Skip to content
Independent perspectives. Global stories.
BREAKING

ਸੀਵਰੇਜ ‘ਚ ਡਿੱਗਣ ਕਾਰਨ ਬੱਚੀ ਦੀ ਮੌਤ

Share this story

ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਪੀ.ਟੀ.)-ਸਥਾਨਕ ਆਦਰਸ਼ ਨਗਰ ਦੀ ਗਲੀ ਨੰਬਰ ਇੱਕ ਵਿਖੇ ਸੀਵਰੇਜ ਦੇ ਖੁੱਲੇ ਮੇਨਹੋਲ ‘ਚ ਡਿੱਗਣ ਕਾਰਨ ਮੰਗਲਵਾਰ ਨੂੰ ਪੰਜ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ। ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆ ਮ੍ਰਿਤਕ ਬੱਚੀ ਸਿਮਰਨ ਦੇ ਪਿਤਾ ਸੋਨੂੰ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ ਅੱਠ ਵਰ੍ਹੇ ਪਹਿਲਾਂ ਪੂਨਮ ਵਾਸੀ ਜਲਾਲਾਬਾਦ ਨਾਲ ਹੋਇਆ ਅਤੇ ਉਸ ਦੇ ਦੋ ਬੱਚੇ ਇੱਕ ਛੋਟਾ ਲੜਕਾ ਅਤੇ ਇੱਕ ਲੜਕੀ ਹੈ।ਸੋਨੂੰ ਅਨੁਸਾਰ ਮੰਗਲਵਾਰ ਨੂੰ ਜਦੋਂ ਉਹ ਦੁਪਹਿਰ ਸਮੇਂ ਘਰ ਆਇਆ ਤਾਂ ਗਲੀ ‘ਚ ਸੀਵਰੇਜ ਦੀ ਚੱਲ ਰਹੀ ਸਫ਼ਾਈ ਕਾਰਨ ਕਈ ਮੇਨਹੋਲਾਂ ਦੇ ਢੱਕਣ ਖੁੱਲੇ ਹੋਏ ਸਨ। ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਬੱਚੀ ਸਿਮਰਨ ਕਾਫੀ ਸਮੇਂ ਦੀ ਦੁਕਾਨ ਤੋਂ ਬਿਸਕੁਟ ਲੈਣ ਗਈ ਹੈ, ਪਰ ਵਾਪਸ ਨਹੀਂ ਆਈ।

WRITTEN BY