ਅੰਮ੍ਰਿਤਸਰ, 8 ਮਾਰਚ (ਪੀ.ਟੀ.)-ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਅਕਾਊਂਟਂੈਟ ਸ. ਕੁਲਵੰਤ ਸਿੰਘ ਸ਼ੰਕਰਪੁਰਾ ਦੇ ਅਕਾਲ ਚਲਾਣਾ ਕਰ ਜਾਣ ਤੇ ਸ.ਦਲਮੇਘ ਸਿੰਘ, ਸ. ਰੂਪ ਸਿੰਘ,ਸ. ਸਤਿਬੀਰ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੁੰਘਾ ਅਫਸੋਸ ਪ੍ਰਗਟ ਕਰਦਿਆ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ‘ਚ ਇਨ੍ਹਾ ਅਧਿਕਾਰੀਆਂ ਨੇ ਕਿਹਾ ਕਿ ਸ. ਕੁਲਵੰਤ ਸਿੰਘ ਨੇਕ ਦਿਲ ਤੇ ਸਾਊ-ਸੁਭਾਅ ਦੇ ਮਾਲਕ ਸਨ ।ਉਹ ਹਮੇਸ਼ਾਂ ਗੁਰੂ ਭੇਅ ਵਿੱਚ ਰਹਿ ਕਿ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ ਉਨਾ ਦੇ ਅਕਾਲ ਚਲਾਣੇ ਨਾਲ ਪ੍ਰੀਵਾਰ ਰਿਸ਼ਤੇਦਾਰ ਤੇ ਸੁਨੇਹੀਆਂ ਨੂੰ ਕੱਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨਾ ਕਿਹਾ ਕਿ ਮੌਤ
ਇਕ ਅਟੱਲ ਸਚਾਈ ਹੈ ਗੁਰੂ ਦਾ ਭਾਣਾ ਮੰਨਣਾ ਹੀ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਸ. ਕੁਲਵੰਤ ਸਿੰਘ ਅਕਾਉਂਟਂੈਟ ਪਿਛਲੇ ਕੁਝ ਸਮੇਂ ਤੋਂ ਭਿਆਨਕ ਰੋਗ ਕੈਂਸਰ ਤੋਂ ਪੀੜਤ ਸਨ ਉਨਾ ਨੂੰ ਇਲਾਜ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 50 ਹਜਾਰ ਰੁਪਏ ਸਹਾਇਤਾ ਰਾਸ਼ੀ ਦਿਤੀ ਗਈ ਸੀ, ਸ. ਕੁਲਵੰਤ ਸਿੰਘ ਆਪਣੇ ਪਿਛੇ ਪਤਨੀ ਬੀਬੀ ਦਲਜੀਤ ਕੌਰ ਤੋਂ ਇਲਾਵਾ ਬੇਟਾ ਹਰਨੂਰ ਸਿੰਘ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਰੂਪ ਸਿੰਘ,ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਨੇ ਦੁਸ਼ਾਲਾ ਪਾਇਆ। ਉਨ੍ਹਾਂ ਦਾ ਅੰਤਮ ਸੰਸਕਾਰ ਬਾਅਦ ਦੁਪਹਿਰ ਸ਼ਮਸ਼ਾਨ ਭੂਮੀ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਚਾਟੀ ਵਿੰਡ ਗੇਟ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਮੌਕੇ ਸ. ਰਣਜੀਤ ਸਿੰਘ ਐਡੀ:ਸਕੱਤਰ, ਸ. ਸੁਖਦੇਵ ਸਿੰਘ ਤਲਵੰਡੀ, ਸ. ਗੁਰਚਰਨ ਸਿੰਘ, ਸ. ਬਿਜੈ ਸਿੰਘ, ਸ. ਭੁਪਿੰਦਰਪਾਲ ਸਿੰਘ ਤੇ ਸ. ਪਰਮਜੀਤ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ, , ਸ. ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ,ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟਟੈਂਡੈਂਟ,ਸ. ਕਰਨਜੀਤ ਸਿੰਘ,ਸ. ਨਿਰਮਲ ਸਿੰਘ,ਸ. ਗੁਰਮੀਤ ਸਿੰਘ ਸ. ਸੁਖਬੀਰ ਸਿੰਘ,ਸ. ਗੁਰਿੰਦਰਪਾਲ ਸਿੰਘ,ਸ. ਗੁਰਬਚਨ ਸਿੰਘ ਸ. ਗੁਰਦਿਆਲ ਸਿੰਘ ਤੇ ਸ. ਨਿਰਵੈਲ ਸਿੰਘ ਇੰਚਾਰਜ, ਸ.ਹਰਿੰਦਰਪਾਲ ਸਿੰਘ, ਸ.ਜਸਵਿੰਦਰ ਸਿੰਘ ਤੇ ਸ.ਸਤਿੰਦਰ ਸਿੰਘ ਚੀਫ ਅਕਾਊਟੈਂਟ, ਸ.ਪਰਉਪਕਾਰ ਸਿੰਘ, ਸ.ਗੋਪਾਲ ਸਿੰਘ, ਸ.ਜਤਿੰਦਰ ਸਿੰਘ ਤੇ ਸ.ਰਘਬੀਰ ਸਿੰਘ ਅਕਾਊਂਟੈਂਟ ਸ.ਰਘਬੀਰ ਸਿੰਘ ਐਡੀਸ਼ਨਲ ਮੈਨੇਜਰ, ਸ. ਬਲਵੀਰ ਸਿੰਘ ਸਾਬਕਾ ਮੀਤ ਸਕੱਤਰ ਸ੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ ਤੋਂ ਇਲਾਵਾ ਸੈਂਕੜੇ ਨਜਦੀਕੀ ਰਿਸ਼ਤੇਦਾਰ ਸਨੇਹੀ ਮੌਜੂਦ ਸਨ।