ਰਾਮਪੁਰਾ ਫੂਲ, 8 ਜੁਲਾਈ (ਮਨਪ੍ਰੀਤ ਸਿੰਘ ਗਿੱਲ)-ਬਾਲਿਆਂਵਾਲੀ ਨਗਰ ਦੇ ਵਸਨੀਕ ਦੋ ਅਪੰਗ ਭੈਣ ਭਰਾ ਇੰਦਰਜੀਤ ਸਿੰਘ (39 ਸਾਲ) ਅਤੇ ਹਰਬੰਸ ਕੌਰ (45 ਸਾਲ) ਦੋਨੋਂ ਜੋ ਕਿ ਜਮਾੰਦਰੂ ਅਪੰਗ ਹਨ ਬਾਰੇ ਪੰਜਾਬ ਟਾਈਮਜ ਅਖਬਾਰ ਵਿਚ ਖਬਰ ਪ੍ਰਕਾਸ਼ਿਤ ਹੋਣ ਪਿਛੋਂ ਉਨ੍ਹਾਂ ਦੀ ਮਦਦ ਲਈ ਕਈ ਦਾਨੀ ਸੱਜਣ ਅੱਗੇ ਆਏ ਸਨ। ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਵਲੋਂ ਪਹਿਲਾਂ 2 ਮਹੀਨੇ ਦਾ ਰਾਸ਼ਨ ਅਤੇ 1500 ਰੁ: ਦੀ ਨਗਦ ਸਹਾਇਤਾ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਟਰੱਸਟ ਦੇ ਸੁਖਦੇਵ ਸੁੱਖੀ ਨੈਣੇਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਇਸ ਗਰੀਬ ਪਰਿਵਾਰ ਨੂੰ ਇਕ ਸਾਲ ਤੱਕ 2 ਮਹੀਨੇ ਬਾਅਦ 4000 ਰੁ: ਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਲੜੀ ਤਹਿਤ ਉਨ੍ਹਾਂ ਵਲੋਂ ਅੱਜ ਅਪੰਗ ਭੈਣ ਭਰਾਵਾਂ ਨੂੰ 2 ਮਹੀਨੇ ਦਾ ਰਾਸ਼ਨ ਦਿੱਤਾ ਗਿਆ।
ਜਿਕਰਯੋਗ ਹੈ ਕਿ ਇਹਨਾਂ ਦੋਵਾਂ ਭੈਣ ਭਰਾਵਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁਕੀ ਹੈ ਇਹ ਦੋਨੋਂ ਅਪੰਗ ਭੈਣ ਭਰਾ ਦੋ ਵਕਤ ਦੀ ਰੋਟੀ ਲਈ ਵੀ ਆਂਢ-ਗੁਆਂਢ ਤੇ ਨਿਰਭਰ ਸਨ। ਇਸ ਮੌਕੇ ਸਾਬਕਾ ਸਰਪੰਚ ਰਾਜਕੁਮਾਰ ਰਾਜੀ,ਪ੍ਰਧਾਨ ਜਸਵੰਤ ਸਿੰਘ ਕਾਕਾ ਆਦਿ ਹਾਜਰ ਸਨ।
ਅਪਾਹਜ ਭੈਣ-ਭਰਾ ਲਈ ਸ੍ਰੀ ਗੂਰੁ ਨਾਨਕ ਦੇਵ ਟਰੱਸਟ ਨੇ ਰਾਸ਼ਨ ਦੀ ਤੀਜੀ ਕਿਸ਼ਤ ਭੇਜੀ



