Skip to content
Independent perspectives. Global stories.
BREAKING

ਗੋਪਾਲ ਚਾਵਲਾ ਪਾਕਿਸਤਾਨ ਦਾ ਅਕਸ ਬਚਾਉਣ ਲਈ ਯਤਨਸ਼ੀਲ : ਸ. ਸਿਰਸਾ

Share this story

ਨਵੀਂ ਦਿੱਲੀ, 25 ਜੂਨ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਅਤਿਵਾਦੀ ਹਾਫਿਜ ਸਈਦ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਚ ‘ਰਾਜ ਕਰੇਗਾ ਖਾਲਸਾ’ ਬੋਲਣ ’ਤੇ ਪਾਬੰਦੀ ਬਾਰੇ ਝੂਠੀਆਂ ਅਫਵਾਹਾਂ ਸਿਰਫ ਪਾਸਿਕਤਾਨ ਦਾ ਅਕਸ ਬਚਾਉਣ ਲਈ ਬੋਲ ਰਿਹਾਹੈ ਜਿਸਨੇ ਭਾਰਤੀ ਰਾਜਦੂਤ ਨੂੰ ਇਤਿਹਾਸ ਗੁਰਦੁਆਰਾ ਪੰਜਾ ਸਾਹਿਬ ਵਿਖੇ ਜਾਣ ਤੋਂ ਰੋਕਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਤੱਤਾਂ ਦਾ ਇਕ ਨੁਕਾਤੀ ਏਜੰਡਾ ਭਾਰਤੀ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਨੂੰ ਭੜਕਾਉਣਾ ਹੈ ਅਤੇ ਚਾਲਵਾ ਹਾਫਿਜ਼ ਸਈਦ ਵਰਗੇ ਤੱਤਾਂ ਦੀਆਂ ਸਾਜ਼ਿਸ਼ਾ ਨੂੰ ਅਮਲੀ ਜਾਮਾ ਪਹਿਨਾ ਰਿਹਾ ਹੈ।

WRITTEN BY