ਰਾਮਪੁਰਾ ਫੂਲ, 15 ਜੁਲਾਈ (ਮਨਪ੍ਰੀਤ ਸਿੰਘ ਗਿੱਲ)- ਨਗਰ ਬਾਲਿਆਂਵਾਲੀ ਦੀ ਫਿਰਨੀ ਤੇ, ਸਬ ਤਹਿਸੀਲ ਦੇ ਨੇੜੇ ਇੱਕ ਦੁਕਾਨ ਤੋਂ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ।ਦੁਕਾਨ ਦੇ ਮਾਲਿਕ ਜਗਜੀਤ ਕੁਮਾਰ ਉਰਫ ਲੀਲੂ ਸ਼ਰਮਾਂ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਮੇਰੀ ਦੁਕਾਨ ਚੋਂ ਦੇਰ ਰਾਤ ਨੂੰ 4 ਗੈਸ ਸਿਲੰਡਰ, ਭੱਠੀਆਂ,1 ਇੰਨਵਰਟਰ ਤੇ ਵੱਡਾ ਬੈਟਰਾ, ਗਰਮ ਮਸਾਲਿਆਂ ਦੇ ਡੱਬੇ, ਕੋਲਡ ਡਰਿੰਕ ਦੀਆਂ ਪੇਟੀਆਂ, ਬਰਤਨ ਅਤੇ ਨਗਦੀ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਿਆ ਹੈ।ਰਾਤ ਨੂੰ ਮੌਕੇ ਤੋਂ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਜੋ ਸਿਰ ਤੋਂ ਮੋਨੇ ਅਤੇ ਨਕਾਬਪੋਸ ਸਨ ਜੋ ਮੌਕੇ ਤੇ ਗੱਡੀ ਲੈ ਕੇ ਭੱਜ ਗਏ, ਮੌਕੇ ਤੇ ਮੌਜੂਦ ਸਰਾਬ ਦੇ ਠੇਕੇ ਕਰਮਚਾਰੀਆਂ ਨੇ ਰੋਲਾ ਪਾਉਣਾ ਚਾਹਿਆ ਪਰ ਅਤੇ ਅਣਪਛਾਤੇ ਚੋਰਾਂ ਨੇ ਅਸਲਾ ਵਿਖਾ ਕੇ ਸਾਨੂੰ ਚੁੱਪ ਕਰਵਾ ਦਿੱਤਾ ਅਤੇ ਉਨਾਂ ਨੇ ਉਕਤ ਚੋਰਾਂ ਦਾ ਪਿਛਾ ਵੀ ਕਰਨਾ ਚਾਹਿਆ ਪਰ ਅਸਲੇ ਦੇ ਡਰੋ ਉਹ ਰੁਕ ਗਏ। ਇਸ ਸਬੰਧੀ ਥਾਣਾ ਮੁਖੀ ਭੂਪਿੰਦਰ ਸਿੰਘ ਨੇ ਸੰਪਰਕ ਤੇ ਕਿਹਾ ਕਿ ਇਸ ਕੇਸ਼ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸੀ ਹੋਇਆ ਉਸਨੂੰ ਬਖਸਿਆ ਨਗੀ ਜਾਵੇਗ।