Skip to content
Independent perspectives. Global stories.
BREAKING

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

Share this story

ਨੂਰਪੁਰ ਬੇਦੀ, 28 ਜੂਨ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਵਿਖੇ ਦੁਕਾਨ ਕਰ ਰਹੇ ਜੀਵਨ ਕੁਮਾਰ ਪਲਾਟੀਆ ਪੁੱਤਰ ਜਗਦੀਸ਼ ਪਲਾਟੀਆ ਜੋ ਕਿ ਹਾਰਡਵੇਅਰ ਦੀ ਦੁਕਾਨ ਕਰਦੇ ਸਨ ਤੇ ਉਹਨਾਂ ਨੇ ਫਾਰਮੈਸੀ ਕੀਤੀ ਹੋਈ ਸੀ।ਅੱਜ ਜਦੋਂ ਸਵੇਰੇ ਉਹ ਆਪਣੀ ਦੁਕਾਨ ਤੇ ਆਏ ਤਾਂ ਉਹਨਾਂ ਨੂੰ ਅਚਾਨਕ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਉਹ ਆਪਣੇ ਪਿੱਛੇ ਆਪਣੀ ਧਰਮਪਤਨੀ ਤੇ 2 ਬੱਚੇ ਅਤੇ 2 ਛੋਟੇ ਭਰਾ ਤੇ ਇੱਕ ਭੈਣ ਛੱਡ ਗਏ। ਉਹਨਾਂ ਦੀ ਅਚਾਨਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।ਇਹਨਾਂ ਦੀ ਮੌਤ ਦੇ ਕਾਰਨ ਅੱਜ ਨੂਰਪੁਰ ਬੇਦੀ ਦਾ ਬਾਜ਼ਾਰ ਵੀ ਬੰਦ ਰਿਹਾ। ਉਨ੍ਹਾਂ ਦਾ ਸੰਸਕਾਰ ਅੱਜ ਬਾਅਦ ਦੁਪਹਿਰ ਨੂਰਪੁਰ ਬੇਦੀ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।ਉਹ ਇੱਕ ਬਹੁਤ ਹੀ ਵਧੀਆ ਸੁਬਾਅ ਦੇ ਵਿਅਕਤੀ ਸਨ। ਇਸ ਮੌਕੇ ਐਮ.ਐਲ.ਏ ਅਮਰਜੀਤ ਸਿੰਘ ਸੰਦੋਆ,ਵਿਜੇ ਪੁਰੀ ਬੀ.ਜੀ.ਪੀ, ਕਾਂਗਰਸੀ ਆਗੂ ਅਸ਼ਵਨੀ ਸ਼ਰਮਾ, ਜਗਨਨਾਥ ਭੰਡਾਰੀ, ਕੁਲ ਭੂਸ਼ਣ ਖੇਤੀਬਾੜੀ ਅਫਸਰ, ਵਰਿੰਦਰ ਕੁਮਾਰ ਬੁਲੀ,ਨਰਿੰਦਰ ਕੁਮਾਰ ਲਖਣੋ, ਸੰਜੀਵ ਮੋਠਾਪੁਰ, ਅਮਿਤ ਚੱਢਾ, ਸੰਜੀਵ ਮਾਲੀਆ, ਮਾ.ਰਾਮ ਸਿੰਘ,ਹਰੀ ਕ੍ਰਿਸ਼ਨ ਲੰਬੜਦਾਰ, ਰਾਜੀਵ ਲੂੰਬਾ ਆਦਿ ਮੌਜੂਦ ਸਨ।

WRITTEN BY