ਨਵੀਂ ਦਿੱਲੀ, 5 ਮਾਰਚ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕੇਰਲ ਦੇ ਰਾਜਪਾਲ ਸ਼੍ਰੀ ਨਿਖਿਲ ਕੁਮਾਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਨੂੰ ਕੇਰਲ ਦੀ ਰਾਜਪਾਲ ਨਿਯੁਕਤ ਕੀਤਾ ਹੈ। ਸ਼੍ਰੀ ਬੀ.ਐਲ.ਜੋਸ਼ੀ ਉਤਰ ਪ੍ਰਦੇਸ਼ ਦੇ ਰਾਜਪਾਲ ਬਣੇ ਰਹਿਣਗੇ। ਉਨ੍ਹਾਂ ਨੂੰ ਇਹ ਦੂਜੀਵਾਰ ਕਾਰਜਭਾਰ ਦਿੱਤਾ ਗਿਆ ਹੈ। ਇਹ ਕਾਰਜਭਾਰ ਉਸ ਮਿਤੀ ਤੋਂ ਪ੍ਰਭਾਵੀ ਹੋਵੇਗਾ ਜਿਸ ਮਿਤੀ ਤੋਂ ਉਹ ਕਾਰਜਭਾਰ ਸੰਭਾਲਣਗੇ। ਸ਼੍ਰੀ ਐਚ.ਆਰ. ਭਾਰਦਵਾਜ ਕਰਨਾਟਕ ਦੇ ਰਾਜ ਪਾਲ ਹੋਣਗੇ। ਉਦੋਂ ਤੱਕ ਉਹ ਕਾਰਜਭਾਰ ਸੰਭਾਲਣਗੇ ਜਦ ਤੱਕ ਕੋਈ ਨਵਾਂ ਰਾਜਪਾਲ ਨਿਯੁਕਤ ਨਹੀਂ ਹੋ ਜਾਂਦਾ।