Skip to content
Independent perspectives. Global stories.
BREAKING

ਸੜਕ ਵਿਚਕਾਰ ਖੜ੍ਹੇ ਟਰੱਕ ਨੇ ਬੁਝਾਇਆ ਇਕ ਘਰ ਦਾ ਚਿਰਾਗ-ਇੱਕ ਦੀ ਹਾਲਤ ਗੰਭੀਰ

Share this story

ਰੂਪਨਗਰ, 9 ਜੁਲਾਈ (ਲਾਡੀ ਖਾਬੜਾ)- ਰੋਪੜ ਨਵਾਂਸ਼ਹਿਰ ਬਾਈਪਾਸ ਆਈ.ਆਈ.ਟੀ ਕਟ ਨੇੜੇ ਹਵੇਲੀ ਢਾਬੇ ਦੇ ਕੋਲ ਅਜ ਤੜਕਸਾਰ ਸਵੇਰੇ ਸਮਾਂ 5.25 ਦੇ ਕਰੀਬ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ ਇਕ ਦੀ ਮੌਤ ਹੋ ਗਈ ‘ਅਤੇ ਦੂਸਰਾ ਜੋ ਗਡੀ ਚਲਾ ਰਿਹਾ ਸੀ ‘ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿਤਾ ਗਿਆ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕੈਂਟਰ ਨੰਬਰ 8੍ਰ 58 2 5238 ਜੋ ਕਿ ਆਕਸੀਜਨ ਦੇ ਸਿਲੰਡਰਾਂ ਨਾਲ ਭਰਿਆ ਹੋਇਆ ਸੀ ਅਤੇ‘ ਕੈਂਟਰ ਦਾ ਚਾਲਕ ਮਨਜੀਤ ਸਿੰਘ ਪੁਤਰ ਨਿਰਮਲ ਸਿੰਘ ਯਮੁਨਾਨਗਰ ਹਰਿਆਣਾ ਕੈਂਟਰ ਨੂੰ ਰੋਡ ਦੇ ਵਿਚਕਾਰ ਖੜ੍ਹੀ ਕਰਕੇ ਹੀ , ‘ਖੜ੍ਹਾ ਸੀ ਉਸੇ ਵਕਤ ਰੋਪੜ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੀ ‘ਇਕ ਮਹਿੰਦਰਾ ਪਿਕਅਪ ਨੰਬਰ ਫ2 32 ਫ 1568 ਉਸ ਦੇ ਡਾਲੇ ਵਿਚ ਆ ਟਕਰਾਈ ‘ਜਿਸ ਨੂੰ ਡਰਾਈਵਰ ਜਤਿੰਦਰ ਕੁਮਾਰ ਪੁਤਰ ਮੋਹਨ ਲਾਲ ਵਾਸੀ ਪਿੰਡ ਕਾਠਗੜ੍ਹ ਚਲਾ ਰਿਹਾ ਸੀ ‘ਅਤੇ ਉਸਦੇ ਨਾਲ ਉਸ ਦਾ ਮਾਲਕ (ਮ੍ਰਿਤਕ ਦਵਿੰਦਰ ਕੁਮਾਰ) ਪੁਤਰ ਤਰਸੇਮ ਲਾਲ ਉਮਰ 34 ਸਾਲ ਪਿੰਡ ਕਾਠਗੜ੍ਹ ਬੈਠਾ ਹੋਇਆ ਸੀ । ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਕਾਠਗੜ੍ਹ ਵਿਚ ਹੀ ਸਬਜ਼ੀ ਵੇਚਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ‘ ਮ੍ਰਿਤਕ ਦਵਿੰਦਰ ਕੁਮਾਰ ਆਪਣੇ ਪਰਿਵਾਰ ਦਾ ਇਕਲੌਤਾ ਵਾਰਸ ਸੀ ‘ਅਤੇ ਅਜੇ ਇਕ ਮਹੀਨਾ ਪਹਿਲਾਂ ਹੀ ਦਵਿੰਦਰ ਕੁਮਾਰ ਦਾ ਵਿਆਹ ਹੋਇਆ ਸੀ ‘ਮ੍ਰਿਤਕ ਦਵਿੰਦਰ ਕੁਮਾਰ ਦੇ ਨੌਕਰ ਸੁਖਜਿੰਦਰ ਸਿੰਘ ਪੁਤਰ ਮਦਨ ਲਾਲ ਨੇ ਦਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰੋਪੜ ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈ ਕੇ ਉਹ ਦੁਬਾਰਾ ਕਾਠਗੜ੍ਹ ਜਾ ਰਹੇ ਸਨ ‘ਅਤੇ ਉਹ ਗਡੀ ਦੇ ਵਿਚ ਪਿਛੇ ਬਾਡੀ ਵਿਚ ਖੜ੍ਹਾ ਹੋਇਆ ਸੀ ‘ਅਤੇ ਉਸ ਦੇ ਦੇਖਦੇ ਦੇਖਦੇ ਹੀ ਉਨ੍ਹਾਂ ਦੀ ਸਬਜ਼ੀ ਨਾਲ ਭਰੀ ਹੋਈ ਗਡੀ ਰੋਡ ਵਿਚ ਖੜ੍ਹੇ ਕੈਂਟਰ ਨਾਲ ਜਾ ਟਕਰਾਈ ‘ਜਿਸ ਵਿਚ ਗਡੀ ਚਲਾ ਰਹੇ ਜਤਿੰਦਰ ਕੁਮਾਰ ਪੁਤਰ ਮੋਹਨ ਲਾਲ ‘ਅਤੇ ਉਸ ਦੇ ਮਾਲਕ ਦਵਿੰਦਰ ਕੁਮਾਰ ਪੁਤਰ ਤਰਸੇਮ ਲਾਲ ਨੂੰ ਗੰਭੀਰ ਸਟਾਂ ਲਗੀਆਂ ‘ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਠਜਿਥੇ ਡਾਕਟਰਾਂ ਨੇ ਡਰਾਈਵਰ ਜਤਿੰਦਰ ਕੁਮਾਰ ਅਤੇ ਦਵਿੰਦਰ ਕੁਮਾਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ। ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿਤਾ ‘ਪਰ ਦਵਿੰਦਰ ਕੁਮਾਰ ਨੇ ਰਸਤੇ ਵਿਚ ਹੀ ਦਮ ਤੋੜ ਦਿਤਾ ਅਤੇ ‘ਜਤਿੰਦਰ ਕੁਮਾਰ ਅਜੇ ਜ਼ੇਰੇ ਇਲਾਜ ਪੀਜੀਆਈ ਵਿਚ ਹੈ ।ਟਕਰ ਐਨੀ ਜਬਰਦਸਤ ਸੀ ਕਿ ਕੈਂਟਰ ਦੇ ਵਿਚ ਲਦੇ ਹੋਏ ਸਿਲੰਡਰ ਗਡੀ ਤੋਂ ਬਾਹਰ ਆ ਕੇ ਡਿਗੇ ਅਤੇ ਮਹਿੰਦਰਾ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ । ਮੌਕੇ ਤੇ ਪਹੁੰਚੇ ਸਿਟੀ ਥਾਣੇ ਦੇ ਹੈਡ ਕਾਂਸਟੇਬਲ ਜਰਨੈਲ ਸਿੰਘ ਨੇ ਦਸਿਆ ਕਿ ਕੈਂਟਰ ਡਰਾਈਵਰ ਮਨਜੀਤ ਸਿੰਘ ਪੁਤਰ ਨਿਰਮਲ ਸਿੰਘ ਖ਼ਿਲਾਫ਼ ਧਾਰਾ 283/3041 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਂਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ ਅਤੇ ਪੁਲਸ ਉਸ ਨੂੰ ਜਲਦੀ ਹੀ ਕਾਬੂ ਕਰ ਲਵੇਗੀ ।

WRITTEN BY