ਪ੍ਰੋ. ਦਰਸ਼ਨ ਕੁਮਾਰ
ਸੰਪਰਕ : 98728-32628
ਵਾਈ.ਐਸ. ਗਰੁੱਪ ਆਫ਼ ਇੰਸਟੀਚਿਊਟਸ, ਬਰਨਾਲਾ।
ਜੰਗਲੀ ਜਾਨਵਰਾਂ ਦੇ ਸਕੂਲ ਖੋਲ੍ਹਣ ਦੀ ਕਹਾਣੀ ਦੱਸਣ ਦਾ ਭਾਵ ਇਹ ਸੀ ਕਿ ਹਰ ਬੱਚੇ ਨੂੰ ਉਹੀ ਵਿਸ਼ਾ ਚੁਨਣਾ ਚਾਹੀਂਦਾ ਹੈ ਜਿਸ ਵਿੱਚ ਉਸਦੀ ਰੁਚੀ ਹੋਵੇ ਅਤੇ ਯੋਗਤਾ ਹੋਏ। ਇਸ ਦੁਨੀਆਂ ਵਿੱਚ ਹਰ ਬੱਚੇ ਦੇ ਕਰਨ ਲਈ ਕੁੱਝ ਨਾ ਕੁੱਝ ਹੁੰਦਾ ਹੈ। ਪਰ ਆਮ ਮਾਪੇ ਇਹ ਸਮਝਦੇ ਹਨ ਕਿ ਬੱਚਾ ਪੈਸਾ ਤੇ ਸੌਹਰਤ ਕੇਵਲ ਡਾਕਟਰ ਜਾਂ ਇੰਜਨੀਅਰ ਬਣ ਕੇ ਹੀ ਕਮਾ ਸਕਦਾ ਹੈ, ਜੋ ਕਿ ਗਲਤ ਹੈ ਅਤੇ ਬੱਚੇ ਨਾਲ ਬੇਇਨਸਾਫੀ ਹੈ। ਉਹ ਬੱਚੇ ਜੋ ਦਿਨ ਰਾਤ 24 ਘੰਟੇ ਗੱਲਾਂ ਕਰ ਸਕਦੇ ਹਨ ਤੇ ਗੱਲਾਂ ਕਰਨ ਤੋਂ ਕਦੇ ਵੀ ਥੱਕਦੇ ਨਹੀਂ, ਉਨ੍ਹਾਂ ਲਈ ਇਨਸੋਰੈਂਸ, ਸੇਲਜ, ਕਾਲ ਸੈਂਟਰ ਆਦਿ ਵਿੱਚ ਕੈਰੀਅਰ ਬਣਾਉਣ ਦੇ ਅਥਾਹ ਮੌਕੇ ਹਨ। ਉਹ ਬੱਚੇ ਜੋ ਨਿਡਰ ਹੁੰਦੇ ਹਨ ਉਨ੍ਹਾਂ ਲਈ ਡਿਫੈਂਸ ਫੋਰਸਜ, ਪੁਲਿਸ, ਖੇਡਾਂ, ਸਕਿਉਰਿਟੀ ਆਦਿ ਵਿੱਚ ਅਣਗਿਣਤ ਸਕੋਪ ਹੈ, ਉਹ ਜੋ ਹਰ ਵਕਤ ਜੋੜ-ਘਟਾਓ ਕਰਦੇ ਰਹਿੰਦੇ ਹਨ ਉਨ੍ਹਾਂ ਲਈ ਮਾਰਕੀਟਿੰਗ, ਮੈਨੇਜਮੈਂਟ, ਬਿਗ ਬਾਜ਼ਾਰ ਵਿੱਚ ਮੌਕੇ ਹਨ। ਉਹ ਬੱਚੇ ਜੋ ਕੰਪਿਊਟਰ ਨੈਟਵਰਕ ’ਤੇ 24 ਘੰਟੇ ਬਿਨ੍ਹਾਂ ਥੱਕੇ ਬੈਠ ਸਕਦੇ ਹਨ ਅਤੇ ਫਿਰ ਵੀ ਥਕਾਵਟ ਮਹਿਸੂਸ ਨਹੀਂ ਕਰਦੇ ਉਨ੍ਹਾਂ ਲਈ ਟੈਕਨਾਲਿਜੀ ਸਭ ਤੋਂ ਵਧੀਆ ਖੇਤਰ ਹੈ। ਥੋੜੇ ਸ਼ਬਦਾਂ ਵਿੱਚ ਅਜਿਹਾ ਕੋਈ ਬੱਚਾ ਨਹੀਂ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਆਪਣਾ ਨਾਮ ਅਤੇ ਸਥਾਨ ਨਾ ਬਣਾ ਸਕਦਾ ਹੋਵੇ। ਸਵਾਲ ਕੇਵਲ ਸਹੀ ਕੈਰੀਅਰ ਦੀ ਚੋਣ ਕਰਨ ਦਾ ਹੈ।
ਅੱਜ ਦੇ ਯੁੱਗ ਵਿੱਚ ਹਰ ਕਿੱਤਾ ਜੁਆਇਨ ਕਰਨ ਲਈ ਘੱਟ ਤੋਂ ਘੱਟ ਕੁਆਲੀਫਿਕੇਸ਼ਨ +2 ਪਾਸ ਹੋਣਾ ਜਰੂਰੀ ਹੈ। ਇਸ ਦਾ ਭਾਵ ਇਹ ਹੈ ਕਿ ਬੱਚੇ ਨੂੰ ਦਿਲਚਸਪੀ ਹੋਵੇ ਜਾਂ ਨਾ ਪਰ ਹਰ ਬੱਚੇ ਨੂੰ ਘੱਟ ਤੋਂ ਘੱਟ +2 ਪਾਸ ਕਰਨੀ ਜਰੂਰੀ ਹੈ। +2 ਕਰਨ ਲਈ ਮੁੱਖ ਤੌਰ ’ਤੇ ਤਿੰਨ ਲਾਈਨਾਂ ਹਨ ਜਿਨ੍ਹਾਂ ਵਿੱਚੋਂ 10ਵੀਂ ਤੋਂ ਬਾਅਦ ਬੱਚੇ ਨੇ ਇੱਕ ਲਾਈਨ ਦੀ ਚੋਣ ਕਰਨੀ ਹੁੰਦੀ ਹੈ। ਉਹ ਹਨ ਸਾਇੰਸ, ਕਾਮਰਸ ਅਤੇ ਆਰਟਸ। ਮੇਰਾ ਸੁਝਾਅ ਹੈ ਕਿ ਸਾਇੰਸ ਉਨ੍ਹਾਂ ਬੱਚਿਆਂ ਨੂੰ ਲੈਣੀ ਚਾਹੀਂਦੀ ਹੈ ਜੋ ਪੜ੍ਹਾਈ ਵਿੱਚ ਵਧੀਆ ਹਨ ਤੇ ਘੱਟ ਤੋਂ ਘੱਟ 10 ਘੰਟੇ ਪ੍ਰਤੀ ਦਿਨ ਪੜ੍ਹ ਸਕਦੇ ਹਨ ਅਤੇ ਕਿਤਾਬਾਂ ਤੋਂ ਬੋਰ ਨਹੀਂ ਹੁੰਦੇ। ਇੱਕ ਹੋਰ ਲਾਈਨ ਜੋ ਸਾਇੰਸ ਤੋਂ ਸੌਖੀ ਸਮਝੀ ਜਾਂਦੀ ਹੈ ਉਹ ਹੈ ਕਮਰਸ। ਕਮਰਸ ਵਿੱਚ ਵਿਦਿਆਰਥੀਆਂ ਨੂੰ ਅਕਾਉਂਟ, ਬਿਜਨਸ ਸਟੱਡੀ ਤੇ ਅਰਥ ਸਾਸਤਰ ਜਿਹੇ ਵਿਸ਼ੇ ਪੜ੍ਹਨੇ ਪੈਂਦੇ ਹਨ। ਕਮਰਸ ਦਾ ਅਕਾਉਂਟੈਂਸੀ, ਵਪਾਰ, ਮੈਨੇਜਮੈਂਟ ਆਦਿ ਵਿੱਚ ਬਹੁਤ ਸਕੋਪ ਹੈ। ਉਹ ਵਿਦਿਆਰਥੀ ਜਿਹੜੇ ਹਮੇਸ਼ਾ ਜੋੜ-ਘਟਾਓ ਕਰਦੇ ਰਹਿੰਦੇ ਹਨ ਅਤੇ ਹਿਸਾਬ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਨੂੰ ਕਮਰਸ ਲੈਣੀ ਚਾਹੀਂਦੀ ਹੈ। ਜਿਥੋਂ ਤੱਕ ਤੀਸਰੀ ਸ਼੍ਰੇਣੀ ਆਰਟਸ ਦਾ ਸਬੰਧ ਹੈ, ਆਰਟਸ ਨੂੰ ਆਮ ਤੌਰ ’ਤੇ ਸਭ ਤੋਂ ਆਸਾਨ ਸਮਝਿਆ ਜਾਂਦਾ ਹੈ ਪਰ ਆਰਟਸ ਦਾ ਦਾਇਰਾ ਸਾਇੰਸ ਅਤੇ ਕਮਰਸ ਤੋਂ ਕਿਤੇ ਵਿਸ਼ਾਲ ਹੈ। ਉਹ ਬੱਚੇ ਜੋ ਹਰ ਵਕਤ ਕਿਤਾਬਾਂ ਵਿੱਚ ਖੁੱਭੇ ਰਹਿਣਾ ਨਹੀਂ ਚਾਹੁੰਦੇ ਉਨ੍ਹਾਂ ਨੂੰ ਸੁਝਾਅ ਹੈ ਕਿ ਉਹ +1 ਵਿੱਚ ਆਰਟਸ ਲੈਣ ਅਤੇ ਆਸਾਨ ਵਿਸ਼ੇ ਜਿਵੇਂਕਿ ਪੰਜਾਬੀ, ਫਿਜੀਕਲ ਐਜੂਕੇਸ਼ਨ, ਫਾਈਨ ਆਰਟਸ ਆਦਿ ਦੀ ਚੋਣ ਕਰਨ। ਆਰਟਸ ਵਿੱਚੋਂ ਜ਼ਿਆਦਾਤਰ ਬੱਚੇ ਵਕੀਲ, ਲੀਡਰ, ਪ੍ਰਸਾਸ਼ਕ, ਸਪੋਰਟਸਮੈਨ, ਪੁਲਿਸ, ਡਿਫੈਂਸ ਫੋਰਸ, ਲੇਖਕ, ਅਧਿਆਪਕ ਜਾਂ ਵਿਦੇਸ਼ਾਂ ਨੂੰ ਜਾਣਾ ਪਸੰਦ ਕਰਦੇ ਹਨ। ਐਡਮਨਿਸਟਰੇਸ਼ਨ ਵਿੱਚ ਵੀ ਜ਼ਿਆਦਾ ਬੱਚੇ ਆਰਟਸ ਰਾਹੀਂ ਹੀ ਜਾਂਦੇ ਹਨ।
ਆਮ ਤੌਰ ’ਤੇ ਇਹ ਦੇਖਿਆ ਗਿਆ ਹੈ ਕਿ ਉਹ ਵਿਦਿਆਰਥੀ ਜੋ ਕਮਰਸ ਅਤੇ ਆਰਟਸ ਦੀ ਚੋਣ ਕਰਦੇ ਹਨ, ਸਕੂਲੋਂ ਘਰ ਜਾਣ ਪਿੱਛੋਂ ਉਨ੍ਹਾਂ ਕੋਲ ਕੋਈ ਖਾਸ ਕੰਮ ਕਰਨ ਨੂੰ ਨਹੀਂ ਹੁੰਦਾ, ਪਰ ਉਨ੍ਹਾਂ ਵਿੱਚ ਬਾਕੀਆਂ ਨਾਲੋਂ ਵੱਧ ਐਨਰਜੀ ਹੁੰਦੀ ਹੈ, ਜਿਸ ਨੂੰ ਕਿਤੇ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਲਈ 2 ਵਜੇ ਸਕੂਲ ਤੋਂ ਵਾਪਸ ਜਾਣ ਤੋਂ ਪਿੱਛੋਂ ਉਹ ਵਿਦਿਆਰਥੀ ਆਪਣੀ ਐਨਰਜੀ ਅਤੇ ਗੁੱਸੇ ਨੂੰ ਜਾਂ ਤਾਂ ਘਰ ਵਿੱਚ ਕੱਢਦੇ ਹਨ ਅਤੇ ਜਾਂ ਗਲੀਆਂ ਵਿੱਚ। ਅਜਿਹੇ ਬੱਚਿਆਂ ਦੀ ਯੋਗਤਾ ਜਾਂ ਐਨਰਜੀ ਦੇਖਦੇ ਹੋਏ ਵਾਈ.ਐਸ. ਸਕੂਲ ਨੇ ਸਰਟੀਫਿਕੇਟ ਕੋਰਸਜ਼ ਆਰੰਭ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਦੀ ਐਨਰਜੀ ਨੂੰ ਸਹੀ ਦਿਸ਼ਾ ਵੱਲ ਲਗਾਇਆ ਜਾ ਸਕੇ। ਜਦੋਂ ਗੋਬਿੰਦ ਸਾਗਰ ਤੇ ਭਾਖੜਾ ਬੰਨ੍ਹ ਨਹੀਂ ਬਣਿਆ ਸੀ ਤਾਂ ਬਰਸਾਤ ਦੇ ਦਿਨਾਂ ਵਿੱਚ ਸਾਰੇ ਪੰਜਾਬ ਵਿੱਚ ਹੜ੍ਹ ਆ ਜਾਂਦੇ ਸਨ ਪਰ ਆਮ ਦਿਨਾਂ ਵਿੱਚ ਸੋਕਾ ਪਿਆ ਰਹਿੰਦਾ ਸੀ। ਭਾਖੜਾ ਦੇ ਬੰਨ੍ਹ ਲੱਗਣ ਨਾਲ ਪਾਣੀ ਦੀ ਐਨਰਜੀ ਨੂੰ ਚੈਨਲਾਇਜ ਕੀਤਾ ਗਿਆ। ਉਹੀ ਪਾਣੀ ਦੀ ਐਨਰਜੀ ਜੋ ਪਹਿਲਾਂ ਤਬਾਹੀ ਦਾ ਕਾਰਨ ਬਣਦੀ ਸੀ ਹੁਣ ਬਿਜਲੀ ਪੈਦਾ ਕਰਨ ਅਤੇ ਸਿੰਚਾਈ ਕਰਨ ਲਈ ਵਰਤੀ ਜਾਣ ਲੱਗ ਪਈ ਹੈ। ਇਸੇ ਤਰ੍ਹਾਂ ਬੱਚਿਆਂ ਦੀ ਐਨਰਜੀ ਨੂੰ ਸਹੀ ਦਿਸ਼ਾ ਵੱਲ ਲਾਉਣ ਲਈ ਵਾਈ.ਐਸ. ਸਕੂਲ ਵਿੱਚ 2 ਤੋਂ 4 ਵਜੇ ਤੱਕ ਬੱਚਿਆਂ ਲਈ ਭੰਗੜਾ, ਵੈਸ਼ਟਨ ਡਾਂਸ, ਪਰਸਨੈਲਿਟੀ ਡਿਵੈਲਪਮੈਂਟ, ਆਈਲਿਸਟ ਆਦਿ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਮ ਤੌਰ ’ਤੇ ਵਿਦਿਆਰਥੀ ਦਿਲਚਸਪੀ ਦਿਖਾਉਂਦੇ ਹਨ।
ਸਾਡਾ ਮੰਨਣਾ ਇਹ ਹੈ ਕਿ ਆਰਟਸ ਅਤੇ ਕਮਰਸ ਕਰਨ ਤੋਂ ਬਾਅਦ ਇੱਕ ਵਿਦਿਆਰਥੀ ਏਨੀਆਂ ਗਤੀਵਿਧੀਆਂ ਅਤੇ ਹੁਨਰ ਵਿੱਚ ਨਿਪੁੰਨ ਹੋ ਜਾਵੇ ਜਿਸ ਨਾਲ ਉਸ ਦੀ ਪਰਸਨੈਲਿਟੀ, ਉਸ ਦੀ ਹੋਂਦ ਵਿੱਚ ਇੱਕ ਨਵਾਂ ਨਿਖਾਰ ਆਵੇ ਅਤੇ ਵਿਦਿਆਰਥੀ ਆਪਣੇ ਫਾਲਤੂ ਸਮੇਂ ਨੂੰ ਫਾਲਤੂ ਗਤੀਵਿਧੀਆਂ ਵਿੱਚ ਨਾ ਬਿਤਾ ਕੇ, ਜਦੋਂ ਉਹ ਸਕੂਲ ਵਿੱਚੋਂ ਬਾਹਰ ਜਾਵੇ ਤਾਂ ਉਸ ਦੀ ਜ਼ਿੰਦਗੀ ਵਿੱਚ ਨਵਾਂ ਰੰਗ ਹੋਵੇ।
ਇਸੇ ਤਰ੍ਹਾਂ ਇਹ ਦੇਖਿਆ ਗਿਆ ਹੈ ਕਿ ਉਹ ਵਿਦਿਆਰਥੀ ਜੋ ਸਾਇੰਸ ਸਟਰੀਮ ਚੁਣਦੇ ਹਨ ਉਹ ਜਾਂ ਤਾਂ ਸ਼ਹਿਰ ਤੋਂ ਬਾਹਰ ਚਲੇ ਜਾਂਦੇ ਹਨ ਅਤੇ ਜਾਂ ਸਕੂਲ ਜਾਣ ਦੀ ਬਜਾਏ ਕੋਚਿੰਗ ਸੈਂਟਰਾਂ ਜਾਂ ਟਿਊਸ਼ਨ ’ਤੇ ਜਾਣ ਨੂੰ ਵੱਧ ਪਹਿਲ ਦਿੰਦੇ ਹਨ। ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਸਕੂਲ ਜਾਣਾ ਸਮੇਂ ਦੀ ਬਰਬਾਦੀ ਹੈ, ਹੁਣ ਉਹ ਵੱਡੇ ਹੋ ਗਏ ਹਨ ਅਤੇ ਟਿਊਨਸ਼ਨ ’ਤੇ ਪੜ੍ਹ ਕੇ ਵਧੀਆ ਰੈਂਕ ਪ੍ਰਾਪਤ ਕਰ ਸਕਦੇ ਹਨ। ਜਦੋਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਕਲਾਸ ਰੂਮ ਦੀ ਪੜ੍ਹਾਈ ਦਾ ਕੋਈ ਬਦਲ ਨਹੀਂ ਹੈ ਤਾਂ ਕਾਫੀ ਲੇਟ ਹੋ ਚੁੱਕੇ ਹੁੰਦੇ ਹਨ ਅਤੇ ਇਸ ਤਰ੍ਹਾਂ +2 ਪਾਸ ਕਰਕੇ ਸਧਾਰਨ ਕਾਲਜ ਵਿੱਚ ਦਾਖਲਾ ਲੈ ਕੇ ਵਿਹਲੜ੍ਹ ਇੰਜਨੀਅਰਜ਼ ਦੀ ਜਮਾਤ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਸ ਸਬੰਧ ਵਿੱਚ ਸਕੂਲ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਬਹੁਤ ਸਾਰੇ ਉਪਰਾਲੇ ਕਰ ਸਕਦੇ ਹਨ। ਜਿਵੇਂਕਿ ਵਧੀਆ ਸਟਾਫ ਦੀ ਨਿਯੁਕਤੀ ਕਰਨਾ, ਬਾਹਰੋਂ ਸਮੇਂ-ਸਮੇਂ ’ਤੇ ਫਕਿਲਟੀ ਨੂੰ ਬਲਾਉਣਾ ਤਾਂ ਜੋ ਬੱਚਿਆਂ ਦੇ ਕੰਸੈਪਟ ਕਲੀਅਰ ਹੋ ਸਕਣ। ਬੱਚਿਆਂ ਦੀਆਂ ਉਨ੍ਹਾਂ ਦੇ ਮਿਆਰ ਦੇ ਆਧਾਰ ’ਤੇ ਸੈਕਸ਼ਨਾ ਬਣਾਉਣੀਆਂ ਤਾਂ ਜੋ ਹੁਸ਼ਿਆਰ ਵਿਦਿਆਰਥੀ ਇਹ ਨਾ ਸਮਝਣ ਕਿ ਉਨ੍ਹਾਂ ਦੀ ਪੜ੍ਹਾਈ ਦਾ ਲੌਸ ਹੋ ਰਿਹਾ ਹੈ ਅਤੇ ਆਮ ਵਿਦਿਆਰਥੀ ਇਹ ਨਾ ਸਮਝਣ ਕਿ ਉਨ੍ਹਾਂ ਨੂੰ ਕਲਾਸ ਵਿੱਚ ਕੁੱਝ ਵੀ ਸਮਝ ਨਹੀਂ ਆ ਰਿਹਾ। ਇਕ ਹੋਰ ਚੀਜ਼ ਜੋ ਦੇਖਣ ਵਿੱਚ ਆਈ ਹੈ ਉਹ ਇਹ ਹੈ ਕਿ ਪੇਂਡੂ ਇਲਾਕੇ ਤੋਂ ਆਉਣ ਵਾਲੇ ਵਿਦਿਆਰਥੀਆਂ ਵਿੱਚ ਸਾਇੰਸ ਨੂੰ ਪੜ੍ਹਨ ਦੀ ਰੁਚੀ ਅਤੇ ਯੋਗਤਾ ਹੁੰਦੀ ਹੈ ਜੇਕਰ ਉਨ੍ਹਾਂ ਨੂੰ ਸਹੀ ਗਾਈਡੈਂਸ ਮਿਲੇ ਤਾਂ ਉਹ ਕਿਸੇ ਵੀ ਮੈਡੀਕਲ ਜਾਂ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਲੈ ਸਕਦੇ ਹਨ ਪਰ ਉਨ੍ਹਾਂ ਲਈ ਸ਼ਹਿਰ ਵਿੱਚ ਜਾਣ ਦੀ ਝਿਜਕ ਅਤੇ ਕਮਿਊਨੀਕੇਸ਼ਨ ਗੈਪ ਹੁੰਦਾ ਹੈ। ਵਾਈ.ਐਸ. ਸਕੂਲ ਨੇ ਇਸ ਸਬੰਧ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਹਨ ਅਤੇ ਇਨ੍ਹਾਂ ਵਿੱਚ ਕਾਮਯਾਬ ਵੀ ਹੋਏ ਹਨ। (ਸਮਾਪਤ)