ਸ਼੍ਰੀਨਗਰ, 20 ਜੂਨ (ਪੀ.ਟੀ.)- ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫਤੀ ਸਰਕਾਰ ਡਿਗਣ ਦੇ ਬਾਅਦ ਹੁਣ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ।ਰਾਜਪਾਲ ਐਨਐਨ ਵੋਹਰਾ ਨੇ ਬੁਧਵਾਰ ਨੂੰ ਰਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਬੈਠਕਾਂ ਵੀ ਸ਼ੁਰੂ ਕਰ ਦਿਤੀਆਂ ਹਨ।ਇਸਦੇ ਨਾਲ ਹੀ ਫੌਜ ਹੁਣ ਰਾਜ ਵਿਚ ਆਪਣਾ ਆਪਰੇਸ਼ਨ ਤੇਜੀ ਨਾਲ ਅਗੇ ਵਧਾਏਗੀ। ਕੇਂਦਰ ਸਰਕਾਰ ਹੁਣ ਘਾਟੀ ਵਿਚ ਦੋ ਤਰੀਕੇ ਨਾਲ ਆਪਰੇਸ਼ਨ ਨੂੰ ਅਗੇ ਵਧਾਏਗੀ।ਇਸ ਵਿਚ ਇਕ ਤਾਂ ਅਤਵਾਦੀਆਂ ਦਾ ਸਫਾਇਆ ਕੀਤਾ ਜਾਵੇਗਾ ਅਤੇ ਦੂਜੇ ਪਾਸੇ ਉਨ੍ਹਾਂ ਅਤਵਾਦੀਆਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।
ਕਸ਼ਮੀਰ ’ਚ ਰਾਜਪਾਲ ਸ਼ਾਸਨ



