April 18, 2026 6:24 pm

ਨੱਕੀਆਂ ਟੋਲ ਟੈਕਸ ਬਚਾਉਣ ਲਈ ਲੰਗਦੀਆਂ ਗੱਡੀਆਂ ਕਾਰਨ ਭਾਖੜਾ ਨਹਿਰ ’ਤੇ ਲੱਗਦੇ ਲੰਬੇ-ਲੰਬੇ ਜਾਮ

ਕੀਰਤਪੁਰ ਸਾਹਿਬ, 15 ਜੁਲਾਈ ੇ(ਅਮਰਾਨ ਖਾਨ)- ਇਥੋਂ ਦੇ ਨਜਦੀਕੀ ਨੱਕੀਆਂ ਪਿੰਡ ਤੇ ਭਾਖੜਾ ਨਹਿਰ ਤੇ ਬਣੇ ਪੁੱਲ ਉ¤ਤੇ ਲੰਬੇ ਲੰਬੇ ਜਾਮ ਲੱਗਣ ਕਾਰਨ ਸਥਾਨਕ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਸੜ੍ਹਕ ਤੇ ਲੱਗੇ ਨੱਕੀਆਂ ਟੋਲ ਟੈਕਸ ਬਚਾਉਣ ਲਈ ਅਕਸਰ ਗੱਡੀਆਂ ਵਾਲੇ ਕੋਟਲਾ ਪਾਵਰ ਹਾਊਸ ਤੋਂ ਭਾਖੜਾ ਨਹਿਰ ਵੱਲ ਆ ਜਾਂਦੇ ਹਨ ਅਤੇ ਕੀਰਤਪੁਰ ਵਲੋਂ ਅਉਣ ਵਾਲੀਆਂ ਗੱਡੀਆਂ ਨੱਕੀਆਂ ਤੋਂ ਭਾਖੜਾ ਨਹਿਰ ਵੱਲ ਆ ਜਾਂਦੀਆਂ ਹਨ ਜਿਸ ਕਾਰਨ ਭਾਖੜਾ ਨਹਿਰ ਤੇ ਬਣੇ ਪੁੱਲ ਤੇ ਅਕਸਰ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ। ਪੁੱਲ ਛੋਟਾ ਹੋਣ ਕਾਰਨ ਦੋਨਾਂ ਪਾਸਿਆ ਤੋਂ ਗੱਡੀਆਂ ਦਾ ਲੰਗਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਵੱਡੇ ਵੱਡੇ ਟਰੱਕ ਵੀ ਭਾਖੜਾ ਨਹਿਰ ਦੇ ਪੁੱਲ ਤੇ ਆਉਣ ਕਾਰਨ ਨਹਿਰ ਦੀ ਪਟੜੀ ਤੇ ਜਾਂਮ ਵਰਗੀ ਸਥਿਤੀ ਹੋ ਜਾਂਦੀ ਹੈ ਜਿਸ ਕਾਰਨ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਪੁੱਲ ਭਾਖੜਾ ਨਹਿਰ ਬਣਨ ਸਮੇਂ ਸਥਾਨਕ ਪਿੰਡਾ ਵਾੋਲਆਂ ਦੇ ਲੰਗਣ ਲਈ ਬਣਾਏ ਗਏ ਸੀ ਪਰੰਤੂ ਹੁਣ ਭਾਰੀ ਵਾਹਨਾਂ ਦੇ ਲੰਗਣ ਕਾਰਨ ਅਤੇ ਜਾਂਮ ਲੱਗਣ ਕਾਰਨ ਕਦੀ ਵੀ ਕੋਈ ਅਣਹੋਣੀ ਘਟਨਾਂ ਵਾਪਰ ਸਕਦੀ ਹੈ। ਸਥਾਨਕ ਪੁਲਿਸ ਪ੍ਰਸ਼ਾਸ਼ਨ ਵੀ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ ਹੈ। ਡੀ ਸੀ ਰੂਪਨਗਰ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਭਾਰੀ ਵਾਹਨਾਂ ਦਾ ਟੋਲ ਟੈਕਸ ਬਚਾਉਣ ਲਈ ਇਸ ਪੁੱਲ ਤੋਂ ਲਗਾਤਾਰ ਲੰਗਣਾ ਜਾਰੀ ਹੈ। ਇਥੋਂ ਤੱਕ ਕਿ ਕਈ ਵਾਰ ਗੱਡੀਆਂ ਦੇ ਡਰਾਇਵਰ ਆਪਸ ਵਿੱਚ ਲੜਦੇ ਵੀ ਵੇਖੇ ਗਏ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।

Send this to a friend