ਅੰਮ੍ਰਿਤਸਰ, 13 ਜੁਲਾਈ (ਧਰਮਪਾਲ ਸਿੰਘ ਛਾਪਾ)- ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜਿਲਾਂ ਪ੍ਰਧਾਨ ਗੁਰਬਖਸ਼ ਸਿੰਘ ਮੇਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁੱਖ ਮਹਿਮਾਨ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਕਿ ਪਾਰਟੀ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਨੂੰ ਜੋਨ ਬਣਾਇਆ ਗਿਆ ਹੈ ਅਤੇ ਪਾਰਲੀਮੈਂਟ ਵਿਚ ਤਿੰਨ ਇੰਚਾਰਜ਼ ਲਗਾਏ ਗਏ ਹਨ ਜਿੰਨਾਂ ਵਿਚ ਅੱਜ ਤਿੰਨ-ਤਿੰਨ ਹਲਕੇ ਵੰਡ ਕੇ ਪਾਰਟੀ ਦੇ ਜੱਥੇਬੰਧਕ ਢਾਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਡਿਊਟੀਆਂ ਲਗਾਈਆ ਗਈਆ ਹਨ ਅਤੇ ਗੁਰਪ੍ਰੀਤ ਚੱਬਾ ਨੂੰ ਹਲਕਾ ਅਟਾਰੀ, ਹਲਕਾ ਦੱਖਣੀ ਅਤੇ ਹਲਕਾ ਸੈਂਟਰ ਅਤੇ ਤਾਰਾ ਚੰਦ ਭਗਤ ਨੂੰ ਹਲਕਾ ਪੱਛਮੀ, ਉਤਰੀ, ਮਜੀਠਾ ਹਲਕਾ ਅਤੇ ਮਾਸਟਰ ਜਗਦੀਸ਼ ਕਸ਼ਯਪ ਨੂੰ ਹਲਕਾ ਪੂਰਬੀ, ਰਾਜਾਸਾਸੀ, ਅਜਨਾਲਾ ਇੰਚਾਰਜ਼ ਲਗਾਇਆ ਗਿਆ ਇਹ ਤਿੰਨੋਂ ਇੰਚਾਰਜ਼ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ਕਰਕੇ ਸੈਕਟਰ ਤੇ ਬੂਥ ਲੈਵਲ ਤੱਕ ਮਜ਼ਬੂਤ ਕਰਨਗੇ। ਇਸ ਮੌਕੇ ਮੀਟਿੰਗ ਵਿੱਚ ਜਗਦੀਸ਼ ਦੁੱਗਲ, ਸੁਰਜੀਤ ਅਬਦਾਲ, ਸਤਪਾਲ ਪੱਖੋਕੇ, ਕਮਲਜੀਤ ਸਹੋਤਾ, ਸ਼ੀਤਲ ਚਾਚੋਵਾਲੀ, ਜਸਪਾਲ ਕਸ਼ਯਪ, ਕਮਲ ਭਗਤ, ਹਰਦੇਵ ਕੋਟਲੀ, ਬਲਵੰਤ ਕਹਿਰਾ, ਨਿਰਮਲ ਨਿੰਮਾ ਅਤੇ ਹੋਰ ਬਸਪਾ ਵਰਕਰ ਆਦਿ ਹਾਜ਼ਰ ਸਨ।
ਬਸਪਾ ਨੇ ਲੋਕ ਸਭਾ ਅੰਮ੍ਰਿਤਸਰ ਚੌਣਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ



