ਬਲਾਕ ਕਾਂਗਰਸ ਅਤੇ ਯੂਥ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਵੱਲੋਂ ਅਸਤੀਫੇ, ਅਕਾਲੀ ਦਲ ’ਚ ਸ਼ਮੂਲੀਅਤ ਦਾ ਐਲਾਨ

ਜੀਤਮਹਿੰਦਰ ਸਿੱਧੂ ਦੇ ਅਕਾਲੀ ਦਲ ’ਚ ਸ਼ਾਮਿਲ ਹੋਣ ਉਪਰੰਤ

image ਤਲਵੰਡੀ ਸਾਬੋ, 8 ਮਾਰਚ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਧੜੱਲੇਦਾਰ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਬੀਤੇ ਦਿਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਣ ਉਪਰੰਤ ਅੱਜ ਬਲਾਕ ਕਾਂਗਰਸ ਤਲਵੰਡੀ ਸਾਬੋ ਦੇ ਸਮੂਹ ਅਹੁਦੇਦਾਰਾਂ ਦੇ ਨਾਲ ਨਾਲ ਯੂਥ ਕਾਂਗਰਸ ਹਲਕਾ ਤਲਵੰਡੀ ਸਾਬੋ ਦੇ ਸਮੂਹ ਅਹੁਦੇਦਾਰਾਂ ਨੇ ਆਪਣੇ ਅਸਤੀਫੇ ਦੇ ਕੇ ਜੀਤਮਹਿੰਦਰ ਸਿੱਧੂ ਦੇ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ।ਅੱਜ ਸਥਾਨਕ ਨਿਸ਼ਾਨ-ਏ-ਖਾਲਸਾ ਚੌਕ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਕਾਂਗਰਸੀ ਅਹੁਦੇਦਾਰਾਂ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਅੱਜ ਅਸਤੀਫੇ ਦੇਣ ਵਾਲਿਆਂ

ਵਿੱਚ ਬਲਾਕ ਕਾਂਗਰਸ ਪ੍ਰਧਾਨ ਬਾਬੂ ਸਿੰਘ ਮਾਨ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਐ¤ਸ.ਸੀ.ਸੈ¤ਲ ਦੇ ਬਲਾਕ ਪ੍ਰਧਾਨ ਸੁਖਵਿੰਦਰ ਕਾਲਾ, ਬਲਵੀਰ ਗਿਆਨਾ, ਬਲਵੰਤ ਲੇਲੇਵਾਲਾ ਦੋਵੇਂ ਜ਼ਿਲ੍ਹਾ ਕਾਰਜਕਾਰਨੀ ਮੈਂਬਰ, ਗੁਰਤੇਜ ਜੋਗੇਵਾਲਾ ਤੇ ਦਰਸ਼ਨ ਸੀਂਗੋ ਦੋਵੇਂ ਬਲਾਕ ਮੀਤ ਪ੍ਰਧਾਨ, ਸਰਬਜੀਤ ਰਾਮਾਂ ਯੂਥ ਮੀਤ ਪ੍ਰਧਾਨ, ਗੁਰਤੇਜ ਕਣਕਵਾਲ, ਿਕ੍ਰਸ਼ਨ ਭਾਗੀਵਾਂਦਰ, ਲੱਖਾ ਜੈਲਦਾਰ ਤਿੰਨੇ ਜਨਰਲ ਸਕੱਤਰ ਯੂਥ, ਬਲਾਕ ਜਨਰਲ ਸਕੱਤਰ ਧੀਰਾ ਕਣਕਵਾਲ ਤੇ ਜਗਤਾਰ ਭਾਗੀਵਾਂਦਰ, ਬਲਾਕ ਸਕੱਤਰ ਪ੍ਰੇਮ ਲਾਲੇਆਣਾ, ਬਚਿੱਤਰ ਸਿੰਘ ਇੰਚਾਰਜ ਵਾਰਡ ਨੰ. 5, ਆਦਿ ਹਾਜ਼ਰ ਸਨ। ਉ¤ਧਰ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਮੈਨੂੰਆਣਾ, ਜ਼ਿਲ੍ਹਾ ਸਕੱਤਰ ਮੋਤੀ ਭਾਗੀਵਾਂਦਰ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਜਸਪਾਲ ਲਹਿਰੀ, ਬਲਾਕ ਕੈਸ਼ੀਅਰ ਸੁਰਿੰਦਰ ਜਗ੍ਹਾ ਰਾਮ ਤੀਰਥ ਆਦਿ ਦੇ ਬਾਹਰ ਗਏ ਹੋਣ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਤੇ ਸਮੂਹ ਅਹੁਦੇਦਾਰਾਂ ਦੇ ਨਾਲ ਨਾਲ ਅਸਤੀਫੇ ਦੇ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਜੀਤਮਹਿੰਦਰ ਸਿੱਧੁੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦਾ ਫੈਸਲਾ ਲਿਆ। ਉ¤ਧਰ ਜੀਤਮਹਿੰਦਰ ਸਿੱਧੂ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਉਨ੍ਹਾਂ ਦੇ ਸਮੱਰਥਕਾਂ ਨੇ ਲੱਡੂ ਵੰਡੇ। ਇਸ ਮੌਕੇ ਸੀਨੀਅਰ ਯੂਥ ਆਗੂ ਗੁਰਮੇਲ ਲਾਲੇਆਣਾ ਤੇ ਮਨਜੀਤ ਹੌਂਡਾ, ਬੱਬੀ ਚੱਠਾ ਤਲਵੰਡੀ ਸਾਬੋ, ਐਡਵੋਕੇਟ ਸੁਖਦੇਵ ਸਿੱਧੂ, ਗੁਰਚਰਨ ਲਾਲੇਆਣਾ ਪ੍ਰਧਾਨ ਟ੍ਰੈਕਟਰ ਮੰਡੀ ਯੂਨੀਅਨ, ਗੁਰਵਿੰਦਰ ਮੰਗਾ ਵਿਦਿਆਰਥੀ ਆਗੂ, ਡੂੰਗਰ ਸੀਂਗੋ, ਨਛੱਤਰ ਕਣਕਵਾਲ, ਜਸਵੰਤ ਟੱਲੂ, ਭੂਰਾ ਜੋਗੇਵਾਲਾ, ਸੁਰਜੀਤ ਸ਼ਿੰਦੀ ਆਦਿ ਹਾਜ਼ਰ ਸਨ।

Send this to a friend