ਮੋਦੀ ਜਾਂ ਰੱਖਿਆ ਮੰਤਰੀ ਖਿਲਾਫ ਵਿਸ਼ੇਸ਼ ਅਧਿਕਾਰ ਲਿਆਉਣ ਦੀ ਤਿਆਰੀ ’ਚ ਕਾਂਗਰਸ
ਨਵੀਂ ਦਿੱਲੀ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਨੇ ਅਜ ਸਰਕਾਰ ’ਤੇ ਰਾਫੇਲ ਸੌਦੇ ਨੂੰ ਲੈ ਕੇ ਦੇਸ਼ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ 2008 ’ਚ ਇਸ ਲੜਾਕੂ ਜਹਾਜ਼ ਦੇ ਸੰਦਰਭ ’ਚ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਸਮਝੌਤੇ ‘ਚ ਅਜਿਹਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਕਰਕੇ ਇਸ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।ਸਾਬਕਾ ਰਖਿਆ ਮੰਤਰੀ ਅਤੇ ਕਾਂਗਰਸ ਸੀਨੀਅਰ ਨੇਤਾ ਏ.ਕੇ.ਐਂਟਨੀ ਨੇ ਸੰਸਦ ਭਵਨ ‘ਚ ਗਲਬਾਤ ਦੌਰਾਨ ਕਿਹਾ ਕਿ ਸਮਝੌਤੇ ਨੂੰ ਗੁਪਤ ਰਖਣ ਸੰਬੰਧੀ ਪ੍ਰਬੰਧ ਦਾ ਸਰਕਾਰ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਹਰੇਕ ਜਹਾਜ਼ ਦੀ ਕੀਮਤ ਦਾ ਖੁਲਾਸਾ ਕਰਨਾ ਹੋਵੇਗਾ। ਐਂਟਨੀ ਨੇ ਕਿਹਾ ਕਿ ਸਰਕਾਰ ਜਹਾਜ਼ ਦੀ ਕੀਮਤ ਦੱਸਣ ਤੋਂ ਇਨਕਾਰ ਨਹੀਂ ਕਰ ਸਕਦੀ।ਪਾਰਟੀ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਕਿਹਾ ਕਿ ਸੰਸਦ ਨੂੰ ਇਹ ਦਸਣਾ ਸਰਕਾਰ ਦਾ ਕਰਤਵ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਜਹਾਜ਼ ਦੀ ਕੀਮਤ ਦੇ ਮੁਦੇ ‘ਤੇ ਰਾਸ਼ਟਰ ਨੂੰ ਗੁਮਰਾਹ ਕਿਉਂ ਕੀਤਾ। ਸ਼ਰਮਾ ਨੇ ਕਿਹਾ ਕਿ ਫਰਾਂਸ ਦੀ ਸਰਕਾਰ ਨੂੰ ਰਾਫੇਲ ਜਹਾਜ਼ ਦੀ ਕੀਮਤ ਦਸੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ।