ਭਾਜਪਾ ਅੰਮ੍ਰਿਤਸਰ ਤੋਂ ਨਵਜੋਤ ਸਿੱਧੂ ਦਾ ਬਿਸਤਰਾ ਗੋਲ ਕਰਨ ਲੱਗੀ

image ਅੰਮ੍ਰਿਤਸਰ, 8 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲਗਾਤਾਰ ਤਿੰਨ ਵਾਰ ਸਾਂਸਦ ਚੱਲੇ ਆ ਰਹੇ ਨਵਜੋਤ ਸਿੰਘ ਸਿੱਧੂ ਦਾ ਇਸਵਾਰ ਇਥੋਂ ਪਾਰਟੀ ਵਲੋਂ ਬਿਸਤਰਾ ਗੋਲ ਕਰਨ ਦਾ ਇਰਾਦਾ ਨਜ਼ਰ ਆ ਰਿਹਾ ਹੈ ਅਤੇ ਇਸੇ ਕਾਰਨ ਹੀ ਭਾਜਪਾ ਹਾਈ ਕਮਾਂਡ ਵਲੋਂ ਉਹਨਾਂ ਨੂੰ ਪੰਜਾਬ ਤੋਂ ਬਾਹਰੋਂ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਹੈ।ਅੱਜ ਤੋਂ ਕਰੀਬ ਇੱਕ ਦਹਾਕਾ ਪਹਿਲਾਂ ਵਾਹਗਾ ਸਰਹੱਦ ਤੋਂ ਪਾਰਟੀ ਵਲੋਂ ਬੜੇ ਡੋਲ ਡਮੱਕੇ ਨਾਲ ਸਵਾਗਤ ਕਰਕੇ ਲਿਆਂਦੇ ਸਿੱਧੂ ਨੂੰ ਅੱਜ ਬੜੇ ਬੇਆਬਰੂ ਤਰੀਕੇ ਨਾਲ ਪਾਰਟੀ ਵਲੋਂ ਹਾਲਦੀ ਘੜੀ ਅੰਮ੍ਰਿਤਸਰ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਕੋਈ ਉਹ ਵੀ ਸਮਾ ਸੀ ਜਦੋਂ ਸਿੱਧੂ ਨੂੰ ਘਰ ਜਾ ਕੇ ਪਾਰਟੀ ਵਲੋਂ ਟਿਕਟ ਦਿੱਤੀ ਗਈ ਸੀ ਅਤੇ ਅੱਜ ਇਹ ਸਮਾਂ

ਹੇ ਕਿ ਸਿੱਧੂ ਵਲੋਂ ਪਾਰਟੀ ਆਗੂਆਂ ਦੇ ਘਰ ਘਰ ਜਾ ਕੇ ਟਿਕਟ ਲੈਣ ਲਈ ਅਰਜ਼ੋਈਆਂ ਕਰਨੀਆਂ ਪੈ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਮੌਜੂਦਾ ਸਾਂਸਦ ਨਵਜੋਤ ਸਿੰਘ ਸਿੱਧੂ ਦੀ ਅਕਾਲੀ ਦਲ ਤੇ ਲੋਕਲ ਭਾਜਪਾ ਨੇਤਾਵਾਂ ਦੀ ਵਿਰੋਧਤਾ ਅਤੇ ਹਲਕੇ ਵਿੱਚ ਲੱਗੇ ਉਹਨਾਂ ਦੇ ਆਧਾਰ  ਨੂੰ ਖੋਰੇ ਨੂੰ ਵੇਖਦਿਆਂ ਕੋਈ ਹੋਰ ਨਵੇਂ ਚਿਹਰੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਿੱਧੂ ਵਲੋਂ ਬੀਜੇ ਕੰਢਿਆਂ ਦੀ ਪੀੜ ਪਾਰਟੀ ਨੂੰ ਝੱਲਣੀ ਪੈ ਰਹੀ ਹੈ। ਇਥੋਂ ਚੋਣ ਲੜਨ ਲਈ ਕਈ ਸਥਾਨਕ ਤੇ ਬਾਹਰਲੇ ਭਾਜਪਾ ਨੇਤਾਵਾਂ ਵਲੋਂ ਵੀ ਜ਼ੋਰ ਲਾਇਆ ਜਾ ਰਿਹਾ ਹੈ। ਜੇਕਰ ਪਾਰਟੀ ਸ੍ਰੀ ਸਿੱਧੂ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਸਿੱਧੂ ਦੀ ੜੁੱਬਦੀ ਬੇੜੀ ਨੂੰ ਕੋਈ ਵੀ ਪਾਰ ਨਹੀਂ ਲਾ ਸਕੇਗਾ। ਸੀ। ਭਾਜਪਾ ਸ਼੍ਰੀ ਸਿੱਧੂ ਦੀ ਵਿਰੋਧਤਾ ਕਾਰਨ ਵੀ ਪ੍ਰੇਸ਼ਾਨ ਹੈ ਕਿਉਂਕਿ ਲਗਾਤਾਰ ਹਲਕੇ ਵਿਚੋਂ ਗਾਇਬ ਰਹਿਣ ਕਾਰਨ ਸ਼੍ਰੀ ਸਿੱਧੂ ਦੇ ਆਧਾਰ ਨੂੰ ਕਾਫੀ ਖੋਰਾ ਲੱਗਾ ਹੈ । ਪਾਰਟੀ ਇਸ ਸੀਟ ਤੋਂ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਅਤੇ ਇਸੇ ਕਾਰਨ ਸ਼੍ਰੀ ਸਿੱਧੂ ਦੀ ਲਗਾਤਾਰ ਹਲਕੇ ’ਚੋਂ ਗੈਰਹਾਜ਼ਰੀ ਤੋਂ ਚਿੰਤਤ ਭਾਰਤੀ ਜਨਤਾ ਪਾਰਟੀ ਇਸ ਲੋਕ ਸਭਾ ਸੀਟ ਲਈ ਉਮੀਦਵਾਰਾਂ ਦੀ ਪਛਾਣ ਲਈ ਸੰਭਾਵਨਾਵਾਂ ਤਲਾਸ਼ ਰਹੀ ਹੈ। ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਗਠਜੋੜ ਸਰਕਾਰ ’ਚ ਸ਼ਾਮਿਲ ਭਾਜਪਾ ਪੰਜਾਬ ’ਚ 3 ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ ਅਤੇ ਹਰ ਹਾਲਤ ’ਚ ਇਹ ਤਿੰਨੇ ਸੀਟਾਂ ਜਿੱਤਣਾ ਪਾਰਟੀ ਲਈ ਵੱਕਾਰ ਦਾ ਸਵਾਲ  ਬਣਿਆ ਹੋਇਆ  ਹੈ। ਭਾਜਪਾ ਲਈ ਉਮੀਦਵਾਰ ਲੱਭਣਾ ਸਿਰਦਰਦੀ ਬਣਿਆ ਹੋਇਆ ਹੈ।
ਸੂਤਰਾਂ ਅਨੁਸਾਰ ਭਾਂਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਜਿਸ ਵੀ ਵਿਅਕਤੀ ਨੂੰ ਅੰਮ੍ਰਿਤਸਰ ਤੋਂ ਮੈਦਾਨ ਵਿੱਚ ਉਤਾਰੇਗੀ ਦੀ ਪੂਰੀ ਮਦਦ ਕਰਲਗੇ,ਪਰ ਅਕਾਲੀ ਹਾਈ ਕਮਾਡ ਵਲੋਂ ਭਾਜਪਾ ਹਾਈ ਕਮਾਂਡ ਨੂੰ ਇੰਕ ਗੱਲ ਵੀ ਸਪਸ਼ਅ ਕੀਤੀ ਗਹੀ ਹੇ ਕਿ ਉਹ ਸਿੱਧੂ ਦੀ ਕਿਸੇ ਸੂਰਤ ਵਿੱਚ ਮਦਦ ਨਹੀਂ ਕਰਨਗੇ। ਅਕਾਲੀ ਦਲ ਸਿੱਧੂ ਤੇ ਵੁਹਨਾ ਦੀ ਧਰਮ ਪਤਨੀ ਡਾ.ਸਿੱਧੂ ਵਲੋੀ ਸਰਕਾਰ ਦੀ ਕਾਰਗੁਜ਼ਾਰੀ ਤੇ ਕਈਵਾਰ ਹਮਲੇ ਕੀਤੇ ਗਏ ਹਲ ਅਤੇ ਵਿਰੋਧੀਆ ਨੇ ਵੀ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਵਖਤ ਪਾਈ ਰੱਖਿਆ ਸੀ। ਹੁਣ ਸ਼ੀ ਸਿੱਧੂ ਵੀ ਵਾਰ ਵਾਰ ਇਹ ਕਹਿ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਤੋ ਬਿਨਾਂ ਅੰਮ੍ਰਿਤਸਰ ਤੋ ਕੋਈ ਵੀ ਵੁਮੀਦਵਾਰ ਨਹੀਂ ਆ ਸਕਦਾ। ਸਿੱਧੂ ਵਲੋਂ ਸਰਕਾਰ ਲਾਲ ਲਿਆ ਪੰਗਾ ਅੱਜ ਉਹਨਾ ਦੇ ਹੀ ਰਸਤੇ ਵਿੱਚ ਰੋੜਾ ਬਣਿਆ ਹੋਇਆ ਹੈ। ਪਾਰਟੀ ਨਵਜੋਤ ਸਿੱਧੂ ਤੇ ਇਸ ਵਾਰ ਬਾਜ਼ੀ ਲਾਉਣ ਤੋਂ ਕੁਝ ਡਰ ਰਹੀ ਹੈ। ਕਿਉਂਕਿ ਭਾਜਪਾ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੂਰਨ ਸਹਿਯੋਗ ਤੋਂ ਬਿਨ੍ਹਾਂ ਨਹੀਂ ਜਿੱਤ ਸਕਦੀ।
ਸ੍ਰੀ ਸਿ¤ਧੂ ਨੇ ਦਿੱਲੀ ਡੇਰੇ ਲਾਏ ਹੋਏ ਹਨ ਅਤੇ ਟਿਕਟ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਭਾਜਪਾ ਆਗੂਆਂ ਵ¤ਲੋਂ ਉਸ ਨੂੰ ਅੰਮ੍ਰਿਤਸਰ ਦੀ ਥਾਂ ਹੋਰਨਾਂ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਸਿੱਧੂ ਵਲੋਂ ਅੰਮ੍ਰਿਤਸਰ ਤੋ ਹੀ ਚੋਣ ਲੜਣ ਲਈ ਜ਼ੋਰ ਪ;ਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇ ਉਹ ਚੋਣ ਲੜੇਗਾ ਤਾਂ ਸਿਰਫ਼ ਅੰਮ੍ਰਿਤਸਰ ਤੋਂ ਹੀ ਲੜੇਗਾ ਅਤੇ ਹੋਰ ਕਿਸੇ ਵੀ ਹਲਕੇ ਤੋਂ ਚੋਣ ਲੜ ਕੇ ਅੰਮ੍ਰਿਤਸਰ ਵਾਸੀਆਂ ਨਾਲ ਹਮੇਸ਼ਾਂ ਅੰਮ੍ਰਿਤਸਰ ਰਹਿਣ ਦੇ ਵਾਅਦੇ ਨੂੰ ਨਹੀਂ ਤੋੜੇਗਾ। 
ਇਸ ਹਲਕੇ ਤੋਂ ਟਿਕਟ ਲੈ ਦੀ ਦੌੜ ਵਿੱਚ ਨਵਜੋਤ ਸਿੱਧੂ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾਂ ਅਤੇ ਸੀਨੀਅਰ ਮੀਤ ਪ੍ਰਧਾਨ ਸ. ਰਜਿੰਦਰ ਮੋਹਨ ਸਿੰਘ ਛੀਨਾ,ਡਾ.ਬਲਦੇਵ ਰਾਜ ਚਾਵਲਾ ਵੀ ਸ਼ਾਮਿਲ ਹਨ। ਜੱਟ ਸਿੱਖ ਹੋਣ ਦੇ ਨਾਤੇ ਸ਼੍ਰੀ ਛੀਨਾ ਇਥੋਂ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਦੀ ਚੋਣ ਭਾਜਪਾ ਲਈ ਸਿਰਦਰਦੀ ਬਣੀ ਹੋਈ ਹੈ।

Send this to a friend