ਚੰਡੀਗੜ, 22 ਜੁਲਾਈ – ਹਰਿਆਣਾ ਸਰਕਾਰ ਨੇ ਬ੍ਰਾਜਿਲ ਵਿਚ ਅੱਪਗ੍ਰੇਡ ਕੀਤੀ ਗਈ ਭਾਰਤੀ ਗਾਂ ਗੀਰ, ਕਾਂਕ੍ਰੇਜ ਅਤੇ ਮੁਰਰਾਹ ਮੱਝਾਂ ਦੇ ਨਾਲ ਹਰਿਆਣਾ ਦੀ ਸਵਦੇਸ਼ੀ ਗਾਂ ਅਤੇ ਮੱਝਾਂ ਦੀ ਨਸਲ ਵਿਚ ਸੁਧਾਰ ਲਿਆਉਣ ਦੇ ਲਈ ਸਰਕਾਰੀ ਪਸ਼ੂਧਨ ਫ਼ਾਰਮ, ਹਿਸਾਰ ਵਿਚ ਇਕ ਹਰਿਆਣਾ-ਬ੍ਰਾਜਿਲ ਵਿਸ਼ੇਸ਼ ਕੇਂਦਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਵਿਸ਼ੇਸ਼ ਕੇਂਦਰ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਹਿਸਾਰ, ਹਰਿਆਣਾ ਪਸ਼ੂਧਨ ਵਿਕਾਸ ਬੋਰਡ ਅਤੇ ਏ.ਬੀ.ਸੀ.ਜੈਡ., ਉਬੇਰਬਾ, ਬ੍ਰਾਜਿਲ ਦੇ ਵਿਚ ਤਿੰਨ ਪੱਖਾਂ ਦੇ ਵਿਚ ਸਮਝੌਤੇ ਵਿਚ ਸਥਾਪਿਤ ਕੀਤਾ ਜਾਵੇਗਾ।
ਇਸ ਸਬੰਧ ਵਿਚ ਇਕ ੈਸਲਾ ਅੱਜ ਇੱਥੇ ਹਰਿਆਣਾ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਡਾ. ਜੋਸ ਓਟਾਵਿਓ ਲੇਮੋਸ, ਐਸੋਸਿਏਸ਼ਨ ਆਫ਼ ਬ੍ਰਾਜਿਲੀਅਨਜੇਬੂ ਬ੍ਰੀਡਰਸ (ਏ.ਬੀ.ਸੀ.ਜੈਡ.) ਉਬੇਰਬਾ, ਬ੍ਰਾਜਿਲ, ਜਿਨਾ ਨੇ ਅੱਜ ਇੱਥੇ ਮੰਤਰੀ ਨਾਲ ਮੁਲਾਕਾਤ ਕੀਤੀ, ਦੇ ਨਾਲ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ।
ਬ੍ਰਾਜਿਲ ਦੇ ਵਫ਼ਦ ਨਾਲ ਪ੍ਰਸਤਾਵਿਤ ਵਿਸ਼ੇਸ਼ ਕੇਂਦਰ ਦੇ ਨਈ ਥਾਂ, ਫ਼ੰਡ, ਮਨੁੱਖੀ ਸੰਸਾਧਨ ਦੀ ਜਰੂਰਤ ਅਤੇ ਪ੍ਰਸਤਾਵਿਤ ਵਿਸ਼ੇਸ਼ ਕੇਂਦਰ ਨੂੰ ਬ੍ਰਾਜਿਲ ਨਾਲ ਟ੍ਰਾਂਸਫ਼ਰ ਕੀਤੀਆਂ ਜਾਣ ਵਾਲੀਆਂ ਤਕਨਾਲੋਜੀ ਸਮੇਤ ਵਿਸਥਾਰ ਪ੍ਰਸਤਾਵ ਭੇਜਣ ਦਾ ਅਨੁਰੋਧ ਕੀਤਾ ਗਿਆ।
ਮੰਤਰੀ ਨ ਵਫ਼ਦ ਨੁੰ ਦਸਿਆ ਕਿ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਜਲਦੀ ਹੀ ਗੀਰ, ਸਾਹਵਾਲ ਅਤੇ ਹੋਰ ਸਵਦੇਸ਼ੀ ਗਾਵਾਂ ਦੇ ਨਸਲ ਦੇ ਸੀਮਨ ਦੀ ਖਰੀਦ ਦੇ ਲਈ ਇਕ ਗਲੋਬਲ ਟੈਂਡਰ ਦੀ ਮੰਗ ਕਰੇਗਾ। ਗੀਰ ਬ੍ਰਾਜਿਲ ਦੀ ਇਕ ਸੱਭ ਤੋਂ ਵਧੀਆ ਲਾਭਕਾਰੀ ਨਸਲ ਹੈ, ਇਸ ਲਈ ਬ੍ਰਾਜਿਲ ਵੀ ਉਕਤ ਗਲੋਬਲ ਟੀਡਰ ਵਿਚ ਭਾਗ ਲਵੇਗਾ।