ਸਿੰਘ ਲੱਧੂ, ਸ. ਹਰਪਾਲ ਸਿੰਘ ਡਲੀਰੀ, ਸ. ਤਰਸੇਮ ਸਿੰਘ ਠੇਕੇਦਰ, ਸ. ਗੁਰਮੇਜ ਸਿੰਘ ਬੈਂਕਾ ਸਰਪੰਚ, ਸ. ਹਰਜੀਤ ਸਿੰਘ ਬੱਬੀ ਸਰਪੰਚ ਬੂੜ ਚੰਦ, ਸ. ਮਨਜੀਤ ਸਿੰਘ ਬੱਬੀ ਅਕਾਲੀ ਆਗੂ, ਸ. ਭੁਪਦਿੰਰ ਸਿੰਘ ਮਿੰਟੂ ਮਾਹੀ ਰਿਜੋਰਟ, ਸ. ਵਿਕਰਮ ਵਿੱਕੀ ਆਦਿ ਹਾਜਰ ਸਨ।