April 20, 2026 3:43 pm

ਭਾਰਤ ਹੀ ਭਵਿੱਖ: ਪ੍ਰਧਾਨ ਮੰਤਰੀ ਮੋਦੀ

ਭਾਜਪਾ ਸਰਕਾਰ ਦੇਸ਼ ਵਾਸੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਬਣਾ ਰਹੀ ਯੋਜਨਾਵਾਂ : ਮੋਦੀ

ਨਵੀਂ ਦਿੱਲੀ, 14 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਉਤਰ ਪ੍ਰਦੇਸ਼ ’ਚ ਦੇਸ਼ ਦੇ ਸਭ ਤੋਂ ਲੰਬੇ ਐਕਸਪ੍ਰੈਸ-ਵੇ ਦਾ ਨੀਂਹ ਪਥਰ ਰੱਖਿਆ।ਪੁਰਵਆਂਚਲ ਐਕਸਪ੍ਰੈਸ-ਵੇ ਦੇ ਬਣਨ ਨਾਲ ਉਤਰ ਪ੍ਰਦੇਸ਼ ਦੇ ਪੂਰਵਆਂਚਲ ਦੇ ਕਈ ਜ਼ਿਲ੍ਹੇ ਆਪਸ ਵਿਚ ਜੁੜ ਜਾਣਗੇ।ਇਹ ਐਕਸਪ੍ਰੈਸ ਵੇ 340 ਕਿਲੋਮੀਟਰ ਲੰਬਾ ਹੋਵੇਗਾ।ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇਅ ਦੇ ਬਣਨ ਨਾਲ ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਅਤੇ ਪਿੰਡਾਂ ਨੂੰ ਫਾਇਦਾ ਹੋਵੇਗਾ।ਮੋਦੀ ਨੇ ਕਿਹਾ ਕਿ ਉਤਰ ਪ੍ਰਦੇਸ਼ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਕਾਰਨ ਗਰੀਬਾਂ ਨੂੰ ਫਾਇਦਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਸਾਰੀ ਦੁਨੀਆ ਚੋਂ ਅੱਵਲ ਮੁਲਕ ਬਣ ਕੇ ਸਾਹਮਣੇ ਆਵੇਗਾ। ਮੋਦੀ ਆਪਣੇ ਦੋ ਦਿਨਾਂ ਦੇ ਦੌਰੇ ‘ਤੇ ਉਤਰ ਪ੍ਰਦੇਸ਼ ਪਹੁੰਚੇ ਹੋਏ ਹਨ। ਇਸ ਦੌਰਾਨ ਮੁਖ ਮੰਤਰੀ ਯੋਗੀ ਅਦਿਤਿਆਨਾਥ ਸਮੇਤ ਭਾਜਪਾ ਦੇ ਕਈ ਮਸ਼ਹੂਰ ਨੇਤਾ ਮੌਜੂਦ ਰਹੇ। ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ ਪਿਛਲੇ ਇਲਾਕਿਆਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਦਿਲੀ ਤੋਂ ਸੰਸਦੀ ਸੂਬੇ ਵਾਰਾਨਸੀ ਪਹੁੰਚੇ, ਇਥੇ ਥੋੜੀ ਦੇਰ ਰੁਕਣ ਤੋਂ ਬਾਅਦ ਉਹ ਸਿਧੇ ਆਜ਼ਮਗੜ੍ਹ ਪਹੁੰਚੇ।ਮੋਦੀ ਨੇ ਇਸ ਦੌਰੇ ’ਚ ਕਰੀਬ 937 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪਥਰ ਰਖ ਕੇ ਵਾਰਾਨਸੀ ਦੀ ਜਨਤਾ ਨੂੰ ਸੌਗਾਤ ਦੇਣੀ ਹੈ। ਅੱਜ ਉਹ ਡੀਰੇਕਾ ‘ਚ ਪਾਰਟੀ ਦੇ ਸੈਕਟਰ ਸੰਯੋਜਕਾਂ ਦੀ ਬੈਠਕ ਤੋਂ ਬਾਅਦ ਬਾਣ ਸਾਗਰ ਪ੍ਰੋਜੈਕਟ ਪੂਰਾ ਕਰਨ ਲਈ ਮਿਰਜਾਪੁਰ ਜਾਣਗੇ ਅਤੇ ਮਿਰਜਾਪੁਰ ਮੈਡੀਕਲ ਕਾਲਜ ਦਾ ਨੀਂਹ ਪਥਰ ਰੱਖਣਗੇ। ਇਸ ਨਾਲ ਹੀ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ।ਸੂਬੇ ਦੇ ਰਾਜ ਮੰਤਰੀ ਡਾ. ਨੀਲਕੰਠ ਤਿਵਾਰੀ ਨੇ ਕਿਹਾ ਕਿ ਪੀ. ਐਮ. ਮੋਦੀ ਦੇ ਸੰਸਦੀ ਸੂਬੇ ‘ਚ ਹਰ ਘਰ ‘ਚ ਘਟ ਤੋਂ ਘਟ ਇਕ ਵਿਅਕਤੀ ਜਨਸਭਾ ‘ਚ ਆਉਣ ਦੀ ਅਪੀਲ ਕੀਤੀ। ਸੂਬਾ ਪ੍ਰਧਾਨ ਲਕਸ਼ਮਨ ਅਚਾਰੀਆ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸੰਸਦੀ ਮੈਂਬਰ ਨੇ ਆਪਣੇ ਸੰਸਦੀ ਸੂਬੇ ‘ਚ ਇੰਨਾ ਵਿਕਾਸ ਕੰਮ ਕੀਤਾ।ਇਸ ਤੋਂ ਪਹਿਲਾਂ ਪਿਛਲੇ ਹਫਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮਿਰਜਾਪੁਰ ਅਤੇ ਵਾਰਾਨਸੀ ਦੌਰੇ ’ਤੇ ਆਏ ਸਨ।

Send this to a friend