ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਹਵਾਈ ਜਹਾਜ਼ ਸਮੁੰਦਰ ’ਚ ਡਿੱਗਾ

5 ਭਾਰਤੀਆਂ ਸਮੇਤ 239 ਲੋਕ ਸਵਾਰ ਸਨ

image ਕੁਆਲਾ¦ਪੁਰ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਕੁਆਲਾ¦ਪੁਰ ਤੋਂ ਬੀਜਿੰਗ ਜਾ ਰਿਹਾ ਹਵਾਈ ਜਹਾਜ਼ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਜਹਾਜ਼ ਵਿਚ ਭਾਰਤ ਸਮੇਤ 14 ਦੇਸ਼ਾਂ 239 ਲੋਕ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਮਲੇਸ਼ੀਆ ਏਅਰਲਾਈਨਜ਼ ਦੇ ਇਸ ਜਹਾਜ਼ ਉਡਾਣ ਭਰਨ ਤੋਂ ਦੋ ਘੰਟੇ ਬਾਅਦ ਹੀ ਸੰਪਰਕ ਟੁੱਟ ਗਿਆ ਸੀ ਤੇ ਇਹ ਵੀਅਤਨਾਮ ਸਮੁੰਦਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿਚ 12 ਚਾਲਕ ਦਲ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ ਪੰਜ ਭਾਰਤੀ ਵੀ ਸਵਾਰ ਸਨ। ਭਾਰਤੀ ਯਾਤਰੀਆਂ ਦੀ ਪਛਾਣ ਕੋਲੇਕਰ ਚੇਤਨਾ ਵਿਨੋਦ, ਕੋਲੇਕਰ ਵਿਨੋਦ ਸੁਰੇਸ਼, ਸ਼ਰਮਾ ਚੰਦਰਿਕਾ, ਸ਼ੀਰਸਥ ਕ੍ਰਾਂਤੀ, ਸ੍ਰੀਏਂਗਰ ਫਰਮਨ ਚੰਦਰਾ ਦੇ ਰੂਪ ਵਿੱਚ ਹੋਈ ਹੈ।ਇਸ ਜਹਾਜ਼ ਨੇ

ਕੁਆਲਾ¦ਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ। ਮਲੇਸ਼ੀਆ ਏਅਰਲਾਈਨਜ਼ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਐਮ.ਐਚ 370 ਨੇ ਰਾਤ 12.41 ਮਿੰਟ ’ਤੇ ਉਡਾਣ ਭਰੀ ਸੀ ਤੇ ਲਗਪਗ 2.40 ਮਿੰਟ ’ਤੇ ਇਸ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁਟ ਗਿਆ। ਇਸ ਜਹਾਜ਼ ਨੂੰ ਸਵੇਰੇ ਸਾਢੇ ਛੇ ਵਜੇ ਬੀਜਿੰਗ ਵਿਚ ਲੈਂਡ ਕਰਾਇਆ ਜਾਣਾ ਸੀ, ਪਰ ਰਸਤੇ ਵਿਚ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਲਾਪਤਾ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਦੀ ਖੋਜ ਲਈ ਤੁਰੰਤ ਕਦਮ ਚੁੱਕੇ ਗਏ।
ਐੱਮ. ਐਚ. ਬੋਇੰਗ ਬੀ 777-200 ਵੱਲੋਂ ਸੰਚਾਲਿਤ ਏਅਰ ਕ੍ਰਾਫਟ ਹੈ। ਮਲੇਸ਼ੀਆ ਏਅਰਲਾਈਨਜ਼ ਦੇ ਗਰੁੱਪ ਐਗਜ਼ੀਕਿਊਟਿਵ ਅਫਸਰ ਅਹਿਮਦ ਜੌਹਰੀ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਪ੍ਰਭਾਵਿਤ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ’ਤੇ ਹੈ। ਉਨ੍ਹਾਂ ਨੇ ਪ੍ਰਭਾਵਿਤ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਵਿੱਚ ਜ਼ਿਆਦਾਤਰ ਨਾਗਰਿਕ ਚੀਨ ਦੇ ਸਨ। ਜਹਾਜ਼ ਵਿਚ ਚੀਨ ਦੇ 152 ਯਾਤਰੀ ਸਨ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਸੀ, ਜਦੋਂ ਕਿ ਮਲੇਸ਼ੀਆ ਦੇ 38, ਇੰਡੋਨੇਸ਼ੀਆ ਦੇ 12, ਆਸਟ੍ਰੇਲੀਆ ਦੇ 7, ਫਰਾਂਸ ਦੇ 3, ਨਿਊਜ਼ੀਲੈਂਡ ਦੇ 2, ਯੂਕ੍ਰੇਨ ਦੇ 2, ਕੈਨੇਡਾ ਦੇ 2, ਰੂਸ, ਇਟਲੀ, ਤਾਈਵਾਨ, ਨੀਦਰਲੈਂਡ ਦਾ ਇੱਕ-ਇੱਕ ਯਾਤਰੀ ਸਵਾਰ ਸੀ।॥

Send this to a friend