ਫੌਜ ਨੇ ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਦੀ ਮੌਤ ਦਾ ਲਿਆ ਬਦਲਾ

ਸ੍ਰੀਨਗਰ, 22 ਜੁਲਾਈ- ਜੰਮੂ ਕਸ਼ਮੀਰ ਦੇ ਕੁਲਗਾਮ ਸਥਿਤ ਖੁਦਵਾਣੀ ਵਿਖੇ ਅੱਜ ਸਵੇਰੇ ਸੁਰ¤ਖਿਆ ਬਲਾਂ ਨੇ ਮੁ¤ਠਭੇੜ ਵਿਚ ਤਿੰਨ ਅ¤ਤਵਾਦੀਆਂ ਨੂੰ ਢੇਰ ਕਰ ਦਿ¤ਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਨਿ¤ਚਰਵਾਰ ਨੂੰ ਕੁਲਗਾਮ ਜ਼ਿਲ੍ਹੇ ’ਚ ਹਿਜ਼ਬੁਲ ਮੁਜ਼ਾਹਦੀਨ ਦੇ ਅ¤ਤਵਾਦੀਆਂ ਨੇ ਇਕ ਪੁਲਿਸ ਕਾਂਸਟੇਬਲ ਮੁਹੰਮਦ ਸਲੀਮ ਸ਼ਾਹ ਨੂੰ ਅਗਵਾ ਕਰ ਲਿਆ ਸੀ ਤੇ ਸ਼ਾਮ ਨੂੰ ਉਸ ਦੀ ਲਾਸ਼ ਬਰਾਮਦ ਹੋਈ ਸੀ।ਸਲੀਮ ਸ਼ਾਹ ਨੂੰ ਅੱਤਵਾਦੀਆਂ ਵੱਲੋਂ ਭਾਰੀ ਤਸ਼ੱਦਦ ਬਾਅਦ ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨ ਕੇ ਮਾਰਿਆ ਗਿਆ ਸੀ। ਅਜਿਹੀ ਇਹ ਸਾਲ ਦੀ ਚੌਥੀ ਘਟਨਾ ਹੈ ਜਦੋਂ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਅਗਵਾ ਕਰਕੇ ਮਾਰਿਆ ਗਿਆ। ਇਸ ਘਟਨਾ ਦੇ 12 ਘੰਟਿਆਂ ਦੇ ਅੰਦਰ-ਅੰਦਰ ਫੌਜ ਵੱਲੋਂ ਕੁਲਗਾਮ ਦੇ ਉਸੇ ਇਲਾਕੇ ’ਤੇ ਘੇਰਾ ਪਾ ਕੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 2 ਏਕੇ 47 ਰਫਲਾਂ ਤੇ ਇੱਕ ਕਾਰਬਾਈਨ ਜ਼ਬਤ ਕੀਤੇ ਗਏ। ਇਹ ਐਨਕਾਊਂਟਰ ਜੰਮੂ-ਕਸ਼ਮੀਰ ਤੋਂ 70 ਕਿੱਲੋਮੀਟਰ ਦੂਰ ਅਤੇ ਕੁਲਗਾਮ ਤੋਂ 2 ਕਿੱਲੋਮੀਟਰ ਦੂਰ ਖੁਦਵਾਣੀ ਵਿਖੇ ਵਾਪਰਿਆ। ਡੀਜੀਪੀ ਜੰਮੂ-ਕਸ਼ਮੀਰ ਸ੍ਰੀ ਐਸਪੀ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰੇ ਗਏ ਤਿੰਨ ਅੱਤਵਾਦੀਆਂ ’ਚੋਂ ਇੱਕ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਸੀ ਅਤੇ ਦੋ ਸਥਾਨਕ ਨੌਜਵਾਨ ਸਨ। ਜਦੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰਾ ਪਾਇਆ ਗਿਆ ਤਾਂ ਅੱਤਵਾਦੀਆਂ ਵੱਲੋਂ ਫੌਜ ’ਤੇ ਫਾਇਰਿੰਗ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਫੌਜ ਨੇ ਘੇਰਾ ਹੋਰ ਤੰਗ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿੱਚ ਤਿੰਨੋ ਥਾਂ ’ਤੇ ਢੇਰ ਹੋ ਗਏ।