Skip to content
Independent perspectives. Global stories.
BREAKING

ਸਤਿਕਾਰ ਕਮੇਟੀ ਵੱਲੋਂ ਪਖੰਡੀ ਦਾ ਪਰਦਾਫਾਸ਼

Share this story

ਗੁਰਦਾਸਪੁਰ, 29 ਜੂਨ (ਅਰਵਿੰਦਰ ਸਿੰਘ ਮਠਾਰੂ)- ਪਿੰਡ ਹੰਬੋਵਾਲ ਵਿਖੇ ਪਿਛਲੇ ਕੁਝ ਸਮੇਂ ਤੋਂ ਭਗਵਾਨ ਸਿੰਘ ਉਜਾਗਰ ਸਿੰਘ ਆਪਣਾ ਗੁਰਦੁਆਰਾ ਬਣਾ ਕੇ ਬੈਠਾ ਸੀ ਜਿਥੇ ਉਸ ਵਲੋਂ ਵਡਭਾਗ ਸਿੰਘ ਦੀ ਚੌਂਕੀ ਵੀ ਲਗਾਈ ਗਈ ਸੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਅਜ ਇਸ ਪਖੰਡੀ ਦਾ ਪਰਦਾਫਾਸ਼ ਕੀਤਾ ਗਿਆ।ਜਥੇਦਾਰ ਬਾਬਾ ਬਲਬੀਰ ਸਿੰਘ ਮੁਛਲ ਵਲੋਂ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਇਆ ਗਿਆ। ਭਗਵਾਨ ਸਿੰਘ ਪੁਤਰ ਉਜਾਗਰ ਸਿੰਘ ਨੇ ਅਗੇ ਤੋਂ ਐਸਾ ਨਾ ਕਰਨ ਦੀ ਖਿਮਾਂ ਮੰਗੀ ਅਤੇ ਤੋਬਾ ਕੀਤੀ ਅਤੇ ਉਸ ਜਗ੍ਹਾ ਤੋਂ ਨਿਸ਼ਾਨ ਸਾਹਿਬ ਵੀ ਉਤਾਰਿਆ ਗਿਆ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਨਾ ਹੀ ਇਥੇ ਗੁਰੂ ਗ੍ਰੰਥ ਸਾਹਿਬ ਹੀ ਲਿਆਂਦੇ ਜਾਣਗੇ ਨਾਂ ਨਿਸ਼ਾਨ ਸਾਹਿਬ ਲਾਇਆ ਜਾਵੇਗਾ ਅਤੇ ਜੇਕਰ ਭਗਵਾਨ ਸਿੰਘ ਪੁਤਰ ਉਜਾਗਰ ਸਿੰਘ ਜੇਕਰ ਫਿਰ ਤੋਂ ਕੋਈ ਗਲਤੀ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਬਲਵੀਰ ਸਿੰਘ ਮੁਛਲ ਸਤਿਕਾਰ ਕਮੇਟੀ, ਸਤਨਾਮ ਸਿੰਘ, ਜਤਿੰਦਰ ਸਿੰਘ ਸਰਪੰਚ, ਸੁਰਜੀਤ ਸਿੰਘ, ਗੁਰਨਾਮ ਸਿੰਘ, ਕਰਤਾਰ ਸਿੰਘ ਰਣਜੀਤ ਸਿੰਘ ਗੁਰਮੁਖ ਸਿੰਘ, ਕੁਲਦੀਪ ਸਿੰਘ ਘੋੜੇਵਾਹ, ਸੁਖਦੇਵ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ

WRITTEN BY