April 24, 2026 12:00 am

ਨਸ਼ਿਆਂ ਖਿਲਾਫ ਮਾਲੇਰਕੋਟਲਾ ਪੁਲਿਸ ਨੇ ਹਾਸਲ ਕੀਤੀ ਵੱਡੀ ਸਫਲਤਾ

22 ਲੱਖ ਨਕਦ ਤੇ 11 ਕਿੱਲੋ ਚਰਸ ਸਮੇਤ ਦੋ ਕਾਬੂ


ਮਾਲੇਰਕੋਟਲਾ, 25 ਜੁਲਾਈ (ਅਸ਼ੋਕ ਜੋਸ਼ੀ)- ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਕਪਤਾਨ ਸੰਦੀਪ ਗਰਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਮਾਲੇਰਕੋਟਲਾ ਯੋਗੀ ਰਾਜ ਸ਼ਰਮਾ ਦੀ ਅਗਵਾਈ ‘ਚ ਇੰਸਪੈਕਟਰ ਰਾਜੇਸ਼ ਸਨੇਹੀ ਥਾਣਾ ਸਿਟੀ-2 ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਥਾਨਕ ਗਰੀਬ ਨਗਰੀ ਨੇੜੇ ਈਦਗਾਹ੍ਹ ਨਿਵਾਸੀ ਮੁਹੰਮਦ ਯਾਮੀਨ ਪੁੱਤਰ ਗਫੂਰ ਅਹਿਮਦ ‘ਤੇ ਮੁਹੰਮਦ ਇਮਰਾਨ ਉਰਫ ਗੁਲਾਮ ਰਸੂਲ ਪੁੱਤਰ ਮੁਹੰਮਦ ਤੁਫੈਲ ਨੂੰ ਨਸ਼ੇ ਦੇ ਕਾਰੋਬਾਰ ਕਰਨ ਸਬੰਧੀ ਗ੍ਰਿਫਤਾਰ ਕੀਤਾ। ਡੀ.ਐਸ.ਪੀ. ਯੋਗੀ ਰਾਜ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਪੁਲਿਸ ਨੂੰ ਗੁਪਤ ਇਤਲਾਹ ਮਿਲਣ ਤੇ ਇੰਸਪੈਕਟਰ ਰਾਜੇਸ਼ ਸਨੇਹੀ ਨੇ ਪੁਿਲਸ ਪਾਰਟੀ ਸਮੇਤ ਦੇਰ ਰਾਤ ਰੇਡ ਕੀਤੀ ਜਿਸ ਦੌਰਾਨ ਮੁਹੰਮਦ ਯਾਮੀਨ ਪੁੱਤਰ ਗਫੂਰ ਅਹਿਮਦ ‘ਤੇ ਮੁਹੰਮਦ ਇਮਰਾਨ ਉਰਫ ਗੁਲਾਮ ਰਸੂਲ ਪੁੱਤਰ ਮੁਹੰਮਦ ਤੁਫੈਲ ਨੂੰ 22 ਲੱਖ ਨਕਦੀ ‘ਤੇ 11 ਕਿੱਲੋ ਚਰਸ ਸਮੇਤ ਘਰ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਥਾਣਾ ਸਿਟੀ-2 ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਏ. ਐਸ. ਆਈ. ਨਰਿੰਦਰ ਸਿੰਘ, ਰੀਡਰ ਕਪਤਾਨ ਸਿੰਘ ਸ਼ੇਰਪੁਰ, ਹੌਲਦਾਰ ਚਰਨਜੀਤ ਸਿੰਘ, ਹੌਲਦਾਰ ਅਨਾਇਤ ਖਾਨ, ਵਰਿੰਦਰ ਸਿੰਘ ਅਤੇ ਹੰਸ ਰਾਜ ਸਿੰਘ ਆਦਿ ਹਾਜ਼ਰ ਸਨ।

Send this to a friend