Skip to content
Independent perspectives. Global stories.
BREAKING

ਵੰਦੇਮਾਤਰਮ ਅਵਾਰਡ ਨਾਲ ਨਵਾਜੇ ਗਏ ਕਈ ਸਮਾਜ ਸੇਵਕ

Share this story

ਸਮਾਣਾ, 28 ਜੂਨ (ਦੀਪਕ ਪਾਠਕ, ਪ੍ਰੇਮ ਵਧਵਾ, ਮਨੀਸ਼ ਗੋਇਲ)- ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ ਹੀ ਉਚਾਈਆਂ ਦੀਆਂ ਬੁਲੰਦੀਆਂ ਤੱਕ ਪਹੁੰਚਣ ਵਾਲੀ ਸਮਾਣਾ ਦੀ ਸਿਰਮੋਰ ਸੰਸਥਾ ਵੰਦੇਮਾਤਰਮ ਕਲੱਬ ਦੇ ਪ੍ਰਧਾਨ ਬ੍ਰਹਮਾਕੁਮਾਰ ਦੀਪਕ ਪਾਠਕ ਦੀ ਅਗਵਾਈ ਵਿੱਚ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਕਈ ਰੈਗੂਲਰ ਖੁਨਦਾਨੀ ਅਤੇ ਸਮਾਜ ਸੇਵਾ ਦੇ ਵੱਖ ਵੱਖ ਖੇਤਰ ਵਿੱਚ ਅੱਗੇ ਆਈਆਂ ਸ਼ਕਸ਼ੀਅਤਾਂ ਨੂੰ ਵੰਦੇਮਾਤਰਮ ਐਵਾਰਡ ਨਾਲ ਨਵਾਜਿਆ ਗਿਆ। ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਐਮ.ਐਲ.ਏ ਸਮਾਣਾ ਸ. ਰਜਿੰਦਰ ਸਿੰਘ ਅਤੇ ਐਡਵੋਕੇਟ ਅਸ਼ਵਨੀ ਗੁਪਤਾ ਨੇ ਕਿਹਾ ਵੰਦੇਮਾਤਰਮ ਕਲੱਬ ਦੀ ਟੀਮ ਖੁੱਦ ਤਾਂ ਸੇਵਾ ਦੇ ਹਰ ਖੇਤਰ ਵਿੱਚ ਸਦਾ ਹੀ ਅੱਗੇ ਰਹੀ ਹੈ ਅਤੇ ਹੋਰ ਵੀ ਕਈ ਸੰਸਥਾਵਾਂ ਅਤੇ ਕਲੱਬਾਂ ਨੂੰ ਉਮੰਗ ਉਤਸਾਹ ਦੇਣ ਲਈ ਜੋ ਇਹ ਇਨਾਮ ਵੰਡ ਸਮਾਰੋਹ ਰੱਖਿਆ ਹੈ। ਇਹ ਸ਼ਲਾਘਾਯੋਗ ਉਪਰਾਲਾ ਹੈ ਉਹਨਾ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਸਮਾਜ ਵਿੱਚ ਹਮੇਸ਼ਾ ਹੁੰਦੇ ਰਹਿੰਣੇ ਚਾਹੀਦੇ ਹਨ ਜਿਨਾ ਨਾਲ ਸਮਾਜ ਸੇਵਕਾਂ ਦਾ ਉਤਸਾਹ ਬਣਿਆ ਰਹਿੰਦਾ ਹੈ ਕਲੱਬ ਦੇ ਮੀਤ ਪ੍ਰਧਾਨ ਸੁਭਾਸ਼ ਮਿੱਤਲ ਅਤੇ ਸੈਕਟਰੀ ਮਨੀਸ਼ ਗੋਇਲ ਨੇ ਕਿਹਾ ਕਿ ਸੇਵਾ ਦਾ ਮੌਕਾ ਬੜੇ ਭਾਗਾਂ ਨਾਲ ਮਿਲਦਾ ਹੈ। ਜਿਸ ਨੂੰ ਵੀ ਇਹ ਮੋਕਾ ਮਿਲੇ ਇਸ ਨੂੰ ਹੱਥੋ ਜਾਣ ਨਹੀ ਦੇਣਾ ਚਾਹੀਦਾ। ਇਸ ਮੌਕੇ ਸੁਰਿੰਦਰ ਸਿੰਘ ਖੇੜਕੀ, ਅਸ਼ਵਨੀ ਗੁਪਤਾ, ਬੇਅੰਤ ਸਿੰਘ ਪੱਪੀ, ਮਨੀਸ਼ ਗੋਇਲ, ਸ਼ਿਵ ਕੁਮਾਰ ਘੱਗਾ, ਸੁਭਾਸ਼ ਮਿੱਤਲ, ਅਸ਼ੀਸ ਬਾਂਸਲ, ਮੰਗਤ ਰਾਮ, ਕ੍ਰਿਸ਼ਨ ਠੇਕੇਦਾਰ, ਵਿਸ਼ਾਲ ਅਤੇ ਪੰਕਜ ਸਹੀਤ ਸ਼ਹਿਰ ਦੇ ਕਈ ਪਤਵੰਤੇ ਸਜਣ ਹਾਜਿਰ ਸਨ।

WRITTEN BY