Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਠੇਕੇ ’ਤੇ ਲੱਗੇ ਅਧਿਆਪਕਾਂ ਨੂੰ ਗਰਮੀਆਂ ਤੇ ਸਰਦੀਆਂ ਦੀ ਛੁੱਟੀਆਂ ਦੀ ਤਨਖਾਹ ਦਿੱਤੀ ਜਾਵੇਗੀ

Share this story

ਚੰਡੀਗੜ੍ਹ, – ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਅਧਿਆਪਕ ਠੇਕੇ ਆਧਾਰ ’ਤੇ ਨਿਯੁਕਤ ਹਨ, ਉਨ੍ਹਾਂ ਨੂੰ ਗਰਮੀਆਂ ਤੇ ਸਰਦੀਆਂ ਦੀ ਛੁੱਟੀਆਂ ਦੀ ਤਨਖਾਹ ਦਿੱਤੀ ਜਾਵੇਗੀ, ਲੇਕਿਨ ਇੰਨ੍ਹਾਂ ਅਧਿਆਪਕਾਂ ਨੇ ਇੰਨ੍ਹਾਂ ਛੁੱਟੀਆਂ ਤੋ ਇਕ ਮਹੀਨੇ ਪਹਿਲਾਂ ਜਾਂ ਬਾਅਦ ਵਿਚ ਕੰਮ ਕੀਤਾ ਹੋਣਾ ਚਾਹੀਦਾ ਹੈ׀ ਇਸ ਸਬੰਧ ਵਿਚ ਰੀ ਇੰਗੇਜਮੈਂਟ ਨੀਤੀ ਜਾਂ ਸੁਗਮ ਸਿਖਿਆ ਯੋਜਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋੋਏ ਸੈਕੰਡਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਪੀ.ਜੀ.ਟੀ. ਸਰੀਰਕ ਸਿਖਿਆ ਦੀ ਆਸਾਮੀ ਨੂੰ ਰੀ ਇੰਗੇਜਮੈਂਟ ਨੀਤੀ ਦੇ ਤਹਿਤ ਜੋੜਿਆ ਗਿਆ ਹੈ׀ ਹੋਰ ਰਾਜਾਂ ਦੇ ਸਿਖਿਆ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਜੋ ਹਿੰਦੀ ਵਿਚ ਮਾਹਰਤ ਹਾਸਲ ਹੈ ਅਤੇ ਹਰਿਆਣਾ ਦੇ ਵਾਸੀ ਹਨ, ਨੂੰ ਨੀਤੀ ਦੇ ਤਹਿਤ ਵਿਦਿਅਕ ਅਤੇ ਤਜੁਰਬੇ ਦੇ ਆਧਾਰ ’ਤੇ ਰੀ ਇੰਗੇਜ ਕੀਤਾ ਜਾਵੇਗਾ׀ ਉਨ੍ਹਾਂ ਦਸਿਆ ਕਿ ਸਿਖਿਆ ਵਿਭਾਗ ਤੋਂ ਸੇਵਾਮੁਕਤ ਕਮਰਚਾਰੀਆਂ ਨੂੰ 5 ਫੀਸਦੀ ਦੀ ਵਾਧੂ ਛੋੋਟ ਦਿੱਤੀ ਜਾਵੇਗੀ

WRITTEN BY