ਸ਼ੇਰਪੁਰ, 26 ਜੁਲਾਈ (ਧੀਰਜ਼ ਗੋਇਲ)- ਡਾ.ਬੀ.ਆਰ ਅੰਬੇਡਕਰ ਕਲੱਬ ਸ਼ੇਰਪੁਰ ਵੱਲੋਂ ਛੱਤਰਪਤੀ ਸਾਹੂਜੀ ਮਹਾਰਾਜ ਦੇ ਜਨਮ ਦਿਨ ਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਬਾਬਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਅੱਜ ਕਾਤਰੋਂ ਰੋਡ ਬੱਸ ਸਟੈਂਡ ਸ਼ੇਰਪੁਰ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਐਨ.ਆਰ.ਆਈ ਵਿੰਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਸੁੱਚਾ ਰਾਮ ਲੱਧੜ ਵੱਲੋਂ ਕੀਤਾ ਗਿਆ । ਇਸ ਮੋਕੇ ਸ੍ਰੀ ਲੱਧੜ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ, ਕਿਉਕਿ ਡਾ.ਅੰਬੇਦਕਰ ਨੇ ਜਿੱਥੇ ਦੱਬੇ ਕੁਚਲੇ ਲੋਕਾਂ ਨੂੰ ਉਨਾਂ ਦੇ ਹੱਕ ਲੈਕੇ ਦਿੱਤੇ ਉਥੇ ਔਰਤਾਂ ਨੂੰ ਵੀ ਪੂਰਨ ਤੋਰ ਤੇ ਆਜ਼ਾਦੀ ਲੈਕੇ ਦਿੱਤੀ । ਉਨਾਂ ਕਿਹਾ ਕਿ ਦਲਿਤ ਸਮਾਜ ਦੇ ਬੱਚਿਆਂ ਨੂੰ ਪੜਾਈ ਵੱਲ ਵਧ ਤੋਂ ਵਧ ਧਿਆਨ ਦੇਣਾ ਚਾਹੀਦਾ ਹੈ, ਇਸਤੋਂ ਇਲਾਵਾ ਡਾ. ਅੰਬੇਦਕਰ ਦੀਆਂ ਕਿਤਾਬਾਂ ਵੀ ਪੜਨੀਆਂ ਚਾਹੀਦੀਆਂ ਹਨ ਤਾਂ ਜੋਂ ਉਨਾਂ ਤੋਂ ਸੇਧ ਲੈਕੇ ਉਹ ਦੇਸ਼ ਦਾ ਨਾਮ ਉਚਾ ਕਰਨ ਸਕਣ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਐਮ.ਐਲ.ਏ ਰਾਜ ਸਿੰਘ ਖੇੜੀ , ਸੇਵਾ ਮੁਕਤ ਡੀ.ਐਚ.ਓ ਜਗਜੀਵਨ ਸਿੰਘ, ਮਾ: ਹਰਬੰਸ ਸਿੰਘ ਸ਼ੇਰਪੁਰ, ਦਰਸ਼ਨ ਸਿੰਘ ਬਾਜਵਾ, ਵਾਲੀਮੀਕੀ ਸਭਾ ਪੰਜਾਬ ਦੇ ਪ੍ਰਧਾਨ ਵਿੱਕੀ ਪਰੋਚਾ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਭੁਪਿੰਦਰ ਸਿੰਘ ਪਟਵਾਰੀ, ਰਾਮਦਾਸ ਬਿੱਟੂ, ਬਲਵੰਤ ਸਿੰਘ ਡਾਇਰਕੈਟਰ, ਰਾਮ ਸਿੰਘ ਕਾਲਾਬੂਲਾ, ਵਿਕਰਮ ਲਾਲ ਮੈਨੇਜਰ, ਮੋਤੀ ਲਾਲ ਛਾਛੀਆਂ, ਕੇਵਲ ਸਿੰਘ ਸ਼ੇਰਪੁਰ ਆਦਿ ਨੇ ਸਿਰਕਤ ਕੀਤੀ। ਕਲੱਬ ਦੇ ਚੇਅਰਮੈਨ ਚਮਕੋਰ ਸਿੰਘ ਪੰਚ, ਜਸਵੀਰ ਸਿੰਘ ਸੀਰਾ, ਹਰਵਿੰਦਰ ਸਿੰਘ ਮਿੰਟੂ, ਮਲਕੀਤ ਸਿੰਘ, ਜਸਪਾਲ ਸਿੰਘ ਬੀਰੀ, ਮਨਿੰਦਰਜੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਗੁਰਮੀਤ ਸਿੰਘ, ਦਰਸਨ ਸਿੰਘ, ਬੂਟਾ ਸਿੰਘ ਵੱਲੋਂ ਆਏ ਸਮੂਹ ਮਹਿਮਾਨਾਂ ਦਾ ਅਤੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ।